Breaking News
Home / Punjab / ਕਰੋਨਾ ਨੇ ਹਿਲਾਇਆ ਪੰਜਾਬ – ਅੱਜ ਇਥੇ ਇਥੇ ਮਿਲੇ 217 ਪੌਜੇਟਿਵ ਹੋਈਆਂ 9 ਮੌਤਾਂ

ਕਰੋਨਾ ਨੇ ਹਿਲਾਇਆ ਪੰਜਾਬ – ਅੱਜ ਇਥੇ ਇਥੇ ਮਿਲੇ 217 ਪੌਜੇਟਿਵ ਹੋਈਆਂ 9 ਮੌਤਾਂ

ਅੱਜ ਇਥੇ ਇਥੇ ਮਿਲੇ 217 ਪੌਜੇਟਿਵ


ਅੱਜ ਦਾ ਦਿਨ ਪੰਜਾਬ ਲਈ ਬਹੁਤ ਜਿਆਦਾ ਮਾੜਾ ਰਿਹਾ। ਅੱਜ ਪੰਜਾਬ ਚ ਏਨੇ ਜਿਆਦਾ ਕੇਸ ਪੌਜੇਟਿਵ ਆਏ ਹਨ ਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਪੰਜਾਬ ਚ ਅੱਜ 217 ਪੌਜੇਟਿਵ ਮਰੀਜ ਮਿਲੇ ਹਨ ਅਤੇ ਪੰਜਾਬ ਚ ਕਰੋਨਾ ਦੇ ਕਾਰਨ 9 ਲੋਕਾਂ ਦੀ ਜਾਨ ਚਲੀ ਗਈ ਹੈ। ਪੰਜਾਬ ਦੇ ਅੱਜ ਮਿਲੇ ਕੇਸਾਂ ਵਿਚ ਸਭ ਤੋਂ ਜਿਆਦਾ ਕੇਸ ਜਲੰਧਰ ਤੋਂ ਮਿਲੇ ਹਨ


ਜਲੰਧਰ ਤੋਂ ਅੱਜ ਸ਼ੁਕਰਵਾਰ ਨੂੰ 79 ਪੌਜੇਟਿਵ ਮਰੀਜ ਮਿਲੇ ਹਨ। ਦੂਜੇ ਨੰਬਰ ਤੇ ਜਿਆਦਾ ਕੇਸ ਅੰਮ੍ਰਿਤਸਰ ਤੋਂ 35 ਪੌਜੇਟਿਵ ਕੇਸ ਮਿਲੇ ਹਨ ਲੁਧਿਆਣੇ ਤੋਂ 19 ਕੇਸ , ਸੰਗਰੂਰ ਤੋਂ 18 , ਪਟਿਆਲੇ ਤੋਂ 8 ਨਵੇਂ ਮਰੀਜ ਮਿਲੇ ਹਨ ਅਤੇ ਬਾਕੀ ਹੋਰਨਾਂ ਜਿਲ੍ਹਿਆਂ ਤੋਂ ਮਿਲੇ ਹਨ। ਪੰਜਾਬ ਵਿਚ ਅੱਜ ਦੇ ਦਿਨ ਤਕ 1104 ਕਰੋਨਾ ਐਕਟਿਵ ਕੇਸ ਹਨ।

ਲੁਧਿਆਣਾ: ਸ਼ਹਿਰ ਦੇ ਕੰਟੇਨਮੈਂਟ ਜ਼ੋਨ ਐਲਾਨੇ ਪ੍ਰੇਮ ਨਗਰ ‘ਚ ਅੱਜ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਦੂਜੇ ਪਾਸੇ ਸ਼ਹਿਰ ਦੇ ਹਸਪਤਾਲਾਂ ‘ਚ 14 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਦੇ ਨਾਲ ਹੀ ਅੱਜ ਸ਼ਹਿਰ ‘ਚ ਕੁੱਲ 24 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਅੱਜ ਲੁਧਿਆਣਾ ‘ਚ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਮੋਹਨ ਦਾਈ ਓਸਵਾਲ ਹਸਪਤਾਲ ‘ਚ ਦਾਖਲ ਮੋਗਾ ਦਾ 50 ਸਾਲਾ ਵਿਅਕਤੀ ਅਤੇ ਦਯਾਨੰਦ ਹਸਪਤਾਲ ‘ਚ ਬਰਨਾਲਾ ਦੇ ਰਹਿਣ ਵਾਲਾ 33 ਸਾਲਾ ਵਿਅਕਤੀ ਕੋਰੋਨਾ ਕਾਰਨ ਦਮ ਤੋ ੜ ਗਿਆ।

ਕਪੂਰਥਲਾ- ਜ਼ਿਲ੍ਹੇ ‘ਚ ਕੋਰੋਨਾ ਸੰਕਰਮਣ ਨਾਲ ਪੀੜਤਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਪਹਿਲਾਂ ਕਿਤੇ-ਕਿਤੇ ਇਕ-ਦੋ ਕੋਰੋਨਾ ਪਾਜ਼ੇਟਿਵ ਦਾ ਮਰੀਜ਼ ਪਾਇਆ ਜਾਂਦਾ ਸੀ, ਉੱਥੇ ਬੀਤੇ ਕਰੀਬ 4 ਦਿਨਾਂ ਤੋਂ ਇਨ੍ਹਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੋ ਇੱਕ ਤਰ੍ਹਾਂ ਨਾਲ ਕੋਰੋਨਾ ਚੇਨ ਬਣਨ ਦਾ ਸੰਕੇਤ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹਾ ਕਪੂਰਥਲਾ ‘ਚ ਇੱਕ ਹੀ ਦਿਨ ‘ਚ 5 ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਜਿੱਥੇ ਮਰੀਜ਼ਾਂ ਦੀ ਗਿਣਤੀ ਵੱਧ ਗਈ, ਉਥੇ ਹੀ ਪੀ. ਜੀ. ਆਈ ‘ਚ ਜੇਰੇ ਇਲਾਜ ਕਪੂਰਥਲਾ ਦੇ ਮੁਹੱਬਤ ਨਗਰ ਦੀ ਵਾਸੀ ਮਹਿਲਾ ਦੀ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ, ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 4 ਹੋ ਗਈ ਹੈ।

ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਲਾਗ ਦੀ ਬਿਮਾਰੀ ਦਾ ਕਹਿਰ ਰੁਕਣ ਦੀ ਬਜਾਏ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚ ਜਿੱਥੇ ਕੋਰੋਨਾ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਜ਼ਿਲ੍ਹੇ ਵਿਚ ਕੋਰੋਨਾ ਲਾਗ ਦੇ 35 ਨਵੇਂ ਮਰੀਜ਼ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਮਰੀਜ਼ਾਂ ਦਾ ਅੰਕੜਾ ਵੱਧ ਕੇ 730 ਹੋ ਗਿਆ ਹੈ।

ਸਰਦੂਲਗੜ੍ਹ : ਸਰਦੂਲਗੜ੍ਹ ਸ਼ਹਿਰ ‘ਚ ਪਹਿਲਾ ਕੋਵਿਡ-19 ਦਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਸੋਹਣ ਲਾਲ ਅਰੋੜਾ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਨੰਬਰ 4 ਨਿਵਾਸੀ 23 ਲੜਕੀ ਰਾਜ ਕੁਮਾਰੀ ਜੋ ਕਿ ਗੁੜਗਾਉਂ ਵਿਖੇ ਨੌਕਰੀ ਕਰਦੀ ਹੈ ਅਤੇ 14 ਜੂਨ ਨੂੰ ਉਹ ਆਪਣੇ ਘਰ ਵਾਪਸ ਆਈ ਸੀ। ਜਿਸ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇਕਾਂਤਵਾਸ ਕਰਕੇ ਨਮੂਨੇ ਲਏ ਸਨ। ਅੱਜ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਤੋਂ ਬਾਅਦ ਉਸ ਨੂੰ ਮਾਨਸਾ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਦੇ ਪਰਿਵਾਰਿਕ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਲੋਕਾਂ ਦੇ ਵੀ ਸੈਂਪਲ ਲਏ ਜਾਣਗੇ।

The post ਕਰੋਨਾ ਨੇ ਹਿਲਾਇਆ ਪੰਜਾਬ – ਅੱਜ ਇਥੇ ਇਥੇ ਮਿਲੇ 217 ਪੌਜੇਟਿਵ ਹੋਈਆਂ 9 ਮੌਤਾਂ appeared first on Sanjhi Sath.

ਅੱਜ ਇਥੇ ਇਥੇ ਮਿਲੇ 217 ਪੌਜੇਟਿਵ ਅੱਜ ਦਾ ਦਿਨ ਪੰਜਾਬ ਲਈ ਬਹੁਤ ਜਿਆਦਾ ਮਾੜਾ ਰਿਹਾ। ਅੱਜ ਪੰਜਾਬ ਚ ਏਨੇ ਜਿਆਦਾ ਕੇਸ ਪੌਜੇਟਿਵ ਆਏ ਹਨ ਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ …
The post ਕਰੋਨਾ ਨੇ ਹਿਲਾਇਆ ਪੰਜਾਬ – ਅੱਜ ਇਥੇ ਇਥੇ ਮਿਲੇ 217 ਪੌਜੇਟਿਵ ਹੋਈਆਂ 9 ਮੌਤਾਂ appeared first on Sanjhi Sath.

Leave a Reply

Your email address will not be published. Required fields are marked *