ਕਣਕ ਦੀ ਵਾਢੀ ਦਾ ਕੰਮ ਸਾਰੇ ਪਾਸੇ ਜਾਰੀ ਹੈ ਅਤੇ ਕਿਸਾਨ ਆਪਣੀ ਕਣਕ ਨੂੰ ਵੱਢ ਕੇ ਮੰਡੀਆਂ ਵਿੱਚ ਲਿਜਾ ਰਹੇ ਹਨ। ਪਰ ਕਈ ਕਿਸਾਨ ਅਜਿਹੇ ਵੀ ਹਨ ਜੋ ਆਪਣੀ ਕਣਕ ਨੂੰ ਮੰਡੀਆਂ ਦੀ ਜਗ੍ਹਾ ਸੈਲੋ ਵਿੱਚ ਵੇਚ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸੇਲੋ ਵਿੱਚ ਕਣਕ ਦੇ ਰੇਟ ਵੀ ਬਹੁਤ ਜਿਆਦਾ ਮਿਲ ਰਹੇ ਹਨ ਅਤੇ ਟਰਾਲੀ ਵੀ ਮਿੰਟਾਂ ਵਿੱਚ ਖਾਲੀ ਹੋ ਜਾਂਦੀ ਹੈ। ਯਾਨੀ ਕਿਸਾਨਾਂ ਨੂੰ ਖੱਜਲ ਵੀ ਨਹੀਂ ਹੋਣਾ ਪੈਂਦਾ ਅਤੇ ਮੁਨਾਫ਼ਾ ਵੀ ਜਿਆਦਾ ਮਿਲ ਰਿਹਾ ਹੈ।
ਉੱਥੇ ਹੀ ਬਹੁਤੇ ਕਿਸਾਨ ਅੰਬਾਨੀ ਅਤੇ ਅਡਾਨੀ ਦੇ ਸੈਲੋਆਂ ਵਿੱਚ ਕਣਕ ਵੇਚ ਰਹੇ ਕਿਸਾਨਾਂ ਨੂੰ ਲਾਹਨਤਾਂ ਵੀ ਪਾ ਰਹੇ ਹਨ। ਇਸੇ ਵਿਚਕਾਰ ਹੁਣ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਕਿ ਸੈਲੋ ਵਾਲੇ ਵੀ ਕਣਕ ਵਿੱਚ ਨੁਕਸ ਕੱਢ ਕਿਸਾਨਾਂ ਦੀਆਂ ਟਰਾਲੀਆਂ ਵਾਪਸ ਮੋੜ ਰਹੇ ਹਨ। ਇਸ ਸਮੇਂ ਤਾਂ ਕਿਸਾਨਾਂ ਕੋਲ ਇਸਦਾ ਹੱਲ ਹੈ, ਜੇਕਰ ਸੈਲੋ ਵਿੱਚ ਨਾ ਵਿਕੀ ਤਾਂ ਮੰਡੀ ਵਿੱਚ ਵਿਕ ਜਾਵੇਗੀ।
ਪਰ ਜੇਕਰ ਸਾਰੇ ਕਿਸਾਨ ਇਨ੍ਹਾਂ ਨੂੰ ਹੀ ਕਣਕ ਵੇਚਣ ਲੱਗ ਜਾਣਗੇ ਤਾਂ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ ਅਤੇ ਇਨ੍ਹਾਂ ਨੇ ਕਣਕ ਵਿੱਚ ਹੋਰ ਵੀ ਨੁਕਸ ਕੱਢਣੇ ਸ਼ੁਰੂ ਕਰ ਦੇਣੇ ਹਨ। ਉਸ ਸਮੇਂ ਕਿਸਾਨਾਂ ਕੋਲ ਹੋਰ ਕੋਈ ਰਾਹ ਨਹੀਂ ਬਚੇਗਾ ਅਤੇ ਕਿਸਾਨਾਂ ਤੋਂ ਇਹ ਬਹੁਤ ਘੱਟ ਕੀਮਤਾਂ ਵਿੱਚ ਨੁਕਸ ਕੱਢਕੇ ਕਣਕ ਖਰੀਦਣਗੇ।
ਇਸ ਲਈ ਉਨ੍ਹਾਂ ਕਿਸਾਨਾਂ ਨੂੰ ਸੋਚਣਾ ਚਾਹੀਦਾ ਹੈ ਜੋ ਅਜਿਹਾ ਕਰ ਰਹੇ ਹਨ।ਸੈਲੋ ਵਾਲਿਆਂ ਵੱਲੋਂ ਇਹ ਨੁਕਸ ਕੱਢੇ ਜਾ ਰਹੇ ਹਨ ਕਿ ਕਣਕ ਚਿੱਟੀ ਹੈ ਜਾਂ ਕਣਕ ਦਾ ਦਾਣਾ ਬਰੀਕ ਹੈ। ਜੇਕਰ ਇਸੇ ਤਰਾਂ ਚਲਦਾ ਰਿਹਾ ਤਾਂ ਕਿਸਾਨ ਮੰਡੀਆਂ ਵਿੱਚ ਵੀ ਕਣਕ ਵੇਚਣ ਜੋਗੇ ਨਹੀਂ ਰਹਿਣਗੇ।
ਇਸੇ ਵਿਚਕਾਰ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਨੇੜਲਿਆਂ ਮੰਡੀਆਂ ਬੰਦ ਪਈਆਂ ਹਨ ਇਸੇ ਕਾਰਨ ਉਨ੍ਹਾਂ ਨੂੰ ਸੈਲੋ ਵਿੱਚ ਕਣਕ ਵੇਚਣ ਜਾਣਾ ਪੈ ਰਿਹਾ ਹੈ।ਯਾਨੀ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਸਾਰਾ ਕਸੂਰ ਸਰਕਾਰ ਦਾ ਹੈ। ਇਸ ਖਬਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ…..
ਕਣਕ ਦੀ ਵਾਢੀ ਦਾ ਕੰਮ ਸਾਰੇ ਪਾਸੇ ਜਾਰੀ ਹੈ ਅਤੇ ਕਿਸਾਨ ਆਪਣੀ ਕਣਕ ਨੂੰ ਵੱਢ ਕੇ ਮੰਡੀਆਂ ਵਿੱਚ ਲਿਜਾ ਰਹੇ ਹਨ। ਪਰ ਕਈ ਕਿਸਾਨ ਅਜਿਹੇ ਵੀ ਹਨ ਜੋ ਆਪਣੀ ਕਣਕ …
Wosm News Punjab Latest News