ਅੱਜ ਪੰਜਾਬ ‘ਚ 1704 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 34400 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 21762 ਮਰੀਜ਼ ਠੀਕ ਹੋ ਚੁੱਕੇ, ਬਾਕੀ 11740 ਮਰੀਜ ਇਲਾਜ਼ ਅਧੀਨ ਹਨ। ਪੀੜਤ 336 ਮਰੀਜ਼ ਆਕਸੀਜਨ ਅਤੇ 37 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 483, ਪਟਿਆਲਾ ਤੋਂ 338, ਜਲੰਧਰ 132 ਤੇ ਮੁਹਾਲੀ ਤੋਂ 103 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 898 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 35 ਮੌਤਾਂ ‘ਚ 4 ਪਟਿਆਲਾ, 8 ਲੁਧਿਆਣਾ, 1 ਜਲੰਧਰ, 4 ਅੰਮ੍ਰਿਤਸਰ, 1 ਮੁਕਤਸਰ, 1 ਫਤਿਹਗੜ੍ਹ ਸਾਹਿਬ, 3 ਨਵਾਂ ਸ਼ਹਿਰ, 2 ਤਰਨਤਾਰਨ, 1 ਕਪੂਰਥਲਾ, 4 ਸੰਗਰੂਰ, 1 ਫਰੀਦਕੋਟ, 2 ਰੋਪੜ ਤੇ 3 ਮੁਹਾਲੀ ਤੋਂ ਰਿਪੋਰਟ ਹੋਈਆਂ ਹਨ।

ਓਧਰ ਰਾਜਧਾਨੀ ਚੰਡੀਗੜ੍ਹ ਚ ਮਰੀਜ਼ਾਂ ਦਾ ਅੰਕੜਾ 2305 ਤੇ ਜਾ ਪਹੁੰਚਿਆ ਹੈ, ਇਹਨਾਂ ਚੋਂ 1243 ਠੀਕ ਹੋ ਚੁੱਕੇ ਹਨ, ਜਦਕਿ 1032 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ, ਬਦਕਿਸਮਤੀ ਨਾਲ 30 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਭਾਰਤ ‘ਚ ਹੁਣ ਤੱਕ 27 ਲੱਖ, 32 ਹਜ਼ਾਰ, 218 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 20 ਲੱਖ, 5 ਹਜ਼ਾਰ, 215 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 52280 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 21 ਲੱਖ, 11 ਹਜ਼ਾਰ, 466 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 48 ਲੱਖ, 48 ਹਜ਼ਾਰ, 583 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 7 ਲੱਖ, 78 ਹਜ਼ਾਰ, 511 ਲੋਕਾਂ ਦੀ ਜਾਨ ਜਾ ਚੁੱਕੀ ਹੈ।news source: news18punjab
The post ਕਰੋਨਾ ਨੇ ਪੰਜਾਬ ਚ’ ਕਰਾਈ ਤੋਬਾ-ਤੋਬਾ-ਅੱਜ ਇੱਥੇ ਫ਼ਿਰ ਇਕੱਠੇ ਮਿਲੇ 1704 ਨਵੇਂ ਪੋਜ਼ੀਟਿਵ ਤੇ 35 ਮਰੇ-ਦੇਖੋ ਪੂਰੀ ਖ਼ਬਰ appeared first on Sanjhi Sath.
ਅੱਜ ਪੰਜਾਬ ‘ਚ 1704 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 34400 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 21762 ਮਰੀਜ਼ ਠੀਕ ਹੋ ਚੁੱਕੇ, ਬਾਕੀ 11740 …
The post ਕਰੋਨਾ ਨੇ ਪੰਜਾਬ ਚ’ ਕਰਾਈ ਤੋਬਾ-ਤੋਬਾ-ਅੱਜ ਇੱਥੇ ਫ਼ਿਰ ਇਕੱਠੇ ਮਿਲੇ 1704 ਨਵੇਂ ਪੋਜ਼ੀਟਿਵ ਤੇ 35 ਮਰੇ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News