Breaking News
Home / Punjab / ਕਿਸਾਨਾਂ ਨੂੰ ਭੇਜਿਆ ਨੋਟਿਸ-ਹੋ ਜਾਓ ਸਾਵਧਾਨ-ਏਨਾਂ ਕਿਸਾਨਾਂ ਤੋਂ ਵਾਪਸ ਲਈ ਜਾਵੇਗੀ ਕਿਸਾਨਾਂ ਯੋਜਨਾਂ ਦੀ ਕਿਸ਼ਤ

ਕਿਸਾਨਾਂ ਨੂੰ ਭੇਜਿਆ ਨੋਟਿਸ-ਹੋ ਜਾਓ ਸਾਵਧਾਨ-ਏਨਾਂ ਕਿਸਾਨਾਂ ਤੋਂ ਵਾਪਸ ਲਈ ਜਾਵੇਗੀ ਕਿਸਾਨਾਂ ਯੋਜਨਾਂ ਦੀ ਕਿਸ਼ਤ

ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਵੱਡੀ ਖ਼ਬਰ ਹੈ। ਦਰਅਸਲ, ਸਰਕਾਰ ਨੇ ਕਿਸਾਨਾਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ। ਆਓ ਜਾਣਦੇ ਹਾਂ ਕਿ ਹੈ ਨੋਟਿਸ ਭੇਜਣ ਦੀ ਵਜ੍ਹਾ…

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਜ਼ਰੀਏ ਸਰਕਾਰ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਰਕਮ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਜਾਂਦੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਹੁਣ ਤੱਕ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 12 ਕਿਸ਼ਤਾਂ ਜਾਰੀ ਕਰ ਚੁੱਕੀ ਹੈ ਅਤੇ ਆਖਰੀ ਕਿਸ਼ਤ 31 ਮਈ ਨੂੰ ਟਰਾਂਸਫਰ ਕੀਤੀ ਗਈ ਸੀ।ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 12ਵੀਂ ਕਿਸ਼ਤ ਸਿਰਫ਼ 8 ਕਰੋੜ ਕਿਸਾਨਾਂ ਦੇ ਹੀ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਹੈ। ਜਦੋਂਕਿ, ਇਸ ਵਾਰ ਪਿਛਲੀ ਕਿਸ਼ਤ ਦੇ ਮੁਕਾਬਲੇ 2 ਕਰੋੜ ਲਾਭਪਾਤਰੀਆਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ।

ਲਾਭਪਾਤਰੀਆਂ ਨੂੰ ਨੋਟਿਸ – ਜਿਕਰਯੋਗ ਹੈ ਕਿ ਅਯੋਗ ਕਿਸਾਨਾਂ ਤੋਂ ਹੁਣ ਤੱਕ ਸਾਰੀਆਂ ਕਿਸ਼ਤਾਂ ਦੀ ਰਕਮ ਵਾਪਸ ਲਈ ਜਾ ਰਹੀ ਹੈ। ਇਹ ਸਿਲਸਿਲਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਹੁਣ ਤੱਕ ਯੋਜਨਾ ਦੀ ਰਕਮ ਕਈ ਲੋਕਾਂ ਤੋਂ ਬਰਾਮਦ ਕੀਤੀ ਜਾ ਚੁੱਕੀ ਹੈ। ਜਦੋਂਕਿ, 12ਵੀਂ ਕਿਸ਼ਤ ਜਾਰੀ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਹਾਲੇ ਵੀਂ ਇਸ ਸਕੀਮ ਲਈ ਅਯੋਗ ਪਾਏ ਜਾ ਰਹੇ ਹਨ। ਸਰਕਾਰ ਉਨ੍ਹਾਂ ਨੂੰ ਹੁਣ ਨੋਟਿਸ ਭੇਜ ਕੇ ਹੁਣ ਤੱਕ ਭੇਜੀਆਂ ਗਈਆਂ ਸਾਰੀਆਂ ਕਿਸ਼ਤਾਂ ਵਾਪਸ ਲੈਣ ਦੀ ਤਿਆਰੀ ਕਰ ਰਹੀ ਹੈ।

12ਵੀਂ ਕਿਸ਼ਤ ਦੇਣ ‘ਚ ਦੇਰੀ ਦੀ ਵਜ੍ਹਾ- ਕਿਸਾਨਾਂ ਨੂੰ 12ਵੀਂ ਕਿਸ਼ਤ ਦੇਣ ਵਿੱਚ ਥੋੜੀ ਦੇਰੀ ਹੋਈ ਸੀ, ਕਿਉਂਕਿ ਸਰਕਾਰ ਪ੍ਰਧਾਨ ਮੰਤਰੀ ਸਨਮਾਨ ਨਿਧੀ ਦੇ ਫਰਜ਼ੀ ਖਾਤਿਆਂ ਦੀ ਪਛਾਣ ਕਰਨ ਲਈ ਮੁਹਿੰਮ ਚਲਾ ਰਹੀ ਸੀ, ਜਿਸ ਦੇ ਤਹਿਤ ਲੱਖਾਂ ਕਿਸਾਨਾਂ ਦੇ ਨਾਮ ਸੂਚੀ ਵਿੱਚੋਂ ਅਯੋਗ ਕਰਾਰ ਦਿੱਤੇ ਗਏ ਸਨ, ਜਿਸ ਵਿੱਚ ਇਕੱਲੇ ਉੱਤਰ ਪ੍ਰਦੇਸ਼ ਦੇ 21 ਲੱਖ ਕਿਸਾਨ ਸ਼ਾਮਲ ਸਨ।

2 ਕਰੋੜ ਕਿਸਾਨਾਂ ਨੂੰ ਵੱਡਾ ਝਟਕਾ- ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਪਹਿਲਾਂ ਤੋਂ ਹੀ ਪੀ.ਐੱਮ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਘੱਟ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਦਰਅਸਲ, 11ਵੀਂ ਕਿਸ਼ਤ ਵੇਲੇ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਕਿਸ਼ਤ ਦੀ ਰਕਮ ਭੇਜੀ ਗਈ ਸੀ। ਜਦੋਂਕਿ, ਇਸ ਵਾਰ 8 ਕਰੋੜ ਕਿਸਾਨਾਂ ਦੇ ਖਾਤੇ ‘ਚ ਹੀ 12ਵੀਂ ਕਿਸ਼ਤ ਟਰਾਂਸਫਰ ਹੋਈ ਹੈ। ਅਜਿਹੇ ‘ਚ 2 ਕਰੋੜ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ।

ਈਕੇਵਾਈਸੀ ਨਾ ਕਰਵਾਉਣ ਵਾਲਿਆਂ ਨੂੰ ਨੁਕਸਾਨ – ਇਹ ਗੱਲ ਸਭ ਜਾਣਦੇ ਹਨ ਕਿ ਜਿਹੜੇ ਲੋਕ ਈ-ਕੇਵਾਈਸੀ (e-KYC) ਨਹੀਂ ਕਰਨਗੇ, ਉਨ੍ਹਾਂ ਨੂੰ ਕਿਸ਼ਤ ਦਾ ਲਾਭ ਨਹੀਂ ਦਿੱਤਾ ਜਾਵੇਗਾ। ਪੀਐਮ ਕਿਸਾਨ ਦੀ ਵੈਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੀਐਮ ਕਿਸਾਨ ਨਿਧੀ ਦਾ ਲਾਭ ਲੈਣ ਲਈ ਰਜਿਸਟਰਡ ਕਿਸਾਨਾਂ ਲਈ ਈਕੇਵਾਈਸੀ ਕਰਨਾ ਲਾਜ਼ਮੀ ਹੈ। ਜਿਕਰਯੋਗ ਹੈ ਕਿ ਪਹਿਲਾਂ ਈ-ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 31 ਅਗਸਤ 2022 ਸੀ, ਪਰ ਹੁਣ ਇਸ ਦੇ ਲਈ ਤਰੀਕ ਨੂੰ ਹਟਾ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਹੈਲਪਲਾਈਨ ਨੰਬਰ
● ਪ੍ਰਧਾਨ ਮੰਤਰੀ ਕਿਸਾਨ ਯੋਜਨਾ ਟੋਲ ਫਰੀ ਨੰਬਰ: 011-24300606
● ਪ੍ਰਧਾਨ ਮੰਤਰੀ ਕਿਸਾਨ ਹੈਲਪਲਾਈਨ ਨੰਬਰ: 155261
● ਪ੍ਰਧਾਨ ਮੰਤਰੀ ਕਿਸਾਨ ਯੋਜਨਾ ਈਮੇਲ ਆਈਡੀ: pmkisan-ict@gov.in

ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਵੱਡੀ ਖ਼ਬਰ ਹੈ। ਦਰਅਸਲ, ਸਰਕਾਰ ਨੇ ਕਿਸਾਨਾਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਿਸਾਨਾਂ ਦੀਆਂ ਚਿੰਤਾਵਾਂ ਵੱਧ …

Leave a Reply

Your email address will not be published. Required fields are marked *