ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਹਰਿਆਣਾ, ਦਿੱਲੀ ਬਾਰਡਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਕੇਂਦਰੀ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਕਾਰ ਇੱਕ ਦਸੰਬਰ ਨੂੰ ਹੋਈ ਗੱਲਬਾਤ ਬੇਸਿੱਟਾ ਰਹੀ ਹੈ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਸੀ ਤੇ ਜਿਸਦੇ ਤਹਿਤ ਦਿੱਲੀ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ। ਦੇਸ਼ ਭਰ ਤੋਂ ਸਭ ਕਿਸਾਨਾਂ ਵੱਲੋਂ ਦਿੱਲੀ ਮੋਰਚੇ ਲਾਏ ਹੋਏ ਹਨ। ਦੇਸ਼-ਵਿਦੇਸ਼ ਤੋਂ ਸਭ ਨੂੰ ਕਿਸਾਨਾਂ ਦੀ ਪੂਰੀ ਹਮਾਇਤ ਕੀਤੀ ਜਾ ਰਹੀ ਹੈ।

ਕਿਸਾਨ ਅੰਦੋਲਨ ਲਈ 8 ਦਿਸੰਬਰ ਲਈ ਹੁਣ ਐਲਾਨ ਕਰ ਦਿੱਤਾ ਗਿਆ ਹੈ ਜਿਸ ਕਾਰਨ ਕੇਂਦਰ ਸਰਕਾਰ ਦੀ ਚਿੰ-ਤਾ ਵਧ ਗਈ ਹੈ। ਪਿਛਲੇ ਸੱਤ ਦਿਨਾਂ ਤੋਂ ਲਗਾਤਾਰ ਪੰਜਾਬ ਹਰਿਆਣਾ ਦੇ ਕਿਸਾਨ ਹਰਿਆਣਾ ਦਿੱਲੀ ਦੇ ਸਿੰਘੂ ਬਾਰਡਰ ਤੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਦੀ ਹਮਾਇਤ ਸਭ ਵਰਗ ਵੱਲੋਂ ਕੀਤੀ ਜਾ ਰਹੀ ਹੈ। ਹੁਣ ਦੇਸ਼ ਦੀ ਟਰਾਂਸ ਪੋਰਟ ਯੂਨੀਅਨ ਵੱਲੋਂ ਸਮਰਥਨ ਦਿੰਦੇ ਹੋਏ 8 ਦਸੰਬਰ ਲਈ ਹੜਤਾਲ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

8 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਕਾਰਨ ਕੇਂਦਰ ਸਰਕਾਰ ਦੀ ਚਿੰ-ਤਾ ਵਧ ਗਈ ਹੈ। ਟਰਾਸਪੋਰਟ ਕਾਂਗਰਸ ਦੇ ਪ੍ਰਧਾਨ ਕੁਲਤਾਰ ਸਿੰਘ ਅਟਵਾਲ ਨੇ ਐਲਾਨ ਕੀਤਾ ਹੈ ਕਿ ਉੱਤਰ ਭਾਰਤ ਵਿੱਚ ਸਾਰੇ ਕੰਮ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਹੈ ਕਿ ਸਾਰੇ ਵਾਹਨਾਂ ਨੂੰ ਰੋਕ ਦਿੱਤਾ ਜਾਵੇਗਾ। ਅਗਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀ ਲੈਂਦੀ ਤਾਂ ਦੇਸ਼ ਵਿਆਪੀ ਚੱਕਾ ਜਾਮ ਕਰਨ ਦਾ ਐਲਾਨ ਵੀ ਕਰ ਦਿਤਾ ਜਾਵੇਗਾ।

ਜਿਸ ਕਾਰਨ ਸਭ ਰਾਜਾਂ ਵਿੱਚ ਆਉਣ ਜਾਣ ਵਾਲੇ ਹਜ਼ਾਰਾਂ ਟਰੱਕ ਪ੍ਰਭਾਵਤ ਹੋਣਗੇ।ਉਨ੍ਹਾਂ ਕਿਹਾ ਕਿ 65 ਫੀਸਦੀ ਟਰੱਕ ਖੇਤੀਬਾੜੀ ਨਾਲ ਜੁੜੀਆਂ ਚੀਜ਼ਾਂ ਲੈ ਕੇ ਆਉਣ ਜਾਣ ਦਾ ਹੀ ਕੰਮ ਕਰਦੇ ਹਨ। ਟਰਾਂਸ ਪੋਰਟ ਦੀ ਸਿਖਰ ਸੰਸਥਾ ਹੈ ਜੋ ਕਿ ਲੱਗ ਭੱਗ 95 ਲੱਖ ਟਰੱਕ ਡਰਾਈਵਰ ਅਤੇ ਹੋਰ ਸੰਸਥਾਵਾਂ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ।

ਇਹ ਅੰਦੋਲਨ ਸਭ ਵਰਗਾਂ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਅਗਰ ਕੇਂਦਰ ਸਰਕਾਰ ਖੇਤੀ ਕਾਨੂੰਨਾ ਨੂੰ ਰੱਦ ਨਹੀਂ ਕਰਦੀ ਤਾਂ ਭਾਰਤੀ ਮੋਟਰ ਟ੍ਰਾਂਸਪੋਰਟ ਵੱਲੋਂ ਦਿੱਲੀ ਅਤੇ ਪੂਰੇ ਭਾਰਤ ਦੀ ਸਮਾਨ ਦੀ ਆਵਾਜਾਈ ਤੇ ਸਪਲਾਈ ਨੂੰ ਰੋਕ ਦਿੱਤਾ ਜਾਵੇਗਾ। ਦੇਸ਼ ਦੇ ਟਰਾਂਸ ਪੋਰਟਰਾਂ ਵੱਲੋਂ 8 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।
The post ਕਿਸਾਨ ਅੰਦੋਲਨ : 8 ਦਸੰਬਰ ਬਾਰੇ ਹੋ ਗਿਆ ਇਹ ਵੱਡਾ ਐਲਾਨ, ਸਰਕਾਰ ਪਈਆਂ ਫਿਕਰਾਂ ਚ-ਦੇਖੋ ਪੂਰੀ ਖ਼ਬਰ appeared first on Sanjhi Sath.
ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਹਰਿਆਣਾ, ਦਿੱਲੀ ਬਾਰਡਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਕੇਂਦਰੀ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਕਾਰ ਇੱਕ ਦਸੰਬਰ ਨੂੰ ਹੋਈ ਗੱਲਬਾਤ ਬੇਸਿੱਟਾ ਰਹੀ ਹੈ। ਜਿਸ …
The post ਕਿਸਾਨ ਅੰਦੋਲਨ : 8 ਦਸੰਬਰ ਬਾਰੇ ਹੋ ਗਿਆ ਇਹ ਵੱਡਾ ਐਲਾਨ, ਸਰਕਾਰ ਪਈਆਂ ਫਿਕਰਾਂ ਚ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News