ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸਦਾ ਦਾ ਕੋਈ ਬਦਲ ਖੋਜ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂਨੂੰ ਕਿਸੇ ਅਜਿਹੀ ਫਸਲ ਬਾਰੇ ਜਾਣਕਾਰੀ ਮਿਲੇ ਜਿਸ ਨਾਲ ਉਹ ਘੱਟ ਤੋਂ ਘੱਟ ਲਾਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ।
ਯਾਨੀ ਜਿਆਦਾਤਰ ਕਿਸਾਨ ਝੋਨੇ ਅਤੇ ਕਣਕ ਦੀ ਖੇਤੀ ਨੂੰ ਛੱਡ ਕੇ ਹੋਰ ਫਸਲਾਂ ਦੀ ਖੇਤੀ ਕਰ ਰਹੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਕਣਕ ਦੀ ਫਸਲ ਤੋਂ 36 ਕੁਇੰਟਲ ਪ੍ਰਤੀ ਏਕੜ ਦਾ ਝਾੜ ਲੈ ਰਿਹਾ ਹੈ ਅਤੇ ਨਾਲ ਹੀ ਗੰਨੇ ਦੀ ਖੇਤੀ ਕਰ ਇਹ ਕਿਸਾਨ ਹਰ ਸਾਲ ਲਗਭਗ 3 ਲੱਖ ਰੁਪਏ ਪ੍ਰਤੀ ਏਕੜ ਦੀ ਕਮਾਈ ਕਰ ਰਿਹਾ ਹੈ।
ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਇਸ ਕਿਸਾਨ ਕੋਲ ਅਜਿਹਾ ਕੇਹੜਾ ਫਾਰਮੂਲਾ ਹੈ ਜੋ ਇਹ ਕਿਸਾਨ ਇੰਨਾ ਵਧੀਆ ਝਾੜ ਲੈ ਰਿਹਾ ਹੈ ਅਤੇ ਹੋਰ ਕਿਸਾਨ ਵੀ ਇਸ ਫਾਰਮੂਲੇ ਨੂੰ ਅਪਣਾਕੇ ਆਪਣੀ ਆਮਦਨੀ ਨੂੰ ਵਧਾ ਸਕਣਗੇ। ਇਸ ਕਿਸਾਨ ਦਾ ਨਾਮ ਇੰਦਰਜੀਤ ਸਿੰਘ ਹੈ ਅਤੇ ਇਹ ਕਿਸਾਨ 2006 ਤੋਂ ਖੇਤੀ ਕਰ ਰਿਹਾ ਹੈ।
ਇਸ ਕਿਸਾਨ ਦਾ ਕਹਿਣਾ ਹੈ ਕਿ ਪਹਿਲਾਂ ਉਹ ਪ੍ਰੰਪਰਾਗਤ ਤਰੀਕੇ ਨਾਲ ਖੇਤੀ ਕਰ ਰਿਹਾ ਸੀ ਪਰ ਹੁਣ ਉਹ ਸਾਰੀ ਖੇਤੀ ਵਿਗਿਆਨਿਕ ਤਰੀਕੇ ਨਾਲ ਕਰਦਾ ਹੈ। ਇਹ ਕਿਸਾਨ ਕਣਕ ਅਤੇ ਗੰਨੇ ਦੇ ਨਾਲ ਨਾਲ ਲਸਣ ਦੀ ਖੇਤੀ ਵੀ ਕਰ ਰਿਹਾ ਹੈ ਅਤੇ ਪ੍ਰਤੀ ਏਕੜ ਲਗਭਗ 3 ਲੱਖ ਰੁਪਏ ਦੀ ਕਮਾਈ ਕਰਦਾ ਹੈ। ਬਾਕੀ ਕਿਸਾਨਾਂ ਨੂੰ ਵੀ ਇਸ ਕਿਸਾਨ ਤੋਂ ਸਿੱਖਣਾ ਚਾਹੀਦਾ ਹੈ ਅਤੇ ਖੇਤੀ ਨੂੰ ਮੁਨਾਫ਼ੇ ਵੱਲ ਲਿਜਾਣਾ ਚਾਹੀਦਾ ਹੈ।
ਇਸ ਕਿਸਾਨ ਕੋਲ ਅਜਿਹਾ ਕਿਹੜਾ ਫਾਰਮੂਲਾ ਹੈ ਜੋ ਇਹ ਕਿਸਾਨ ਕਣਕ ਅਤੇ ਗੰਨੇ ਦੀ ਖੇਤੀ ਤੋਂ ਇੰਨੀ ਜਿਆਦਾ ਕਮਾਈ ਕਰ ਰਿਹਾ ਹੈ, ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸਦਾ ਦਾ ਕੋਈ ਬਦਲ ਖੋਜ ਰਹੇ ਹਨ। ਕਿਸਾਨ …