ਭਾਰਤ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸ਼ਨੀਵਾਰ ਨੂੰ ਪੀੜਤ ਮਰੀਜਾਂ ਦਾ ਅੰਕੜਾ 4 ਲੱਖ ਨੂੰ ਪਾਰ ਕਰ ਗਿਆ। ਸਿਰਫ 8 ਦਿਨਾਂ ਵਿੱਚ ਕੋਰੋਨਾ ਦੇ ਮਰੀਜ਼ 3 ਤੋਂ 4 ਲੱਖ ਹੋ ਗਏ। ਦੇਸ਼ ਵਿਚ ਕੋਰੋਨਾ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 13,346 ਹੋ ਗਈ ਹੈ। ਇਸ ਦੇ ਨਾਲ ਹੀ ਭਾਰਤ ਸਭ ਤੋਂ ਵੱਧ ਕੋਰੋਨਾ ਪੀੜਤਾਂ ਵਿਚ ਚੌਥਾ ਦੇਸ਼ ਬਣ ਗਿਆ।
ਹੁਣ ਤੱਕ ਵਧੇਰੇ ਕੇਸ ਸਿਰਫ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਵਿੱਚ ਸਾਹਮਣੇ ਆਏ ਹਨ।ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 160 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਇਥੇ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਦੇਸ਼ ਦੀ ਰਾਜਧਾਨੀ ਵਿਚ 77 ਮਰੀਜ਼ਾਂ ਦੀ ਮੌਤ ਹੋ ਗਈ। ਇੱਥੇ ਹੁਣ ਤੱਕ 2,112 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਵਿਚ ਲਗਾਤਾਰ 9ਵੇਂ ਦਿਨ ਕਰੋਨਾਵਾਇਰਸ ਦੇ 10 ਹਜ਼ਾਰ ਤੋਂ ਉਪਰ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ 14,516 ਨਵੇਂ ਕੇਸ ਸਾਹਮਣੇ ਆਏ ਹਨ। ਇਕੋ ਦਿਨ ਵਿਚ ਐਨੇ ਕੋਵਿਡ-19 ਕੇਸਾਂ ਦਾ ਇਹ ਇਕ ਰਿਕਾਰਡ ਅੰਕੜਾ ਹੈ। ਕਰੋਨਾ ਦਾ ਕੁੱਲ ਅੰਕੜਾ ਹੁਣ 4 ਲੱਖ ਨੂੰ ਪਾਰ ਕਰ ਗਿਆ ਹੈ। ਜਦਕਿ ਮੌਤਾਂ ਦੀ ਗਿਣਤੀ 13,346 ਹੋ ਗਈ ਹੈ। ਸ਼ਨਿਚਰਵਾਰ ਨੂੰ ਵਾਇਰਸ ਨਾਲ 375 ਮੌਤਾਂ ਹੋਈਆਂ ਹਨ।
ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਤੇ 2,13,830 ਜਣੇ ਸਿਹਤਯਾਬ ਹੋ ਚੁੱਕੇ ਹਨ। ਇਸ ਵੇਲੇ 1,68,269 ਐਕਟਿਵ ਕੇਸ ਹਨ। ਸਿਹਤ ਮੰਤਰਾਲੇ ਮੁਤਾਬਕ 54.12 ਫ਼ੀਸਦ ਪੀੜਤ ਤੰਦਰੁਸਤ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਭਾਰਤ ਵਿਚ ਲਗਾਤਾਰ ਨੌਵੇਂ ਦਿਨ ਦਸ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮੁਲਕ ਵਿਚ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਪਹਿਲੀ ਤੋਂ 20 ਜੂਨ ਤੱਕ ਉਜਾਗਰ ਹੋਏ ਹਨ।
ਕਰੋਨਾਵਾਇਰਸ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਅਤੇ ਯੂਪੀ ’ਚੋਂ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਮੁਤਾਬਕ ਜ਼ਿਆਦਾਤਰ ਮੌਤਾਂ (ਕਰੀਬ 70 ਫੀਸਦ) ਅਜਿਹੇ ਕੇਸਾਂ ਵਿਚ ਹੋਈਆਂ ਹਨ ਜਿੱਥੇ ਪੀੜਤ ਪਹਿਲਾਂ ਵੀ ਕਿਸੇ ਰੋਗ ਦਾ ਇਲਾਜ ਕਰਵਾ ਰਹੇ ਸਨ। ਸਭ ਤੋਂ ਵੱਧ 1,24,331 ਕੇਸ ਮਹਾਰਾਸ਼ਟਰ ਵਿਚ ਉਜਾਗਰ ਹੋ ਚੁੱਕੇ ਹਨ ਤੇ 6000 ਮੌਤਾਂ ਹੋ ਚੁੱਕੀਆਂ ਹਨ। ਮਹਾਰਾਸ਼ਟਰ ਤੋਂ ਬਾਅਦ ਦਿੱਲੀ, ਗੁਜਰਾਤ, ਤਾਮਿਲਨਾਡੂ, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹਨ।news source: news18punjab
The post ਕਰੋਨਾ ਵਾਇਰਸ ਦਾ ਕਹਿਰ ਹੋਇਆ ਬੇਕਾਬੂ, 8 ਦਿਨਾਂ ਵਿਚ ਆਏ 1 ਲੱਖ ਪੋਜ਼ੀਟਿਵ, ਦੇਖੋ ਤਾਜ਼ਾ ਅੰਕੜੇ appeared first on Sanjhi Sath.
ਭਾਰਤ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸ਼ਨੀਵਾਰ ਨੂੰ ਪੀੜਤ ਮਰੀਜਾਂ ਦਾ ਅੰਕੜਾ 4 ਲੱਖ ਨੂੰ ਪਾਰ ਕਰ ਗਿਆ। ਸਿਰਫ 8 ਦਿਨਾਂ ਵਿੱਚ ਕੋਰੋਨਾ ਦੇ ਮਰੀਜ਼ …
The post ਕਰੋਨਾ ਵਾਇਰਸ ਦਾ ਕਹਿਰ ਹੋਇਆ ਬੇਕਾਬੂ, 8 ਦਿਨਾਂ ਵਿਚ ਆਏ 1 ਲੱਖ ਪੋਜ਼ੀਟਿਵ, ਦੇਖੋ ਤਾਜ਼ਾ ਅੰਕੜੇ appeared first on Sanjhi Sath.