Breaking News
Home / Punjab / ਕਿਸਾਨੀ ਧਰਨੇ ਤੇ ਗਏ ਨੌਜਵਾਨ ਨੂੰ ਚਾਚੇ ਦੀਆਂ ਅੱਖਾਂ ਸਾਹਮਣੇ ਇਸ ਤਰਾਂ ਮਿਲੀ ਮੌਤ , ਇਲਾਕੇ ਚ ਛਾਇਆ ਸੋਗ

ਕਿਸਾਨੀ ਧਰਨੇ ਤੇ ਗਏ ਨੌਜਵਾਨ ਨੂੰ ਚਾਚੇ ਦੀਆਂ ਅੱਖਾਂ ਸਾਹਮਣੇ ਇਸ ਤਰਾਂ ਮਿਲੀ ਮੌਤ , ਇਲਾਕੇ ਚ ਛਾਇਆ ਸੋਗ

ਇਕ ਅਜਿਹੀ ਘਟਨਾ ਵਾਪਰੀ ਜਿਸਨੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਸੁੱਟ ਦਿੱਤਾ। ਕਿਸੇ ਨੇ ਨਹੀਂ ਸੀ ਸੋਚਿਆ ਕਿ ਅਜਿਹਾ ਹਾਦਸਾ ਵਾਪਰ ਜਾਵੇਗਾ ਜੋ ਹਰ ਕਿਸੇ ਨੂੰ ਸਦਮੇ ਵਿਚ ਪਾ ਦਵੇਗਾ। ਇਕ ਨੌਜਵਾਨ ਜੋ ਚੰਗਾ ਭਲਾ ਸੀ ਅਚਾਨਕ ਮੌਤ ਦੇ ਮੂੰਹ ਵਿਚ ਚਲਾ ਗਿਆ। ਜਿਸ ਤੋਂ ਬਾਅਦ ਹਰ ਕੋਈ ਜਿੱਥੇ ਸਦਮੇ ਵਿਚ ਹੈ ਉੱਥੇ ਹੀ ਹਰ ਕੋਈ ਹੈਰਾਨ ਵੀ ਨਜਰ ਆ ਰਿਹਾ ਹੈ। ਦਰਅਸਲ ਨੌਜਵਾਨ ਨਵਦੀਪ ਜੋਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ,ਉਹ ਕਿਸਾਨੀ ਧਰਨੇ ਤੋਂ ਜੱਦ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਅਚਾਨਕ ਮੌਤ ਨੇ ਘੇਰਾ ਪਾ ਲਿਆ।

ਜਿਕਰਯੋਗ ਹੈ ਕਿ ਨੌਜਵਾਨ ਆਪਣੇ ਚਾਚੇ ਨਾਲ ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਟਰੇਨ ਵਿਚ ਜੋ ਨੌਜਵਾਨ ਹੱਸਦਾ ਹੋਇਆ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਜਿਵੇਂ ਹੀ ਟਰੇਨ ਫਗਵਾੜਾ ਤੋਂ ਥੋੜੀ ਜਹੀ ਅੱਗੇ ਨਿੱਕਲੀ ਤਾਂ ਨਵਦੀਪ ਦੇ ਅਚਾਨਕ ਛਾਤੀ ਵਿਚ ਦਰਦ ਹੋਣ ਲੱਗ ਗਈ। ਨੌਜਵਾਨ ਵਲੋਂ ਆਪਣੇ ਚਾਚੇ ਨੂੰ ਇਸ ਬਾਰੇ ਦੱਸਿਆ ਗਿਆ,ਪਰ ਹਾਲਾਤ ਉੱਤੇ ਜਦੋਂ ਤੱਕ ਕਾਬੂ ਪਾਇਆ ਜਾਂਦਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਨੌਜਵਾਨ ਅਚਾਨਕ ਹੀ ਬੇਹੋਸ਼ ਹੋ ਗਿਆ।

ਰੇਲਵੇ ਅਧਿਕਾਰੀਆਂ ਨੂੰ ਜਿਵੇਂ ਹੀ ਇਸਦੀ ਜਾਣਕਾਰੀ ਮਿਲੀ ਉਹ ਮੌਕੇ ਉੱਤੇ ਪਹੁੰਚੀ। ਇਸਦੀ ਜਾਣਕਾਰੀ 108 ਐਂਬੂਲੈਂਸ ਨੂੰ ਵੀ ਦਿੱਤੀ ਗਈ ਜੋਕਿ ਮੌਕੇ ਉੱਤੇ ਪਹੁੰਚੀ। ਕਿਸਾਨੀ ਧਰਨੇ ਉੱਤੇ ਗਿਆ ਨੌਜਵਾਨ ਇੰਝ ਆਪਣਿਆਂ ਤੋਂ ਦੂਰ ਹੋਵੇਗਾ ਇਹ ਪਰਿਵਾਰ ਨੇ ਕਦੇ ਨਹੀਂ ਸੀ ਸੋਚਿਆ। ਚਾਚਾ ਆਪਣੇ ਭਤੀਜੇ ਦੀ ਲਾਸ਼ ਨੂੰ ਲੈਕੇ ਕਈ ਘੰਟੇ ਰੇਲਵੇ ਸਟੇਸ਼ਨ ਉੱਤੇ ਹੀ ਬੈਠਾ ਰਿਹਾ। ਚਾਚੇ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਸੀ।

ਜਲੰਧਰ ਰੇਲਵੇ ਸਟੇਸ਼ਨ ਉੱਤੇ ਟਰੇਨ ਪਹੁੰਚਣ ਉੱਤੇ ਨੌਜਵਾਨ ਨਵਦੀਪ ਨੂੰ ਟਰੇਨ ਵਿਚੋਂ ਬਾਹਰ ਕੱਢ ਕੇ ਇਲਾਜ ਲਈ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਰੇਲਵੇ ਹਸਪਤਾਲ ਤੋਂ ਇਕ ਮਹਿਲਾ ਸਟਾਫ਼ ਮੈਂਬਰ ਨੇ ਉਸ ਨੂੰ ਚੈੱਕ ਕਰ ਮ੍ਰਿਤਕ ਐਲਾਨ ਕਰ ਦਿੱਤਾ।ਨੌਜਵਾਨ ਜਿਸਨੇ ਕਿਸਾਨੀ ਅੰਦੋਲਨ ਵਿਚ ਬਹੁਤ ਸੇਵਾ ਕੀਤੀ ਸੀ ਉਹ ਆਪਣੇ ਚਾਚੇ ਨਾਲ ਇਕ ਅਕਤੂਬਰ ਨੂੰ ਦਿੱਲੀ ਅੰਦੋਲਨ ਵਿਚ ਗਿਆ ਸੀ।

ਹੁਣ ਜੱਦ ਉਹ ਵਾਪਿਸ ਆ ਰਹੇ ਸਨ ਤਾਂ ਰਸਤੇ ਵਿੱਚ ਉਸ ਨਾਲ ਇਹ ਮੰਦਭਾਗੀ ਘਟਨਾ ਵਾਪਰ ਗਈ। ਮੌਕੇ ਉੱਤੇ ਮੌਜੂਦ ਕੁਝ ਲੋਕਾਂ ਦਾ ਕਹਿਣਾ ਸੀ ਕਿ ਨੌਜਵਾਨ ਨੂੰ ਹੋ ਸਕਦਾ ਹੈ ਕਿ ਸਾਇਲੇਂਟ ਅਟੈਕ ਆਇਆ ਹੋਵੇ। ਚਾਚਾ ਆਪਣੇ ਭਤੀਜੇ ਦੀ ਇਸ ਤਰੀਕੇ ਨਾਲ ਹੋਈ ਮੌਤ ਤੋੰ ਬਾਅਦ ਸਦਮੇ ਵਿਚ ਹੈ ਅਤੇ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਭਤੀਜੇ ਨੂੰ ਕੋਈ ਵੀ ਬਿਮਾਰੀ ਨਹੀ ਸੀ।

ਇਕ ਅਜਿਹੀ ਘਟਨਾ ਵਾਪਰੀ ਜਿਸਨੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਸੁੱਟ ਦਿੱਤਾ। ਕਿਸੇ ਨੇ ਨਹੀਂ ਸੀ ਸੋਚਿਆ ਕਿ ਅਜਿਹਾ ਹਾਦਸਾ ਵਾਪਰ ਜਾਵੇਗਾ ਜੋ ਹਰ ਕਿਸੇ ਨੂੰ ਸਦਮੇ ਵਿਚ ਪਾ ਦਵੇਗਾ। …

Leave a Reply

Your email address will not be published. Required fields are marked *