Breaking News
Home / Punjab / ਕਿਸਾਨਾਂ ਲਈ ਲੋਨ ਲੈਣ ਦਾ ਸੁਨਹਿਰੀ ਮੌਕਾ-ਮਿਲੇਗਾ ਏਨੇ ਲੱਖ ਦਾ ਲੋਨ-ਕਰੋ ਅਪਲਾਈ

ਕਿਸਾਨਾਂ ਲਈ ਲੋਨ ਲੈਣ ਦਾ ਸੁਨਹਿਰੀ ਮੌਕਾ-ਮਿਲੇਗਾ ਏਨੇ ਲੱਖ ਦਾ ਲੋਨ-ਕਰੋ ਅਪਲਾਈ

ਕਿਸਾਨ ਕ੍ਰੈਡਿਟ ਕਾਰਡ ਜਾਂ ਕੇਸੀਸੀ ਕੇਂਦਰ ਦੀ ਇੱਕ ਅਜਿਹੀ ਯੋਜਨਾ ਹੈ, ਜਿਸ ਰਾਹੀਂ ਸਾਡੇ ਦੇਸ਼ ਦੇ ਕਿਸਾਨਾਂ ਨੂੰ ਸਮੇਂ ਸਿਰ ਕਰਜ਼ਾ ਮਿਲਦਾ ਹੈ। ਇਹ ਸਕੀਮ ਕੇਂਦਰ ਸਰਕਾਰ ਨੇ ਸਾਲ 1998 ‘ਚ ਸ਼ੁਰੂ ਕੀਤੀ ਸੀ। ਇਸ ਸਕੀਮ ਪਿੱਛੇ ਸਰਕਾਰ ਦਾ ਮਕਸਦ ਕਿਸਾਨਾਂ ਨੂੰ ਸਮੇਂ ਸਿਰ ਕਰਜ਼ਾ ਮੁਹੱਈਆ ਕਰਵਾਉਣਾ ਹੈ।

ਇਸ ‘ਚ ਵਿਆਜ ਦਰ ਦੀ ਗੱਲ ਕਰੀਏ ਤਾਂ ਇਹ 2 ਫ਼ੀਸਦੀ ਤੋਂ ਸ਼ੁਰੂ ਹੁੰਦੀ ਹੈ, ਜਦਕਿ ਵੱਧ ਤੋਂ ਵੱਧ ਵਿਆਜ ਦਰ 4 ਫ਼ੀਸਦੀ ਰੱਖੀ ਗਈ ਹੈ। ਇਸ ਸਕੀਮ ਰਾਹੀਂ ਕਾਰਡ ਧਾਰਕ ਕਿਸਾਨ 3 ਲੱਖ ਤਕ ਦਾ ਕਰਜ਼ਾ ਲੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭਾਰਤੀ ਸਟੇਟ ਬੈਂਕ (SBI) ਰਾਹੀਂ ਕਿਸਾਨ ਕ੍ਰੈਡਿਟ ਕਾਰਡ ਲਈ ਕਿਵੇਂ ਅਪਲਾਈ ਕਰਨਾ ਹੈ ਤੇ ਇਸ ਦੇ ਕੀ ਫਾਇਦੇ ਹਨ?

SBI ਤੋਂ ਇੰਝ ਬਣਵਾ ਸਕਦੇ ਹੋ KCC – ਐਸਬੀਆਈ ਕਿਸਾਨ ਕ੍ਰੈਡਿਟ ਕਾਰਡ ਲਈ ਤੁਹਾਡਾ ਖਾਤਾ SBI ‘ਚ ਹੋਣਾ ਚਾਹੀਦਾ ਹੈ। ਤੁਸੀਂ ਬੈਂਕ ਸ਼ਾਖਾ ‘ਚ ਜਾ ਕੇ KCC ਲਈ ਅਰਜ਼ੀ ਦੇ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਫੋਨ ਰਾਹੀਂ YONO ਐਪ ਦੀ ਵਰਤੋਂ ਕਰਕੇ ਕਿਸਾਨ ਕ੍ਰੈਡਿਟ ਕਾਰਡ ਲਈ ਅਰਜ਼ੀ ਦੇ ਸਕਦੇ ਹੋ। ਤੁਹਾਨੂੰ ਸਿਰਫ਼ YONO ਐਗਰੀਕਲਚਰ ਪਲੇਟਫਾਰਮ ‘ਤੇ ਜਾ ਕੇ ਕਿਸਾਨ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਹੈ।

ਆਓ ਜਾਣਦੇ ਹਾਂ ਇਸ ਦੀ ਪੂਰੀ ਪ੍ਰਕਿਰਿਆ – ਸਭ ਤੋਂ ਪਹਿਲਾਂ ਤੁਸੀਂ SBI YONO ਐਪ ਨੂੰ ਡਾਊਨਲੋਡ ਕਰੋ।
ਜਾਂ ਤਾਂ ਤੁਸੀਂ https://www.sbiyono.sbi/index.html ਵੈੱਬਸਾਈਟ ‘ਤੇ ਵੀ ਲੌਗਇਨ ਕਰ ਸਕਦੇ ਹੋ, ਤੁਸੀਂ ਕੋਈ ਵੀ ਆਪਸ਼ਨ ਲੈ ਸਕਦੇ ਹੋ।
ਯੋਨੋ ਐਗਰੀਕਲਚਰ ਦੀ ਆਪਸ਼ਨ ‘ਤੇ ਜਾਓ।
ਇਸ ਤੋਂ ਬਾਅਦ ‘ਅਕਾਊਂਟ’ ਦਾ ਵਿਕਲਪ ਚੁਣੋ।
ਇੱਥੇ KCC review ਸੈਕਸ਼ਨ ‘ਤੇ ਜਾਓ।
ਐਪਲੀਕੇਸ਼ਨ ‘ਤੇ ਕਲਿੱਕ ਕਰੋ ਤੇ ਸਾਹਮਣੇ ਖੁੱਲ੍ਹਣ ਵਾਲੀ ਵਿੰਡੋ ‘ਚ ਮੰਗੀ ਗਈ ਜਾਣਕਾਰੀ ਭਰੋ ਤੇ ਸਬਮਿਟ ਕਰੋ। ਇਸ ਤਰ੍ਹਾਂ ਤੁਹਾਡੀ ਅਰਜ਼ੀ ਪੂਰੀ ਹੋ ਜਾਵੇਗੀ।
ਜਾਣੋ SBI ਕਿਸਾਨ ਕ੍ਰੈਡਿਟ ਕਾਰਡ ਦੇ ਫਾਇਦੇ

KCC ਇਕ Revolving ਕੈਸ਼ ਕ੍ਰੈਡਿਟ ਅਕਾਊਂਟ ਦੀ ਤਰ੍ਹਾਂ ਹੈ।
3 ਲੱਖ ਰੁਪਏ ਤਕ ਦੇ ਤਤਕਾਲ ਕਰਜ਼ਦਾਰਾਂ ਲਈ 3% ਵਿਆਜ ਛੋਟ।
ਫਸਲ ਦੀ ਮਿਆਦ ਤੇ ਫਸਲ ਲਈ ਮੰਡੀਕਰਨ ਦੀ ਮਿਆਦ ਦੇ ਅਨੁਸਾਰ ਮੁੜ ਅਦਾਇਗੀ।
ਸਾਰੇ ਯੋਗ ਪਾਤਰ ਕੇਸੀਸੀ ਧਾਰਕਾਂ ਲਈ RuPay ਕਾਰਡ ਦੀ ਅਲਾਟਮੈਂਟ।
RuPay ਕਾਰਡਧਾਰਕਾਂ ਲਈ 1 ਲੱਖ ਰੁਪਏ ਦਾ ਦੁਰਘਟਨਾ ਬੀਮਾ। ਇਸ ਦੇ ਲਈ ਕਾਰਡ ਨੂੰ 45 ਦਿਨਾਂ ‘ਚ ਇਕ ਵਾਰ ਐਕਟੀਵੇਟ ਕਰਨਾ ਚਾਹੀਦਾ ਹੈ।

ਕਿਸਾਨ ਕ੍ਰੈਡਿਟ ਕਾਰਡ ਜਾਂ ਕੇਸੀਸੀ ਕੇਂਦਰ ਦੀ ਇੱਕ ਅਜਿਹੀ ਯੋਜਨਾ ਹੈ, ਜਿਸ ਰਾਹੀਂ ਸਾਡੇ ਦੇਸ਼ ਦੇ ਕਿਸਾਨਾਂ ਨੂੰ ਸਮੇਂ ਸਿਰ ਕਰਜ਼ਾ ਮਿਲਦਾ ਹੈ। ਇਹ ਸਕੀਮ ਕੇਂਦਰ ਸਰਕਾਰ ਨੇ ਸਾਲ 1998 …

Leave a Reply

Your email address will not be published. Required fields are marked *