ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਦੇ ਕਬਜੇ ਤੋਂ ਬਾਅਦ ਇਸ ਦੇਸ਼ ’ਚ ਸਭ ਕੁਝ ਬਦਲ ਗਿਆ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਬਸ ਕਿਸੇ ਵੀ ਤਰ੍ਹਾਂ ਦੇਸ਼ ਛੱਡਣਾ ਚਾਹੁੰਦੇ ਹਨ। ਅਫ਼ਗ਼ਾਨਿਸਤਾਨ ’ਚੋਂ ਨਿਕਲਣ ਦਾ ਬਸ ਇਕ ਹੀ ਰਾਸਤਾ ਬਚਿਆ ਹੈ – ਕਾਬੂਲ ਏਅਰਪੋਰਟ। ਇੱਥੇ ਦੀ ਸੁਰੱਖਿਆ ਅਮਰੀਕੀ ਫ਼ੌਜੀਆਂ ਦੇ ਕੋਲ ਹੈ। ਕਾਬੁਲ ਏਅਰਪੋਰਟ ’ਤੇ ਕਰੀਬ ਢਾਈ ਲੱਖ ਲੋਕਾਂ ਦੀ ਭੀੜ ਹੈ, ਜੋ ਅਫ਼ਗ਼ਾਨਿਸਤਾਨ ਛੱਡ ਕੇ ਜਾਣਾ ਚਾਹੁੰਦੇ ਹਨ।
ਹਾਲਾਤ ਇਹ ਹੈ ਕਿ ਏਅਰਪੋਰਟ ’ਤੇ ਭੁੱਖੇ-ਪਿਆਸੇ ਇਨਸਾਨ ਦਮ ਤੋੜ ਰਹੇ ਹਨ।ਜਾਣਕਾਰੀ ਮੁਤਾਬਕ ਲੋਕ ਇੱਥੇ ਮਹਿੰਗੇ ਭੋਜਨ ਤੇ ਪਾਣੀ ਦੀ ਵਜ੍ਹਾ ਨਾਲ ਭੁੱਖੇ-ਪਿਆਸੇ ਰਹਿਣ ਨੂੰ ਮਜ਼ਬੂਰ ਹੋ ਰਹੇ ਹਨ। ਇਕ ਰਿਪੋਰਟ ਅਨੁਸਾਰ ਕਾਬੁਲ ਏਅਰਪੋਰਟ ’ਤੇ ਇਕ ਪਾਣੀ ਦੀ ਬੋਲਤ 40 ਡਾਲਰ ਪਾਣੀ ਭਾਵ 3000 ਰੁਪਏ ’ਚ ਮਿਲ ਰਹੀ ਹੈ। ਜਦਕਿ ਚਾਲਵ ਦੀ ਇਕ ਪਲੇਟ ਲਈ 100 ਡਾਲਰ ਭਾਵ ਲਗਪਗ 7500 ਰੁਪਏ ਖਰਚ ਕਰਨੇ ਪੈ ਰਹੇ ਹਨ
। ਇੰਨਾ ਹੀ ਨਹੀਂ ਏਅਰਪੋਰਟ ’ਤੇ ਪਾਣੀ ਜਾਂ ਖਾਣਾ ਕੁਝ ਵੀ ਖਰੀਦਣਾ ਹੋਵੇ, ਇੱਥੇ ਅਫ਼ਗ਼ਾਨਿਸਤਾਨ ਦੀ ਆਪਣੀ ਕਰੰਸੀ ਵੀ ਨਹੀਂ ਲਈ ਜਾ ਰਹੀ। ਸਿਰਫ਼ ਡਾਲਰ ’ਚ ਹੀ ਭੁਗਤਾਨ ਸਵੀਕਾਰ ਕੀਤਾ ਜਾ ਰਿਹਾ ਹੈ। ਅਜਿਹੇ ’ਚ ਅਫਗਾਨੀ ਨਾਗਰਿਕਾਂ ਨੂੰ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੰਨੀ ਮਹਿੰਗਾਈ ਦੇ ਕਾਰਨ ਲੋਕ ਭੁੱਖੇ-ਪਿਆਸੇ ਕਤਾਰਾਂ ’ਚ ਲੱਗੇ ਜਾ ਰਹੇ ਹਨ। ਸਭ ਤੋਂ ਮੁਸ਼ਕਿਲ ਹਾਲਾਤ ’ਚ ਬੱਚੇ ਹਨ ਜੋ ਭੁੱਖ ਤੇ ਪਿਆਸ ਦੇ ਕਾਰਨ ਬੇਹੋਸ਼ੀ ਦੀ ਹਾਲਤ ’ਚ ਪਹੁੰਚ ਰਹੇ ਹਨ। ਹਾਲਾਂਕਿ ਇਨ੍ਹਾਂ ਲੋਕਾਂ ਦਾ ਹੌਂਸਲਾ ਹੁਣ ਟੁੱਟਣ ਲੱਗਾ ਹੈ।
ਸਰੀਰ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਜ਼ਿਆਦਾਤਰ ਲੋਕ ਖੁਦ ਨੂੰ ਬੇਬੱਸ ਮਹਿਸੂਸ ਕਰ ਰਹੇ ਹਨ। ਮੀਡੀਆ ਰਿਪੋਰਟਜ਼ ਅਨੁਸਾਰ ਕਾਬੁਲ ਏਅਰਪੋਰਟ ਦੇ ਬਾਹਰ ਅਜੇ ਵੀ 50 ਹਜ਼ਾਰ ਤੋਂ ਜ਼ਿਆਦਾ ਲੋਕ ਇੰਤਜ਼ਾਰ ਕਰ ਰਹੇ ਹਨ। ਇਸ ਵਜ੍ਹਾ ਇੱਥੇ ਇਨ੍ਹਾਂ ਭਿਆਨਕ ਜੰਮ ਲੱਗਾ ਹੋਇਆ ਹੈ ਕਿ ਏਅਰਪੋਰਟ ਤਕ ਪਹੁੰਚਣਾ ਕਾਫੀ ਮੁਸ਼ਕਿਲ ਹੈ।
ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਦੇ ਕਬਜੇ ਤੋਂ ਬਾਅਦ ਇਸ ਦੇਸ਼ ’ਚ ਸਭ ਕੁਝ ਬਦਲ ਗਿਆ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਬਸ ਕਿਸੇ ਵੀ ਤਰ੍ਹਾਂ ਦੇਸ਼ ਛੱਡਣਾ ਚਾਹੁੰਦੇ ਹਨ। ਅਫ਼ਗ਼ਾਨਿਸਤਾਨ ’ਚੋਂ ਨਿਕਲਣ …
Wosm News Punjab Latest News