ਕੇਂਦਰ ਸਰਕਾਰ ਜਲਦ ਹੀ ਇਕ ਅਜਿਹੀ ਨੀਤੀ ਲੈ ਕੇ ਆ ਰਹੀ ਹੈ, ਜਿਸ ਤਹਿਤ ਤੁਹਾਡਾ ਪੁਰਾਣ ਵਾਹਨ ਕਬਾੜ ਵਿਚ ਭੇਜ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਇਸ ਨੀਤੀ ਦੀ ਗੱਲ ਹੋ ਰਹੀ ਹੈ। ਹਾਲਾਂਕਿ ਹੁਣ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਇਹ ਨੀਤੀ ਜਲਦ ਲਾਗੂ ਹੋਵੇਗੀ। ਪ੍ਰਕਾਸ਼ ਜਾਵਡੇਕਰ ਨੇ ਇਹ ਵੀ ਦੱਸਿਆ ਕਿ ਵਾਹਨਾਂ ਦੀ ਕਬਾੜ ਨੀਤੀ ਦਾ ਪ੍ਰਸਤਾਵ ਤਿਆਰ ਹੋ ਚੁੱਕਾ ਹੈ ਅਤੇ ਸਾਰੇ ਸਬੰਧਤ ਪੱਖਾਂ ਨੇ ਇਸ ‘ਤੇ ਆਪਣੀ ਰਾਏ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਸੀ ਕਿ ਸਰਕਾਰ ਪੁਰਾਣੇ ਵਾਹਨਾਂ ਨੂੰ ਕਬਾੜ ਵਿਚ ਬਦਲਣ ਦੀ ਨੀਤੀ ਲਿਆਉਣ ਲਈ ਤਿਆਰ ਹੈ। ਇਸ ਦੇ ਤਹਿਤ ਬੰਦਰਗਾਹਾਂ ਕੋਲ ਰੀਸਾਈਕਲਿੰਗ ਕੇਂਦਰ ਬਣਾਏ ਜਾ ਸਕਦੇ ਹਨ। ਗਡਕਰੀ ਨੇ ਕਿਹਾ ਸੀ ਕਿ ਪੁਰਾਣੀਆਂ ਕਾਰਾਂ, ਟਰੱਕਾਂ ਅਤੇ ਬੱਸਾਂ ਨੂੰ ਕਬਾੜ ਵਿਚ ਤਬਦੀਲ ਕੀਤਾ ਜਾਵੇਗਾ।

ਇਸ ਤੋਂ ਪ੍ਰਾਪਤ ਆਟੋਮੋਬਾਇਲ ਉਦਯੋਗ ਲਈ ਉਪਯੋਗੀ ਹੋਵੇਗੀ, ਕਿਉਂਕਿ ਇਹ ਕਾਰਾਂ, ਬੱਸਾਂ ਅਤੇ ਟਰੱਕਾਂ ਦੀ ਵਿਨਿਰਮਾਣ ਦੀ ਲਾਗਤ ਨੂੰ ਘੱਟ ਕਰੇਗੀ, ਜਿਸ ਨਾਲ ਕੌਮਾਂਤਰੀ ਬਾਜ਼ਾਰਾਂ ਵਿਚ ਭਾਰਤ ਦਾ ਮੁਕਾਬਲਾ ਵੱਧ ਜਾਵੇਗਾ। ਗਡਕਰੀ ਮੁਤਾਬਕ ਸਰਕਾਰ ਨੇ ਦੇਸ਼ ਦੀਆਂ ਬੰਦਰਗਾਹਾਂ ਦੀ ਡੂੰਘਾਈ ਨੂੰ 18 ਮੀਟਰ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਗਡਕਰੀ ਮੁਤਾਬਕ ਪੰਜ ਸਾਲ ਦੇ ਅੰਦਰ ਭਾਰਤ ਸਾਰੀਆਂ ਕਾਰਾਂ, ਬੱਸਾਂ ਅਤੇ ਟਰੱਕਾਂ ਦਾ ਨੰਬਰ ਇਕ ਵਿਨਿਰਮਾਣ ਕੇਂਦਰ ਹੋਵੇਗਾ, ਜਿਸ ਵਿਚ ਸਾਰੇ ਈਂਧਣ, ਈਥਨੌਲ, ਮਿਥੇਨੌਲ, ਬਾਇਓ-ਸੀ.ਐਨ.ਜੀ., ਐਲ.ਐਨ.ਜੀ., ਇਲੈਕਟ੍ਰਿਕ ਦੇ ਨਾਲ-ਨਾਲ ਹਾਈਡ੍ਰੋਜਨ ਈਂਧਣ ਸੇਲ ਵੀ ਹੋਣਗੇ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
The post ਕਬਾੜ ਹੋ ਜਾਣਗੀਆਂ ਤੁਹਾਡੀਆਂ ਇਹ ਚੀਜ਼ਾਂ ਕਿਉਂਕਿ ਮੋਦੀ ਸਰਕਾਰ ਲਿਆ ਰਹੀ ਹੈ ਨਵੀਂ ਪਾਲਿਸੀ-ਦੇਖੋ ਪੂਰੀ ਖ਼ਬਰ appeared first on Sanjhi Sath.
ਕੇਂਦਰ ਸਰਕਾਰ ਜਲਦ ਹੀ ਇਕ ਅਜਿਹੀ ਨੀਤੀ ਲੈ ਕੇ ਆ ਰਹੀ ਹੈ, ਜਿਸ ਤਹਿਤ ਤੁਹਾਡਾ ਪੁਰਾਣ ਵਾਹਨ ਕਬਾੜ ਵਿਚ ਭੇਜ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਇਸ …
The post ਕਬਾੜ ਹੋ ਜਾਣਗੀਆਂ ਤੁਹਾਡੀਆਂ ਇਹ ਚੀਜ਼ਾਂ ਕਿਉਂਕਿ ਮੋਦੀ ਸਰਕਾਰ ਲਿਆ ਰਹੀ ਹੈ ਨਵੀਂ ਪਾਲਿਸੀ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News