ਖੇਤੀ ਕਾਨੂੰਨਾਂ ਖਿਲਾਫ ਸੂਬੇ ‘ਚ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕਿਸੇ ਸਿਆਸੀ ਜੰਗ ਤੋਂ ਘੱਟ ਨਹੀਂ ਰਿਹਾ। ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖੜਕਲ ਕਲਾਂ ‘ਚ ਰੋਸ ਪ੍ਰਦਰਸ਼ਨ ਕੀਤਾ, ਉੱਥੇ ਹੀ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸਟੇਜ ਤੋਂ ਕਿਸਾਨੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

ਧੂਰੀ ਵਿਖੇ ਆਪਣੀ ਇਸ ਰੈਲੀ ‘ਚ ਸਿੱਧੂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ‘ਚ 60 ਫੀਸਦ ਕਿਸਾਨ ਹੈ ਤਾਂ ਫਿਰ ਪੰਜਾਬ ‘ਚ ਰਾਜ ਕਿਸੇ ਹੋਰ ਦਾ ਕਿਉਂ ਹੋਵੇ? ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਕਿਸਾਨ ਚੋਣਾਂ ਲੜਣ ਤੇ ਆਪਣੇ ਨੁਮਾਇੰਦੇ ਵਿਧਾਨ ਸਭਾ ਭੇਜਣ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਲੜਾਈ ‘ਚ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬ ਲਈ ਲੜਣਗੇ।

ਇਸ ਦੇ ਨਾਲ ਇਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਹੁੰਦੀਆਂ, ਪਿੱਠ ਦਿਖਾਉਣ ਲਈ ਨਹੀਂ। ਉਨ੍ਹਾਂ ਕਿਹਾ ਕਿ ਸੂਬੇ ‘ਚ ਮੰਡੀਆਂ ਖ਼ਤਮ ਹੋਣ ਨਾਲ ਕਿਸਾਨ ਦਾ ਵਜੂਦ ਮੁੱਕ ਜਾਵੇਗਾ। ਪੰਜਾਬ ਦੇ ਕਿਸਾਨਾਂ ਨੂੰ ਵਰਤ ਕੇ ਸੁੱਟਿਆ ਜਾ ਰਿਹਾ ਹੈ।

ਕੇਂਦਰ ਨੂੰ ਵੰਗਾਰਦਿਆਂ ਸਿੱਧੂ ਨੇ ਕਿਹਾ ਕੇਂਦਰ ਨੇ ਯੂਜ਼ ਐਂਡ ਥ੍ਰੋ ਦੀ ਨੀਤੀ ਅਪਨਾਈ ਹੈ। ਉਨ੍ਹਾਂ ਨੇ ਕਿਸਾਨਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਰਕਾਰਾਂ ਨੂੰ ਪੂੰਜੀਪਤੀ ਚਲਾ ਰਹੇ ਹਨ।” ਅਸੀਂ ਪੂਰੀ ਵਿਊਂਤਬੰਦੀ ਨਾਲ ਚੱਲਾਂਗੇ ਤਾਂ ਜੋ ਸਰਕਾਰਾਂ ਨਾਲ ਟਕਰਾ ਸਕੀਏ। ਅਸੀਂ ਇਕੱਠੇ ਰਹਾਂਗੇ ਤਾਂ ਕੋਈ ਸਾਨੂੰ ਹਿੱਲਾ ਨਹੀਂ ਸਕਦਾ। “-ਨਵਜੋਤ ਸਿੰਘ ਸਿੱਧੂ, ਕਾਂਗਰਸ ਮੰਤਰੀ

ਇਸ ਦੇ ਨਾਲ ਹੀ ਆਪਣੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਯੂਰਪ ਤੇ ਅਮਰੀਕਾ ਦੇ ਫੇਲ੍ਹ ਸਿਸਟਮ ਨੂੰ ਇੱਥੇ ਦੇ ਕਿਸਾਨਾਂ ‘ਤੇ ਥੋਪਿਆ ਜਾ ਰਿਹਾ ਹੈ। ਜਿੱਥੇ ਮੰਡੀਆਂ ਨਹੀਂ ਉੱਥੇ ਕਿਸਾਨ ਮਜ਼ਦੂਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਬੁਜ਼ਦਿਲਾਂ ਤੇ ਕਾਇਰਾਂ ਦੇ ਹੱਥਾਂ ‘ਚ ਕਦੇ ਰਾਜ ਨਹੀਂ ਰਹਿੰਦਾ।
The post ਕਿਸਾਨਾਂ ਦੇ ਹੱਕ ਚ ਡਟੇ ਨਵਜੋਤ ਸਿੱਧੂ-ਦੇਖੋ ਸ਼ਰੇਆਮ ਸਰਕਾਰ ਨੂੰ ਕੀ ਕਹਿ ਗਏ ਸਿੱਧੂ,ਦੇਖੋ ਪੂਰੀ ਖ਼ਬਰ appeared first on Sanjhi Sath.
ਖੇਤੀ ਕਾਨੂੰਨਾਂ ਖਿਲਾਫ ਸੂਬੇ ‘ਚ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕਿਸੇ ਸਿਆਸੀ ਜੰਗ ਤੋਂ ਘੱਟ ਨਹੀਂ ਰਿਹਾ। ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ …
The post ਕਿਸਾਨਾਂ ਦੇ ਹੱਕ ਚ ਡਟੇ ਨਵਜੋਤ ਸਿੱਧੂ-ਦੇਖੋ ਸ਼ਰੇਆਮ ਸਰਕਾਰ ਨੂੰ ਕੀ ਕਹਿ ਗਏ ਸਿੱਧੂ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News