Breaking News
Home / Punjab / ਕਾਬੂ ਆਏ ਕਪਿਲ ਪੰਡਿਤ ਨੇ ਖੋਲ੍ਹਤੇ ਸਭ ਤੋਂ ਵੱਡੇ ਰਾਜ਼-ਇਸ ਬੰਦੇ ਦੇ ਕਹਿਣ ਤੇ ਕੀਤੀ ਸੀ ਸਲਮਾਨ ਖਾਨ ਦੀ ਰੇਕੀ

ਕਾਬੂ ਆਏ ਕਪਿਲ ਪੰਡਿਤ ਨੇ ਖੋਲ੍ਹਤੇ ਸਭ ਤੋਂ ਵੱਡੇ ਰਾਜ਼-ਇਸ ਬੰਦੇ ਦੇ ਕਹਿਣ ਤੇ ਕੀਤੀ ਸੀ ਸਲਮਾਨ ਖਾਨ ਦੀ ਰੇਕੀ

ਮੂਸੇਵਾਲਾ ਕਤਲ ਮਾਮਲੇ ਵਿਚ ਕਈ ਅਹਿਮ ਖੁਲਾਸੇ ਹੋ ਰਹੇ ਹਨ। ਕਲ ਫੜ੍ਹੇ ਗਏ ਸ਼ਾਰਟ ਸ਼ੂਟਰ ਦੀਪਕ ਮੁੰਡੀ ਤੇ ਉਸ ਦੇ ਦੋ ਸਾਥੀਆਂ ਨੂੰ ਅੱਜ ਮਾਨਸਾ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਪੁਲਿਸ ਨੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਨੇਪਾਲ ਤੋਂ ਫੜੇ ਗਏ ਦੋਸ਼ੀ ਕਪਿਲ ਪੰਡਿਤ ਤੋਂ ਪੁੱਛਗਿਛ ਵਿਚ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਬਾਲੀਵੁੱਡ ਕਲਾਕਾਰ ਸਲਮਾਨ ਖਾਨ ਦੀ ਰੇਕੀ ਕਰਨ ਦੀ ਗੱਲ ਕਬੂਲੀ ਹੈ। ਉਸ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹਿਣ ‘ਤੇ ਉਸ ਨੇ ਐਕਟਰ ਸਲਮਾਨ ਖਾਨ ਦੀ ਰੇਕੀ ਕੀਤੀ ਸੀ। ਇਸ ਦੌਰਾਨ ਉਸ ਨਾਲ ਸਚਿਨ ਬਿਸ਼ਨੋਈ ਤੇ ਸੰਤੋਸ਼ ਯਾਦਵ ਵੀ ਨਾਲ ਮੌਜੂਦ ਸਨ।

ਮੂਸੇਵਾਲਾ ਦੀ ਪਿਛਲੀ 29 ਮਈ ਨੂੰ ਹੱਤਿਆ ਹੋਈ ਸੀ। ਹੱਤਿਆਕਾਂਡ ਵਿਚ ਬੋਲੈਰੋ ਤੇ ਕੋਰੋਲਾ ਗੱਡੀਆਂ ਦਾ ਇਸਤੇਮਾਲ ਹੋਇਆ ਸੀ। ਦੀਪਕ ਮੁੰਡੀ ਬੋਲੈਰੋ ਮਾਡਿਊਲ ਦਾ ਹਿੱਸਾ ਸੀ ਜਿਸ ਨੂੰ ਹਰਿਆਣਾ ਦੇ ਸ਼ੂਟਰ ਪ੍ਰਿਯਵਰਤ ਫੌਜੀ ਨੇ ਲੀਡ ਕੀਤਾ ਸੀ। ਅੰਕਿਤ ਸੇਰਸਾ ਤੇ ਕਸ਼ਿਸ਼ ਵੀ ਉਸ ਨਾਲ ਸਨ। ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਨੇ ਗੈਂਗਸਟਰਾਂ ਦੇ ਲੁਕਣ ਤੇ ਹਥਿਆਰ ਉਪਲਬਧ ਕਰਾਉਣ ਵਿਚ ਮਦਦ ਕੀਤੀ ਸੀ।

ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਚਾਰੋਂ ਗੁਜਰਾਤ ਭੱਜ ਗਏ। ਉਥੋਂ ਅੰਕਿਤ ਅਤੇ ਮੁੰਡੀ ਭੱਜ ਗਏ ਸਨ। ਸਿਰਸਾ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਮੁੰਡੀ ਭੱਜ ਗਿਆ ਸੀ। ਬਿਸ਼ਨੋਈ ਦੇ ਭਰਾ ਅਨਮੋਲ ਨੂੰ ਕੀਨੀਆ ਅਤੇ ਭਤੀਜੇ ਸਚਿਨ ਨੂੰ ਅਜ਼ਰਬਾਈਜਾਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਦਿੱਲੀ ਪੁਲਿਸ ਨੇ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਤਰਨਤਾਰਨ ਵਿੱਚ ਇੱਕ ਮੁਕਾਬਲੇ ਵਿੱਚ ਦੋ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨਾ ਮਾਰੇ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਇਸ ‘ਚ 36 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਹੁਣ ਮੁੰਡੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ।

ਮੂਸੇਵਾਲਾ ਕਤਲ ਮਾਮਲੇ ਵਿਚ ਕਈ ਅਹਿਮ ਖੁਲਾਸੇ ਹੋ ਰਹੇ ਹਨ। ਕਲ ਫੜ੍ਹੇ ਗਏ ਸ਼ਾਰਟ ਸ਼ੂਟਰ ਦੀਪਕ ਮੁੰਡੀ ਤੇ ਉਸ ਦੇ ਦੋ ਸਾਥੀਆਂ ਨੂੰ ਅੱਜ ਮਾਨਸਾ ਅਦਾਲਤ ਵਿਚ ਪੇਸ਼ ਕੀਤਾ ਗਿਆ …

Leave a Reply

Your email address will not be published. Required fields are marked *