Breaking News
Home / Punjab / ਕਣਕ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਬਜਟ ਵਿੱਚ ਮਿਲੀ ਵੱਡੀ ਖੁਸ਼ਖਬਰੀ

ਕਣਕ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਬਜਟ ਵਿੱਚ ਮਿਲੀ ਵੱਡੀ ਖੁਸ਼ਖਬਰੀ

ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸੰਸਦ ਵਿੱਚ ਆਮ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਵਿੱਚ ਵਿੱਤ ਮੰਤਰੀ ਨੇ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਜਿਸ ਨਾਲ ਕਿਸਾਨ ਕਾਫੀ ਖੁਸ਼ ਹੋਣਗੇ। ਉਨ੍ਹਾਂਨੇ ਦੱਸਿਆ ਕਿ ਕਿਸਾਨਾਂ ਤੋਂ MSP ਉੱਤੇ ਰਿਕਾਰਡ ਖਰੀਦ ਕੀਤੀ ਜਾਵੇਗੀ। ਇਸਦੇ ਨਾਲ ਹੀ ਇਸ ਸਾਲ ਵਿੱਚ ਕੈਮੀਕਲ ਰਹਿਤ ਖੇਤੀ ਨੂੰ ਉਤਸ਼ਾਹ ਦਿੱਤਾ ਜਾਵੇਗਾ ਜਿਸ ਨਾਲ ਕਿਸਾਨਾਂ ਦਾ ਖਰਚਾ ਵੀ ਘਟੇਗਾ।

ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ MSP ਮੁੱਲ ਦਾ 2.37 ਲੱਖ ਕਰੋੜ ਰੁਪਏ ਦਾ ਭੁਗਤਾਨ ਸਰਕਾਰ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਕਰੇਗੀ। ਯਾਨੀ ਕਿ ਕਿਸਾਨਾਂ ਨੂੰ ਹੁਣ ਉਨ੍ਹਾਂ ਦੀਆਂ ਫਸਲਾਂ ਦਾ ਭੁਗਤਾਨ ਸਿੱਧਾ ਉਨ੍ਹਾਂ ਦੇ ਖਾਤੇ ਵਿਚ ਹੋਵੇਗਾ ਅਤੇ ਕੋਈ ਵੀ ਵਿਚੋਲਾ ਕਿਸਾਨਾਂ ਨਾਲ ਠੱਗੀ ਨਹੀਂ ਕਰ ਸਕੇਗਾ।

ਸਰਕਾਰ ਖੇਤੀਬਾੜੀ ਫਸਲਾਂ ਦਾ ਆਂਕਲਨ ਕਰਨ ਦੇ ਨਾਲ ਨਾਲ ਜਮੀਨਾਂ ਦੇ ਦਸਤਾਵੇਜ਼ਾਂ ਦਾ ਡਿਜਿਟਲਾਇਜੇਸ਼ਨ ਕਰਵਾਏਗੀ ਅਤੇ ਕਿਸਾਨ ਡਰੋਨ ਨੂੰ ਵੀ ਉਤਸ਼ਾਹ ਦਿੱਤੋ ਜਾਵੇਗਾ। ਭਾਸ਼ਣ ਦੇ ਦੌਰਾਨ ਵਿੱਤ ਮੰਤਰੀ ਨੇ ਦੱਸਿਆ ਕਿ 44 ਹਜਾਰ 605 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਕੇਨ ਬੇਤਵਾ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ।

ਇਸ ਯੋਜਨਾ ਵਿੱਚ ਦੇਸ਼ ਦੀ 9.8 ਲੱਖ ਹੈਕਟੇਅਰ ਖੇਤੀ ਜ਼ਮੀਨ ਵਿੱਚ ਸਿੰਚਾਈ ਉਪਲਬਧ ਕਰਵਾਉਣਾ ਅਤੇ 62 ਲੱਖ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਪੂਰਤੀ ਕਰਨਾ ਆਦਿ ਸ਼ਾਮਿਲ ਹੈ। ਸਰਕਾਰ ਨੇ ਇਨ੍ਹਾਂ ਯੋਜਨਾਵਾਂ ਲਈ 2021 – 22 ਵਿੱਚ 4300 ਕਰੋੜ ਰੁਪਏ ਅਤੇ 2022-23 ਲਈ 1400 ਕਰੋੜ ਰੁਪਏ ਰਾਖਵਾਂ ਕੀਤਾ ਹੈ।

ਖੇਤੀ ਸੈਕਟਰ ਲਈ ਘੋਸ਼ਣਾ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਫਾਇਦਾ 1 ਕਰੋੜ ਤੋਂ ਵੀ ਜ਼ਿਆਦਾ ਕਿਸਾਨਾਂ ਨੂੰ ਮਿਲੇਗਾ। ਇਸ ਦੇ ਨਾਲ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਉਤਸ਼ਾਹਿਤ ਕਰਨ ਦੇ ਲਈ ਰਾਜ ਸਰਕਾਰਾਂ ਅਤੇ MSME ਦੀ ਭਾਗੀਦਾਰੀ ਲਈ ਵਿਆਪਕ ਪੈਕੇਜ ਪੇਸ਼ ਕੀਤਾ ਜਾਵੇਗਾ।

ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸੰਸਦ ਵਿੱਚ ਆਮ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਵਿੱਚ ਵਿੱਤ ਮੰਤਰੀ ਨੇ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਜਿਸ ਨਾਲ ਕਿਸਾਨ ਕਾਫੀ …

Leave a Reply

Your email address will not be published. Required fields are marked *