ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਹੁਣ ਲਗਪਗ ਮੱਠੀ ਪੈ ਗਈ ਹੈ। ਨਵੇਂ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ ਤੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਸੁਧਰਦੇ ਹਾਲਾਤ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਤੋਂ ਲੈ ਕੇ ਤਾਮਿਲਨਾਡੂ ਤਕ ਕਈ ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ‘ਚ ਸੋਮਵਾਰ ਤੋਂ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਤਿੰਨ ਜ਼ਿਲਿ੍ਹਆਂ ਨੂੰ ਛੱਡ ਕੇ ਬਾਕੀ ਜ਼ਿਲਿ੍ਹਆਂ ਵਿਚ ਕੋਰੋਨਾ ਕਰਫਿਊ ਹਟਾ ਲਿਆ ਗਿਆ ਹੈ। ਦਿੱਲੀ ਵਿਚ ਅੌਡ-ਈਵਨ ਦੇ ਆਧਾਰ ‘ਤੇ ਮਾਲ ਤੇ ਦੁਕਾਨਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮਹਾਰਾਸ਼ਟਰ ਨੇ ਕੋਰੋੋਨਾ ਦੇ ਸਰਗਰਮ ਮਾਮਲਿਆਂ ਦੇ ਆਧਾਰ ‘ਤੇ ਪਾਬੰਦੀਆਂ ‘ਚ ਛੋਟ ਦੀਆਂ ਪੰਜ ਸ਼੍ਰੇਣੀਆਂ ਬਣਾਈਆਂ ਹਨ। ਹਾਲਾਂਕਿ ਕਰਨਾਟਕ, ਹਿਮਾਚਲ ਪ੍ਰਦੇਸ਼, ਸਿੱਕਮ ਤੇ ਗੋਆ ਵਰਗੇ ਕੁਝ ਸੂਬਿਆਂ ਨੇ ਮਾਹਾਮਾਰੀ ਦੀ ਸਥਿਤੀ ਨੂੰ ਦੇਖਦਿਆਂ ਲਾਕਡਾਊਨ ਤੇ ਪਾਬੰਦੀਆਂ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।

ਹਰਿਆਣਾ ਸਰਕਾਰ ਨੇ ਕਈ ਇਲਾਕਿਆਂ ਵਿਚ ਿਢੱਲ ਦੇਣ ਨਾਲ 14 ਜੂਨ ਤਕ ਲਾਕਡਾਊਨ ਵਧਾ ਦਿੱਤਾ ਹੈ। ਅੌਡ-ਈਵਨ ਦੇ ਆਧਾਰ ‘ਤੇ ਦੁਕਾਨਾਂ ਖੁੱਲ੍ਹਣਗੀਆਂ। ਇਨ੍ਹਾਂ ਦਾ ਸਮਾਂ ਸਵੇਰੇ ਨੌਂ ਵਜੇ ਤੋਂ ਸ਼ਾਮ ਛੇ ਵਜੇ ਤਕ ਕਰ ਦਿੱਤਾ ਗਿਆ ਹੈ। ਸ਼ਾਪਿੰਗ ਮਾਲ ਖੋਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ ਅੱਠ ਵਜੇ ਤਕ ਕਰ ਦਿੱਤਾ ਗਿਆ ਹੈ। ਰੈਸਟੋਰੈਂਟ, ਬਾਰ, ਮਾਲ ਵਿਚ ਮੌਜੂਦ ਹੋਟਲ ਸਵੇਰੇ 10 ਵਜੇ ਤੋਂ ਰਾਤ ਅੱਠ ਵਜੇ ਤਕ 50 ਫ਼ੀਸਦੀ ਬੈਠਣ ਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਧਾਰਮਿਕ ਸਥਾਨ ਖੁੱਲ੍ਹਣਗੇ ਪਰ ਇਕ ਵਾਰ ਵਿਚ 21 ਤੋਂ ਜ਼ਿਆਦਾ ਵਿਅਕਤੀ ਇਕੱਠੇ ਨਹੀਂ ਹੋ ਸਕਮਗੇ। ਅੱਧੇ ਮੁਲਾਜ਼ਮਾਂ ਦੀ ਹਾਜ਼ਰੀ ਨਾਲ ਕਾਰਪੋਰੇਟ ਦਫ਼ਤਰ ਖੁੱਲ੍ਹ ਸਕਣਗੇ। ਵਿਆਹ ਤੇ ਰਸਮ ਕਿਰਿਆ ਵਿਚ 21 ਵਿਅਕਤੀਆਂ ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਣਗੇ। ਕਿਸੇ ਨੂੰ ਬਾਰਾਤ ਲਿਆਉਣ ਜਾਂ ਲੈ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਮੱਧ ਪ੍ਰਦੇਸ਼ ਵਿਚ ਕੁਝ ਸ਼ਰਤਾਂ ਨਾਲ ਪਹਿਲੀ ਜੂਨ ਤੋਂ ਅਨਲਾਕ ਕਰ ਦਿੱਤਾ ਗਿਆ ਸੀ ਜੋ 15 ਜੂਨ ਤਕ ਜਾਰੀ ਰਹੇਗਾ। ਹਾਲਾਂਕਿ ਰਾਤ ਦਾ ਕੋਰੋਨਾ ਕਰਫਿਊ ਤੇ ਸ਼ਨਿਚਰਵਾਰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਛੇ ਵਜੇ ਤਕ ਕਰਫਿਊ ਜਾਰੀ ਰਹੇਗਾ। ਬੰਗਾਲ ‘ਚ ਅੰਸ਼ਕ ਛੋਟ ਨਾਲ 15 ਜੂਨ ਤਕ ਲਾਕਡਾਊਨ ਅਮਲ ਵਿਚ ਹੈ। ਛੱਤੀਸਗੜ੍ਹ ਦੇ 28 ਜ਼ਿਲਿ੍ਹਆਂ ਨੂੰ ਪਹਿਲੀ ਜੂਨ ਤੋਂ ਅਨਲਾਕ ਕਰ ਦਿੱਤਾ ਗਿਆ। ਹਾਲਾਂਕਿ ਸਾਰੇ ਕਾਰੋਬਾਰੀ ਅਦਾਰੇ ਸ਼ਾਮ ਛੇ ਵਜੇ ਤਕ ਹੀ ਖੁੱਲ੍ਹ ਰਹੇ ਹਨ। ਸਾਰੇ ਸਰਕਾਰੀ, ਗ਼ੈਰ ਸਰਕਾਰੀ ਦਫ਼ਤਰ, ਸਿਨੇਮਾ ਹਾਲ, ਮਾਲ, ਸੁਪਰ ਬਾਜ਼ਾਰ ਅੱਧੀ ਸਮਰੱਥਾ ਨਾਲ ਹੀ ਖੁੱਲ੍ਹ ਰਹੇ ਹਨ। ਐਤਵਾਰ ਨੂੰ ਪੂਰੀ ਤਰ੍ਹਾਂ ਲਾਕਡਾਊਨ ਜਾਰੀ ਹੈ। ਹਿਮਾਚਲ ਪ੍ਰਦੇਸ਼ ‘ਚ 14 ਜੂਨ ਤਕ ਕੋਰੋਨਾ ਕਰਫਿਊ ਲਾਗੂ ਹੈ।

ਦਿੱਲੀ ‘ਚ ਔਡ-ਈਵਨ ਦੇ ਫਾਰਮੂਲੇ ਨਾਲ ਖੁੱਲ੍ਹਣਗੀਆਂ ਦੁਕਾਨਾਂ – ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੋਮਵਾਰ ਸਵੇਰੇ 10 ਵਜੇ ਤੋਂ ਰਾਤ ਅੱਠ ਵਜੇ ਤਕ ਬਾਜ਼ਾਰ, ਮਾਲ, ਸ਼ਾਪਿੰਗ ਕੰਪਲੈਕਸ ਤੇ ਸ਼ਰਾਬ ਦੀਆਂ ਦੁਕਾਨਾਂ ਔਡ-ਈਵਨ ਦੇ ਫਾਰਮੂਲੇ ਨਾਲ ਖੋਲ੍ਹਣਾ ਤੈਅ ਕੀਤਾ ਗਿਆ ਹੈ। ਮੈਟਰੋ ਦਾ ਸੰਚਾਲਨ ਵੀ 50 ਫ਼ੀਸਦੀ ਸਮਰੱਥਾ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਦੋ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਐੱਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ। ਮਾਲ ਜਾਂ ਮਾਰਕੀਟ ਕੰਪਲੈਕਸ ਦੀਆਂ ਦੁਕਾਨਾਂ ਦੇ ਮਾਲਕ ਤੇ ਮੁਲਾਜ਼ਮ ਆਪਣਾ ਸ਼ਨਾਖ਼ਤੀ ਕਾਰਡ ਦਿਖਾ ਕੇ ਆ ਜਾ ਸਕਣਗੇ। ਗਲੀ ਮੁਹੱਲਿਆਂ ਤੇ ਸੜਕ ਦੇ ਕਿਨਾਰੇ ਵਾਲੀਆਂ ਦੁਕਾਨਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ ਅੱਠ ਵਜੇ ਤਕ ਖੋਲ੍ਹਣ ਦੀ ਛੋਟ ਹੋਵੇਗੀ। ਸਾਰੇ ਸਰਕਾਰੀ ਦਫ਼ਤਰਾਂ ਵਿਚ ਗਰੁੱਪ-ਏ 100 ਫ਼ੀਸਦੀ ਅਧਿਕਾਰੀਆਂ ਨੇ ਦਫ਼ਤਰ ਵਿਚ ਆਉਣਾ ਹੈ, ਗਰੁੱਪ ਏ ਦੇ ਹੇਠਾਂ ਵਾਲੇ 50 ਫ਼ੀਸਦੀ ਮੁਲਾਜ਼ਮ ਦਫ਼ਤਰ ਆਉਣਗੇ। ਸਾਰੇ ਨਿੱਜੀ ਦਫ਼ਤਰ 50 ਫ਼ੀਸਦੀ ਮੁਲਾਜ਼ਮਾਂ ਨਾਲ ਖੋਲ੍ਹੇ ਜਾ ਸਕਦੇ ਹਨ। ਮੁਲਾਜ਼ਮ ਆਪਣਾ ਸ਼ਨਾਖ਼ਤੀ ਕਾਰਡ ਦਿਖਾ ਕੇ ਆ ਜਾ ਸਕਣਗੇ।

ਯੂਪੀ ਵਿਚ ਵੀ ਕੋਰੋਨਾ ਕਰਫਿਊ ਤੋਂ ਰਾਹਤ – ਉੱਤਰ ਪ੍ਰਦੇਸ਼ ਵਿਚ 600 ਤੋਂ ਘੱਟ ਸਰਗਰਮ ਕੇਸ ਹੋਣ ‘ਤੇ ਵਾਰਾਨਸੀ, ਗਾਜ਼ੀਆਬਾਦ, ਗੌਤਮਬੁੱਧਨਗਰ ਤੇ ਮੁਜ਼ੱਫਰਨਗਰ ਨੂੰ ਕੋਰੋਨਾ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਏਸੇ ਤਰ੍ਹਾਂ ਸੂਬੇ ਦੇ 71 ਜ਼ਿਲ੍ਹੇ ਕਰਫਿਊ ਮੁਕਤ ਹੋ ਚੁੱਕੇ ਹਨ। ਹੁਣ ਸਿਰਫ਼ ਮੇਰਠ, ਲਖਨਊ, ਸਹਾਰਨਪੁਰ ਤੇ ਗੋਰਖਪੁਰ ਵਿਚ ਕੋਰੋਨਾ ਦੇ 600 ਤੋਂ ਜ਼ਿਆਦਾ ਸਰਗਰਮ ਮਾਮਲੇ ਹਨ।
ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਹੁਣ ਲਗਪਗ ਮੱਠੀ ਪੈ ਗਈ ਹੈ। ਨਵੇਂ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ ਤੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ …
Wosm News Punjab Latest News