Breaking News
Home / Punjab / ਕਿਸਾਨ ਅੰਦੋਲਨ ਚ’ ਬੱਬੂ ਮਾਨ ਨੇ ਕੀਤਾ ਅਜਿਹਾ ਕੰਮ ਕਿ ਪੂਰੇ ਪੰਜਾਬ ਚ’ ਹੋ ਰਹੀਆਂ ਨੇ ਤਰੀਫਾਂ-ਦੇਖੋ ਤਾਜ਼ਾ ਵੀਡੀਓ

ਕਿਸਾਨ ਅੰਦੋਲਨ ਚ’ ਬੱਬੂ ਮਾਨ ਨੇ ਕੀਤਾ ਅਜਿਹਾ ਕੰਮ ਕਿ ਪੂਰੇ ਪੰਜਾਬ ਚ’ ਹੋ ਰਹੀਆਂ ਨੇ ਤਰੀਫਾਂ-ਦੇਖੋ ਤਾਜ਼ਾ ਵੀਡੀਓ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ‘ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਦਿੱਲੀ ਅੰਦੋਲਨ ’ਚ ਪਹੁੰਚੇ ਹੋਏ ਹਨ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਬੱਬੂ ਮਾਨ ਕਦੇ ਸਿੱਘੂ ਬਾਰਡਰ ਤੇ ਕਦੇ ਕੁੰਡਲੀ ਬਾਰਡਰ ’ਤੇ ਲੱਗੇ ਧਰਨਿਆਂ ’ਚ ਪਹੁੰਚ ਰਹੇ ਹਨ। ਇਸ ਦੌਰਾਨ ਬੱਬੂ ਮਾਨ ਸਟੇਜ ’ਤੇ ਆਪਣੇ ਵਿਚਾਰਾਂ ਨਾਲ ਕਿਸਾਨੀ ਅੰਦੋਲਨ ’ਚ ਖ਼ਾਸ ਯੋਗਦਾਨ ਪਾ ਰਹੇ ਹਨ।

ਹਾਲ ਹੀ ’ਚ ਬੱਬੂ ਮਾਨ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਬੱਬੂ ਮਾਨ ਕਿਸਾਨੀ ਅੰਦੋਲਨ ’ਚ ਪਹੁੰਚ ਕੇ ਸੇਵਾਵਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ’ਚ ਬੱਬੂ ਮਾਨ ਦੀਆਂ ਕੁਝ ਨਵੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਗਾਜ਼ੀਪੁਰ ਬਾਰਡਰ ਦੀਆਂ ਹਨ। ਇਨ੍ਹਾਂ ਵੀਡੀਓਜ਼ ’ਚ ਬੱਬੂ ਮਾਨ ਝਾੜੂ ਦੀ ਸੇਵਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹ ਕੂੜਾ ਕਰਕਟ ਵੀ ਇਕੱਠਾ ਕਰ ਰਹੇ ਹਨ। ਇਕ ਵੀਡੀਓਜ਼ ’ਚ ਬੱਬੂ ਮਾਨ ਲੰਗਰ ਵਰਤਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਬੱਬੂ ਮਾਨ ਦਿੱਲੀ ਕਿਸਾਨ ਅੰਦੋਲਨ ’ਚ ਵਧ ਚੜ ਕੇ ਹਿੱਸਾ ਲੈ ਰਹੇ ਹਨ। ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਪੂਰਾ ਸਮਰਥਨ ਕਰ ਰਹੇ ਹਨ, ਜਿਸ ਦੇ ਚੱਲਦੇ ਉਹ ਕਿਸਾਨੀ ਨੂੰ ਲੈ ਕੇ ਕਈ ਗੀਤ ਵੀ ਦਰਸ਼ਕਾਂ ਦੇ ਰੂਬਰੂ ਕਰ ਚੁੱਕੇ ਹਨ।

ਬੱਬੂ ਮਾਨ ਨੇ ਮੰਚ ’ਤੇ ਬੋਲਦਿਆਂ ਕਿਹਾ ‘ਬੱਬੂ ਮਾਨ ਨੇ ਮੰਚ ’ਤੇ ਬੋਲਦਿਆਂ ਕਿਹਾ’ ਬੱਬੂ ਮਾਨ ਨੇ ਮੰਚ ’ਤੇ ਬੋਲਦਿਆਂ ਕਿਹਾ ਸੀ ‘ਕਿਸਾਨ ਅੰਦੋਲਨ ਬਹੁਤ ਵੱਡਾ ਅੰਦੋਲਨ ਬਣ ਚੁੱਕਿਆ ਹੈ। ਹੁਣ ਸ਼ਾਇਦ ਇਸ ਅੰਦੋਲਨ ਦਾ ਨਾਂ ਵੀ ‘ਗਿੰਨੀ ਬੁੱਕ ਵਰਲਡ ਰਿਕਾਰਡਜ਼’ ਆ ਜਾਵੇਗਾ। ਜਦੋਂ ਤੱਕ ਅਸੀਂ ਅਗਵਾਹੀ ’ਚ ਨਹੀਂ ਚੱਲਾਂਗੇ, ਉਦੋਂ ਤੱਕ ਕੋਈ ਵੀ ਅੰਦੋਲਨ ਸਿਖ਼ਰ ’ਤੇ ਨਹੀਂ ਪਹੁੰਚਦਾ। ਹੁਣ ਸਿਆਸੀ ਲੋਕਾਂ ਪਿੱਛੇ ਸਿਆਸੀ ਛੱਡਣੀ ਪੈਣੀ। ਇਸ ਅੰਦੋਲਨ ਨੇ ਆਉਣ ਵਾਲੇ ਸਮੇਂ ਬਹੁਤ ਕੁਝ ਬਦਲਣਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਹੁਣ ਇਕੋ ਮੰਚ ਹੀ ਬਣਾ ਲਓ ਸਾਰੇ ਗੱਭਰੂ ਤੁਹਾਡੇ ਨਾਲ ਦਰਿਆਵਾਂ ਦੇ ਪਾਣੀ ਵਾਂਗੂ ਚੱਲਣਗੇ। ਇਹ ਲੜਾਈ ਕਿਸੇ ਇਕ ਫਿਰਕੇ ਦੀ ਨਹੀਂ ਹੈ। ਸਾਨੂੰ ਸਾਰੀਆਂ ਮਾੜੀਆਂ ਅਦਾਤਾਂ ਛੱਡਣੀਆਂ ਪੈਣਗੀਆਂ। ਆਪਸੀ ਫੁੱਟਬਾਜ਼ੀਆਂ ਛੱਡਣੀਆਂ ਚਾਹੀਦੀਆਂ ਹਨ। ਕਾਫ਼ਲਾ ਇਕ ਵਾਰ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਇਹ ਵਿਸ਼ਾਲ ਹੁੰਦਾ ਜਾ ਰਿਹਾ ਹੈ।’ਇਸ ਤੋਂ ਇਲਾਵਾ ਬੱਬੂ ਮਾਨ ਨੇ ਕਿਹਾ, ‘ਹੁਣ ਵੇਲਾ ਆ ਗਿਆ ਹੈ ਕਿ ਅਸੀਂ ਸਾਰੇ ਆਪਣੇ ਘਰਾਂ ਤੋਂ ਸਿਆਸੀ ਝੰਡੇ ਉਤਾਰ ਕੇ ਕਿਸਾਨੀ ਅੰਦੋਲਨ ਦੇ ਝੰਡੇ ਲਾਓ। ਇਹ ਅੰਦੋਲਨ ਇਕ ਵੱਖਰੇ ਸੱਤਰ ’ਤੇ ਪਹੁੰਚ ਗਿਆ। ਬਹੁਤ ਚੀਰਾਂ ਬਾਅਦ ਪੰਜਾਬ ਜਾਗਿਆ ਹੈ, ਰੱਬ ਕਰੇ ਇਹ ਹੁਣ ਇਸੇ ਤਰ੍ਹਾਂ ਜਾਗਦਾ ਰਹੇ। ਨਾ ਮਿਲ ਵਰਤਣ ਲਹਿਰ ਵੀ ਪੰਜਾਬ ਤੋਂ ਸ਼ੁਰੂ ਹੋਈ ਸੀ ਪਰ ਇਸ ਦਾ ਸਿਹਰਾ ਕਿਸੇ ਹੋਰ ਸਿਰ ਜਾ ਬੱਝਾ।’

ਬੱਬੂ ਮਾਨ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ ਖ਼ਾਸ ਪੋਸਟ 
ਚਿਰਾਂ ਤੋਂ ਸਾਨੂੰ ਸਿਆਸਤ ਨੇ ਵੰਡਿਆ ਹੋਇਆ ਸੀ।
ਧਰਮਾਂ, ਜਾਤਾਂ, ਆਸਤਿਕ, ਨਾਸਤਿਕ ਅਲੱਗ-ਅਲੱਗ ਖ਼ੇਮਿਆਂ ’ਚ ਸਾਨੂੰ ਵੰਡ ਦਿੱਤਾ ਹੈ।
ਨੌਜਵਾਨ ਜਾਗ ਗਏ, ਬਾਬੇ ਕਾਇਮ ਹੋ ਗਏ, ਜਿਹੜੇ ਮੇਰੇ ਵੀਰ ਦਿੱਲੀ ਨਹੀਂ ਜਾ ਸਕਦੇ ਉਹ ਆਪਣੀ-ਆਪਣੀ ਕਾਰ,
ਸਕੂਟਰ, ਮੋਟਰਸਾਈਕਲ, ਸਾਈਕਲ, ਟਰੈਕਟਰ ਅਤੇ ਘਰਾਂ ਦੇ ਉੱਪਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਝੰਡੇ ਲਾ ਦਿਓ।
ਇਹ ਵਕਤ ਹੁਣ ਸਿਆਸਤਦਾਨਾ ਪਿੱਛੇ ਜ਼ਿੰਦਗੀ ਗਵਾਉਣ ਦਾ ਨਹੀਂ,
ਇਹ ਵਕਤ ਹੈ ਹੁਣ ਇਕੱਠੇ ਹੋਣ ਦਾ।
ਜਰਮਨ ਜੇ ਕੰਧ ਢਾਹ ਸਕਦਾ ਹੈ ਤੇ ਅਸੀਂ ਆਪਣੀ ਇਗੋ (ਆਕੜ) ਕਿਉਂ ਨਹੀਂ ਢਾਹ ਸਕਦੇ,
ਜੇ ਪੂਰਾ ਯੂਰੋਪ ਇਕੱਠਾ ਹੋ ਸਕਦਾ ਹੈ ਤਾਂ ਸਾਰਾ ਏਸ਼ੀਆ ਇਕੱਠਾ ਕਿਉਂ ਨਹੀਂ ਹੋ ਸਕਦਾ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ  – ਦਿੱਲੀ ਦੀਆਂ ਹੱਦਾਂ ‘ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ ‘ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਰੋਸ ਪ੍ਰਦਰਸ਼ਨ ‘ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਕਿਸਾਨਾਂ ਨੇ ਕੱਢਿਆ ਨਵਾਂ ਤਰੀਕਾ  – ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ ‘ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ। ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ ‘ਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ ‘ਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ ‘ਤੇ ਪੁੱਜ ਰਹੇ ਹਨ।

The post ਕਿਸਾਨ ਅੰਦੋਲਨ ਚ’ ਬੱਬੂ ਮਾਨ ਨੇ ਕੀਤਾ ਅਜਿਹਾ ਕੰਮ ਕਿ ਪੂਰੇ ਪੰਜਾਬ ਚ’ ਹੋ ਰਹੀਆਂ ਨੇ ਤਰੀਫਾਂ-ਦੇਖੋ ਤਾਜ਼ਾ ਵੀਡੀਓ appeared first on Sanjhi Sath.

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ‘ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ …
The post ਕਿਸਾਨ ਅੰਦੋਲਨ ਚ’ ਬੱਬੂ ਮਾਨ ਨੇ ਕੀਤਾ ਅਜਿਹਾ ਕੰਮ ਕਿ ਪੂਰੇ ਪੰਜਾਬ ਚ’ ਹੋ ਰਹੀਆਂ ਨੇ ਤਰੀਫਾਂ-ਦੇਖੋ ਤਾਜ਼ਾ ਵੀਡੀਓ appeared first on Sanjhi Sath.

Leave a Reply

Your email address will not be published. Required fields are marked *