School Summer Vacation: ਕੋਰੋਨਾ ਮਹਾਮਾਰੀ ਦਾ ਬੱਚਿਆਂ ‘ਤੇ ਸਭ ਤੋਂ ਜ਼ਿਆਦਾ ਅਸਰ ਪੜ੍ਹਾਈ ‘ਤੇ ਪਿਆ ਹੈ। ਪਿਛਲੇ ਸਾਲ ਤੋਂ ਬੰਦ ਸਕੂਲਾਂ ਨੂੰ ਇਸ ਸਾਲ ਦੇ ਸ਼ੁਰੂ ‘ਚ ਖੋਲ੍ਹਿਆ ਗਿਆ ਸੀ ਪਰ ਕੋਰੋਨਾ ਵਾਇਰਸ ਨੇ ਅਜਿਹਾ ਪਲਟਵਾਰ ਕੀਤਾ ਕਿ ਫਿਰ ਤੋਂ ਬੰਦ ਕਰ ਦਿੱਤਾ ਗਿਆ। ਅੱਜ ਹਾਲਾਤ ਇਹ ਹਨ ਕਿ ਸੀਬੀਐਸਈ ਸਮੇਤ ਬਹੁਤੇ ਬੋਰਡ ਇਮਤਿਹਾਨ ਰੱਦ ਕਰ ਚੁੱਕੇ ਹਨ।

ਛੋਟੀਆਂ ਜਮਾਤਾਂ ਦੇ ਬੱਚਿਆਂ ਨੂੰ ਬਿਨਾਂ ਪ੍ਰੀਖਿਆ ਦੇ ਅਗਲੀ ਜਮਾਤ ‘ਚ ਪ੍ਰਮੋਟ ਕਰ ਦਿੱਤਾ ਗਿਆ ਹੈ। ਆਈਸੀਐਸਈ ਵੱਲੋਂ ਵੀ 10ਵੀਂ ਦੇ ਇਮਤਿਹਾਨ ਰੱਦ ਕਰ ਦਿੱਤੇ ਗਏ ਹਨ। ਦੇਸ਼ ‘ਚ ਕੋਰੋਨਾ ਦੀ ਭਿਆਨਕ ਹੁੰਦੀ ਸਥਿਤੀ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਦਰਮਿਆਨ ਸਥਿਤੀ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਦਰਮਿਆਨ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ।

ਆਂਧਰਾ ਪ੍ਰਦੇਸ਼ ਨੇ ਤੁਰੰਤ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਯਾਨੀ ਮੰਗਲਵਾਰ ਤੋਂ ਹੀ ਪਹਿਲੀ ਤੋਂ 9ਵੀਂ ਜਮਾਤ ਦੀਆਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ। ਜੋ ਸਾਰੇ ਸਕੂਲਾਂ ‘ਤੇ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਦਿੱਲੀ, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਾ ਸਰਕਾਰਾਂ ਨੇ ਵੀ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

ਮੱਧ ਪ੍ਰਦੇਸ਼ ‘ਚ ਪਹਿਲੀ ਤੋਂ ਅੱਠਵੀਂ ਕਲਾਸ ਤਕ ਦੇ ਸਾਰੇ ਸਰਕਾਰੀ ਸਕੂਲਾਂ ‘ਚ 15 ਅਪ੍ਰੈਲ ਤੋਂ ਦੋ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ ‘ਚ 30 ਅਪ੍ਰੈਲ ਤਕ ਸਾਰੇ ਸਕੂਲ ਬੰਦ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਐਲਾਨ ਕਰ ਚੁੱਕੇ ਹਨ ਕਿ ਬਿਹਾਰ ‘ਚ ਸਕੂਲ, ਕਾਲਜ ਤੇ ਹੋਰ ਵਿੱਦਿਅਕ ਸੰਸਥਾਵਾਂ 15 ਮਈ ਤਕ ਬੰਦ ਰਹਿਣਗੀਆਂ।

ਹਰਿਆਣਾ ‘ਚ ਵੀ ਸਾਰੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ 30 ਅਪ੍ਰੈਲ ਤਕ ਬੰਦ ਰਹਿਣਗੀਆਂ। ਪਹਿਲੀ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ 30 ਅਪ੍ਰੈਲ ਤਕ ਸਕੂਲ ਬੰਦ ਹਨ। ਓੜੀਸਾ ‘ਚ 19 ਅਪ੍ਰੈਲ ਤੋਂ ਅਗਲੇ ਹੁਕਮਾਂ ਤਕ ਸਕੂਲ ਬੰਦ ਹਨ। ਉੱਤਰ ਪ੍ਰਦੇਸ਼ ‘ਚ 15 ਮਈ ਤਕ ਸਾਰੇ ਸਕੂਲ ਕਾਲਜ ਬੰਦ ਹਨ।
School Summer Vacation: ਕੋਰੋਨਾ ਮਹਾਮਾਰੀ ਦਾ ਬੱਚਿਆਂ ‘ਤੇ ਸਭ ਤੋਂ ਜ਼ਿਆਦਾ ਅਸਰ ਪੜ੍ਹਾਈ ‘ਤੇ ਪਿਆ ਹੈ। ਪਿਛਲੇ ਸਾਲ ਤੋਂ ਬੰਦ ਸਕੂਲਾਂ ਨੂੰ ਇਸ ਸਾਲ ਦੇ ਸ਼ੁਰੂ ‘ਚ ਖੋਲ੍ਹਿਆ ਗਿਆ ਸੀ …
Wosm News Punjab Latest News