ਦੁਨੀਆਂ ਵਿਚ ਕੋਰੋਨਾ ਮਹਾਮਾਰੀ ਦੇ ਵਧ ਰਹੇ ਕਹਿਰ ਦੇ ਵਿਚਕਾਰ ਫਰਾਂਸ ਤੋਂ ਰਾਹਤ ਵਾਲੀ ਖ਼ਬਰ ਆਈ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੋਰੋਨਾ ਵਾਇਰਸ ਵਿਰੁੱਧ ਪਹਿਲੀ ਜਿੱਤ ਦਾ ਐਲਾਨ ਕਰਦਿਆਂ ਕਿਹਾ ਕਿ ਫਰਾਂਸ ਹੁਣ ਖੁੱਲ੍ਹਣ ਲਈ ਤਿਆਰ ਹੈ। ਉਨ੍ਹਾਂ ਨੇ ਇਕ ਟੀਵੀ ਸ਼ੋਅ ਰਾਹੀਂ ਇਸ ਦਾ ਐਲਾਨ ਕੀਤਾ ਅਤੇ ਕਿਹਾ ਕਿ ਕਾਰੋਬਾਰ ਸੋਮਵਾਰ ਤੋਂ ਸ਼ੁਰੂ ਹੋਵੇਗਾ। ਨਾਲ ਹੀ, ਸਾਰੀਆਂ ਬਾਰਾਂ, ਰੈਸਟੋਰੈਂਟਾਂ ਅਤੇ ਕੈਫੇ ਤੋਂ ਪਾਬੰਦੀਆਂ ਹਟ ਜਾਣਗੀਆਂ। ਇਸ ਦੇ ਨਾਲ ਹੀ ਬੱਚੇ ਵੀ ਇਕ ਹਫ਼ਤੇ ਦੇ ਅੰਦਰ ਸਕੂਲ, ਕਾਲਜ ਅਤੇ ਨਰਸਰੀ ਵਿਚ ਵਾਪਸ ਆ ਜਾਣਗੇ।
ਇਨ੍ਹਾਂ ਵਿਸ਼ੇਸ਼ ਚੀਜ਼ਾਂ ਦਾ ਧਿਆਨ ਰੱਖਣਾ ਹੋਵੇਗਾ – ਰਾਸ਼ਟਰਪਤੀ ਨੇ ਕਿਹਾ ਕਿ ਸੋਮਵਾਰ ਤੋਂ ਅਸੀਂ ਇਸ ਤਬਾਹੀ ਕੇ ਪਹਿਲੇ ਐਕਟ ਦਾ ਪੰਨਾ ਪਲਟਣ ਦੇ ਯੋਗ ਹੋਵਾਂਗੇ। ਪੈਰਿਸ ਵਿਚ ਸਾਰੇ ਕੈਫੇ ਅਤੇ ਰੈਸਟੋਰੈਂਟ ਖੁੱਲ੍ਹਣਗੇ. ਪਰ ਦੇਸ਼ ਵਿਚ ਅਜੇ ਵੀ ਸਮਾਜਕ ਦੂਰੀਆਂ ਦੀ ਪਾਲਣਾ ਕਰਨੀ ਪਵੇਗੀ ਅਤੇ ਜਨਤਕ ਆਵਾਜਾਈ ਮੌਕੇ ਮਾਸਕ ਲਾਉਣਾ ਜ਼ਰੂਰੀ ਹੋਵੇਗਾ। ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਸੋਮਵਾਰ ਤੋਂ ਯੂਰਪੀਅਨ ਦੇਸ਼ਾਂ ਦਰਮਿਆਨ ਯਾਤਰਾ ਦੀ ਵੀ ਆਗਿਆ ਦਿੱਤੀ ਜਾਏਗੀ। ਇਸ ਤੋਂ ਬਾਅਦ, 1 ਜੁਲਾਈ ਤੋਂ, ਇਸ ਨੂੰ ਯੂਰਪ ਤੋਂ ਬਾਹਰ ਦੀਆਂ ਅਜਿਹੀਆਂ ਥਾਵਾਂ ਉਤੇ ਜਾਣ ਦੀ ਆਗਿਆ ਦਿੱਤੀ ਜਾਏਗੀ ਜਿਥੇ ਮਹਾਂਮਾਰੀ ਨੂੰ ਨਿਯੰਤਰਿਤ ਕੀਤਾ ਗਿਆ ਹੈ।
ਸਕੂਲ ਇਸ ਮਿਤੀ ਨੂੰ ਖੁੱਲ੍ਹਣਗੇ – ਕੋਰੋਨਾ ਕਾਰਨ ਬੰਦ ਹੋਏ ਵਿਦਿਅਕ ਸੰਸਥਾਵਾਂ ਬਾਰੇ ਮੈਕਰੋਨ ਨੇ ਕਿਹਾ ਕਿ ਸਕੂਲ, ਕਾਲਜ ਅਤੇ ਨਰਸਰੀਆਂ 22 ਜੂਨ ਤੋਂ ਖੁੱਲ੍ਹਣਗੀਆਂ। ਇਸ ਤੋਂ ਬਾਅਦ, ਹਾਜ਼ਰੀ ਦੇ ਆਮ ਨਿਯਮ ਇੱਥੇ ਲਾਗੂ ਹੋਣੇ ਸ਼ੁਰੂ ਹੋ ਜਾਣਗੇ। ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕੱਠੇ ਨਾ ਹੋਣ ਕਿਉਂਕਿ ਵਾਇਰਸ ਫੈਲਣ ਦਾ ਇਹ ਸਭ ਤੋਂ ਵੱਧ ਰਿਸਕ ਹੈ। ਇਸ ਲਈ ਅਜਿਹੇ ਪ੍ਰੋਗਰਾਮਾਂ ‘ਤੇ ਵੀ ਨਜ਼ਰ ਰੱਖੀ ਜਾਵੇਗੀ।
8 ਹਫਤਿਆਂ ਦਾ ਲੌਕਡਾਊਨ ਖਤਮ – ਜ਼ਿਕਰਯੋਗ ਹੈ ਕਿ ਫਰਾਂਸ ਨੇ ਇਕ ਮਹੀਨੇ ਪਹਿਲਾਂ 8 ਹਫ਼ਤਿਆਂ ਦੀ ਤਾਲਾਬੰਦੀ ਖ਼ਤਮ ਕੀਤਾ ਸੀ। ਉਸ ਸਮੇਂ ਤੋਂ, ਕੋਰੋਨਾ ਦੇ ਮਾਮਲਿਆਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਜੀਵਨ ਲੀਹ ਉਤੇ ਆਉਣਾ ਸ਼ੁਰੂ ਹੋ ਗਿਆ ਹੈ। ਮੈਕਰੋਨ ਨੇ ਕਿਹਾ ਕਿ ਹੁਣ ਲੋਕ ਇਕੱਠੇ ਰਹਿਣ ਅਤੇ ਕੰਮ ਕਰਨ ਦੇ ਯੋਗ ਹੋਣਗੇ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਇਰਸ ਚਲਾ ਗਿਆ ਹੈ ਅਤੇ ਜਾਗਰੂਕ ਹੋਣਾ ਬੰਦ ਕਰ ਦਿਓ।
ਵਾਇਰਸ ਨਾਲ ਲੜਾਈ ਖ਼ਤਮ ਨਹੀਂ ਹੋਈ ਹੈ ਪਰ ਪਹਿਲੀ ਜਿੱਤ ਪ੍ਰਾਪਤ ਹੋਈ ਹੈ ਜਿਸ ਲਈ ਉਹ ਬਹੁਤ ਖੁਸ਼ ਹੈ। ਦੱਸ ਦਈਏ ਕਿ ਫਿਲਹਾਲ ਫਰਾਂਸ ਵਿੱਚ ਕੋਰੋਨਾ ਦੇ ਕੁਲ 1.57 ਲੱਖ ਮਾਮਲੇ ਸਾਹਮਣੇ ਆਏ ਹਨ। ਜਿਸ ਵਿਚੋਂ 72,859 ਲੋਕ ਠੀਕ ਹੋ ਚੁੱਕੇ ਹਨ। ਜਦਕਿ ਇਸ ਮਹਾਂਮਾਰੀ ਨਾਲ 29,407 ਲੋਕਾਂ ਦੀ ਮੌਤ ਹੋ ਚੁੱਕੀ ਹੈ।news source: news18punjab
The post ਏਸ ਦੇਸ਼ ਨੇ ਵੀ ਖਤਮ ਕੀਤਾ ਕਰੋਨਾ ਵਾਇਰਸ,ਅੱਜ ਤੋਂ ਹਟ ਗਈਆਂ ਸਾਰੀਆਂ ਪਾਬੰਦੀਆਂ,22 ਜੂਨ ਤੋਂ ਖੁੱਲ੍ਹ ਜਾਣਗੇ ਸਕੂਲ-ਦੇਖੋ ਪੂਰੀ ਖ਼ਬਰ appeared first on Sanjhi Sath.
ਦੁਨੀਆਂ ਵਿਚ ਕੋਰੋਨਾ ਮਹਾਮਾਰੀ ਦੇ ਵਧ ਰਹੇ ਕਹਿਰ ਦੇ ਵਿਚਕਾਰ ਫਰਾਂਸ ਤੋਂ ਰਾਹਤ ਵਾਲੀ ਖ਼ਬਰ ਆਈ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੋਰੋਨਾ ਵਾਇਰਸ ਵਿਰੁੱਧ ਪਹਿਲੀ ਜਿੱਤ ਦਾ ਐਲਾਨ ਕਰਦਿਆਂ ਕਿਹਾ …
The post ਏਸ ਦੇਸ਼ ਨੇ ਵੀ ਖਤਮ ਕੀਤਾ ਕਰੋਨਾ ਵਾਇਰਸ,ਅੱਜ ਤੋਂ ਹਟ ਗਈਆਂ ਸਾਰੀਆਂ ਪਾਬੰਦੀਆਂ,22 ਜੂਨ ਤੋਂ ਖੁੱਲ੍ਹ ਜਾਣਗੇ ਸਕੂਲ-ਦੇਖੋ ਪੂਰੀ ਖ਼ਬਰ appeared first on Sanjhi Sath.