ਸੂਬੇ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ‘ਚ ਹੀ ਅੱਜ ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਦੇ 25 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ ਇੱਕ 2 ਸਾਲਾ ਬੱਚਾ ਵੀ ਸ਼ਾਮਲ ਹੈ। ਸ਼ਹਿਰ ‘ਚ ਅੱਜ ਮਿਲੇ ਨਵੇਂ ਮਾਮਲਿਆਂ ਨਾਲ ਕੁਲ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 1961 ਤੱਕ ਪਹੁੰਚ ਗਿਆ ਹੈ। ਜ਼ਿਲ੍ਹੇ ‘ਚ ਅਜੇ ਵੀ ਕੋਰੋਨਾ ਦੇ 517 ਮਾਮਲੇ ਸਰਗਰਮ ਹਨ ਅਤੇ 37 ਲੋਕਾਂ ਦੀ ਹੁਣ ਤੱਕ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
ਸਿਹਤ ਵਿਭਾਗ ਵੱਲੋਂ ਪ੍ਰਾਪਤ ਅੰਕੜਿਆਂ ਅਨੁਸਾਰ ਸ਼ਹਿਰ ‘ਚ ਹੁਣ ਤੱਕ 39242 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ। ਜਿਸ ‘ਚੋਂ 35778 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ ਜਦ ਕਿ 1961 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ‘ਚੋਂ 1382 ਲੋਕਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਅੱਜ ਜ਼ਿਲ੍ਹਾ ਫਾਜ਼ਿਲਕਾ ‘ਚ ਵੀ ਕੋਰੋਨਾ ਦੇ 13 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ‘ਚ 10 ਮਰਦ ਅਤੇ 3 ਔਰਤਾਂ ਦਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹਨ। ਇਨ੍ਹਾਂ ‘ਚ ਡੀ. ਸੀ. ਦਫ਼ਤਰ ਦਾ ਮੁਲਾਜ਼ਮ ਵੀ ਸ਼ਾਮਲ ਹੈ। ਪਾਜ਼ੀਟਿਵ ਆਏ ਕੇਸਾਂ ‘ਚ ਫ਼ਾਜ਼ਿਲਕਾ ਤੋਂ 4, ਅਬੋਹਰ ਤੋਂ 2, ਜਲਾਲਾਬਾਦ ਤੋਂ 3, ਡੱਬਵਾਲਾ ਬਲਾਕ ਤੋਂ 3 ਅਤੇ 1 ਕੇਸ ਜੰਡਵਾਲਾ ਤੋਂ ਸਾਹਮਣੇ ਆਇਆ ਹੈ।
ਸਿਵਲ ਸਰਜਨ ਡਾ. ਸੀ.ਐਮ. ਕਟਾਰੀਆ ਨੇ ਦੱਸਿਆ ਕਿ ਨਵੇਂ ਪਾਜ਼ੀਟਿਵ ਕੇਸਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਅਤੇ ਇਹ ਲੋਕ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਦੇ ਸੰਪਰਕ ਵਿਚ ਸਨ, ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੇਸਾਂ ‘ਚ ਫ਼ਾਜ਼ਿਲਕਾ ਡੀ.ਸੀ.ਦਫ਼ਤਰ ‘ਚ 1 ਕੇਸ , ਚੌਧਰੀਆਂ ਵਾਲੀ ‘ਚ 2, ਬਸਤੀ ਹਜ਼ੂਰ ਸਿੰਘ ‘ਚ 1ਕੇਸ, ਅਬੋਹਰ ਦੇ ਸੁੰਦਰ ਨਗਰ ਦਾ 1 ਕੇਸ, ਗ੍ਰੀਨਐਵੇਨਿਊ ਦਾ 1 ਕੇਸ, ਜਲਾਲਾਬਾਦ ਦੇ ਪਿੰਡ ਪੀਰਬਖਸ਼ ਦਾ 1 ਕੇਸ ਅਤੇ ਪਿੰਡ ਚੱਕ ਜਮਾਲ ਤੋਂ ਇਲਾਵਾ ਡੱਬਵਾਲਾ ਬਲਾਕ ਤੋਂ 3 ਤੇ ਜੰਦਵਾਲਾ ਬਲਾਕ ਤੋਂ 1 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: Globalpunjab
The post ਕਰੋਨਾ ਨੇ ਪੰਜਾਬ ਚ’ ਫ਼ਿਰ ਮਚਾਇਆ ਵੱਡਾ ਕਹਿਰ: ਹੁਣੇ ਇੱਥੇ ਇਕੱਠੇ ਆਏ 38 ਹੋਰ ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.
ਸੂਬੇ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ‘ਚ ਹੀ ਅੱਜ ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਦੇ 25 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ ਇੱਕ …
The post ਕਰੋਨਾ ਨੇ ਪੰਜਾਬ ਚ’ ਫ਼ਿਰ ਮਚਾਇਆ ਵੱਡਾ ਕਹਿਰ: ਹੁਣੇ ਇੱਥੇ ਇਕੱਠੇ ਆਏ 38 ਹੋਰ ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.