Breaking News
Home / Punjab / ਏਨੇ ਸਾਲ ਪੁਰਾਣੀਆਂ ਗੱਡੀਆਂ ਰੱਖਣ ਵਾਲੇ ਹੋ ਜਾਣ ਸਾਵਧਾਨ-ਸਰਕਾਰ ਵਲੋਂ ਹੋ ਗਿਆ ਇਹ ਐਲਾਨ

ਏਨੇ ਸਾਲ ਪੁਰਾਣੀਆਂ ਗੱਡੀਆਂ ਰੱਖਣ ਵਾਲੇ ਹੋ ਜਾਣ ਸਾਵਧਾਨ-ਸਰਕਾਰ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਸੱਤਾਧਾਰੀ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਤੇ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ। ਜੋ ਕੁਝ ਲੋਕਾਂ ਦੇ ਹਿੱਤ ਵਿਚ ਹਨ ਤੇ ਕੁਝ ਦੇ ਨਹੀ। ਕਰੋਨਾ ਦੇ ਚੱਲਦੇ ਹੋਏ ਪਹਿਲਾਂ ਹੀ ਲੋਕ ਆਰਥਿਕ ਮੰਦੀ ਨਾਲ ਜੂਝ ਰਹੇ ਹਨ। ਜਿਸ ਕਾਰਨ ਲੋਕਾਂ ਦੀਆਂ ਨੌਕਰੀਆਂ ਤੱਕ ਚਲੇ ਗਈਆਂ ਸਨ ਅਤੇ ਮੁੜ ਪੈਰਾਂ ਸਿਰ ਹੋਣ ਲਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕੁਝ ਫੈਸਲਿਆਂ ਕਾਰਨ ਗਰੀਬ ਵਰਗ ਉੱਪਰ ਇਸ ਦੀ ਮਾ-ਰ ਪੈ ਸਕਦੀ ਹੈ।

ਕੇਂਦਰ ਸਰਕਾਰ ਵੱਲੋਂ ਜਿਥੇ 2021 -22 ਦਾ ਬਜਟ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਏਨੇ ਸਾਲ ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਕੇਂਦਰ ਸਰਕਾਰ ਵੱਲੋਂ ਇਕ ਐਲਾਨ ਕੀਤਾ ਗਿਆ। ਪੇਸ਼ ਕੀਤਾ ਗਿਆ ਬਜਟ ਇਥੇ ਲੋਕਾਂ ਦੇ ਹਿੱਤ ਵਿੱਚ ਦੱਸਿਆ ਗਿਆ ਹੈ ਕਿ ਇਸ ਨਾਲ ਦੇਸ਼ ਅੰਦਰ ਵਿਕਾਸ ਹੋਵੇਗਾ ਅਤੇ ਲੋਕਾਂ ਲਈ ਨਵੀਆਂ ਰਾਹਾਂ ਸਾਹਮਣੇ ਆਉਣਗੀਆਂ। ਉੱਥੇ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਆਮ ਬਜਟ 2021-22 ਵਿੱਚ 15 ਸਾਲ ਪੁਰਾਣੇ ਵਾਹਨਾਂ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ ਹੈ।

ਜਿਸ ਦੇ ਤਹਿਤ ਸਕਰੈਪ ਪਾਲਿਸੀ ਦੀ ਘੋਸ਼ਣਾ ਕੀਤੀ ਗਈ ਹੈ। ਜਿਸ ਵਿੱਚ ਦੇਸ਼ ਅੰਦਰ 20 ਸਾਲ ਪੁਰਾਣੇ ਨਿੱਜੀ ਵਾਹਨ ਅਤੇ 15 ਸਾਲ ਪੁਰਾਣੇ ਕਮਰਸ਼ੀਅਲ ਵਾਹਨਾਂ ਦੀ ਜਾਂਚ ਹੋਣੀ ਆਟੋਮੈਟਿਕ ਫਿਟਨਸ ਸੈਂਟਰ ਉਪਰ ਜ਼ਰੂਰੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ 15 ਸਾਲ ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਨੀਤੀ ਅਗਲੇ ਸਾਲ ਅਪ੍ਰੈਲ 2022 ਤੋਂ ਲਾਗੂ ਹੋ ਜਾਵੇਗੀ ਅਤੇ ਇਸਦਾ ਪਾਲਣ ਵੀ ਕੀਤਾ ਜਾਵੇਗਾ। ਇਸ ਸਬੰਧੀ ਕਿਹਾ ਗਿਆ ਹੈ

ਕਿ ਹਵਾ ਪ੍ਰਦੂਸ਼ਣ ਵਿਚ 70% ਵਾਧਾ ਇਨ੍ਹਾਂ ਪੁਰਾਣੇ ਵਾਹਨਾਂ ਦੇ ਪ੍ਰਦੂਸ਼ਣ ਕਾਰਨ ਹੋ ਰਿਹਾ ਹੈ। ਇਸ ਫੈਸਲੇ ਨਾਲ 2.8 ਕਰੋੜ ਵਾਹਨਾਂ ਨੂੰ ਹਟਾਉਣ ਵਿਚ ਮਦਦ ਮਿਲੇਗੀ ਜੋ 15 ਸਾਲ ਦੇ ਕਰੀਬ ਪੁਰਾਣੇ ਹਨ। ਇਸ ਨਾਲ ਵਾਹਨਾਂ ਦੀ ਕੀਮਤ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਸੜਕ ਟਰਾਂਸਪੋਰਟ ਮੰਤਰਾਲੇ ਦਾ ਅਨੁਮਾਨ ਹੈ ਕਿ ਇਸ ਸਕਰੈਪ ਪਾਲਿਸੀ ਦੇ ਨਾਲ ਹੀ ਰੀਸਾਈਕਲ ਕੱਚਾ ਮਾਲ ਉਪਲੱਬਧ ਹੋਵੇਗਾ। ਇਸ ਨਾਲ ਵਾਹਨਾਂ ਦੀ ਕੀਮਤ ਵਿੱਚ 30 ਫੀਸਦੀ ਕਮੀ ਹੋ ਸਕਦੀ ਹੈ।

The post ਏਨੇ ਸਾਲ ਪੁਰਾਣੀਆਂ ਗੱਡੀਆਂ ਰੱਖਣ ਵਾਲੇ ਹੋ ਜਾਣ ਸਾਵਧਾਨ-ਸਰਕਾਰ ਵਲੋਂ ਹੋ ਗਿਆ ਇਹ ਐਲਾਨ appeared first on Sanjhi Sath.

ਆਈ ਤਾਜਾ ਵੱਡੀ ਖਬਰ ਸੱਤਾਧਾਰੀ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਤੇ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ। ਜੋ ਕੁਝ ਲੋਕਾਂ ਦੇ ਹਿੱਤ ਵਿਚ ਹਨ ਤੇ ਕੁਝ ਦੇ ਨਹੀ। ਕਰੋਨਾ …
The post ਏਨੇ ਸਾਲ ਪੁਰਾਣੀਆਂ ਗੱਡੀਆਂ ਰੱਖਣ ਵਾਲੇ ਹੋ ਜਾਣ ਸਾਵਧਾਨ-ਸਰਕਾਰ ਵਲੋਂ ਹੋ ਗਿਆ ਇਹ ਐਲਾਨ appeared first on Sanjhi Sath.

Leave a Reply

Your email address will not be published. Required fields are marked *