ਸਕਾਟਲੈਂਡ ਦੇ ਸਟਰਲਿੰਗਸ਼ਾਇਰ ਤੋਂ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ, ਜਿਸ ਵਿੱਚ ਵਿਆਹ ਵਾਲੇ ਦਿਨ ਹੀ ਲਾੜੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਵਿਆਹ ਰੱਦ ਕਰਨਾ ਪਿਆ ਤੇ ਜੋੜੇ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਮਹਿਮਾਨਾਂ ਨੂੰ ਵੀ ਵਾਪਸ ਪਰਤਣਾ ਪਿਆ। ਦਰਅਸਲ, ਲਾੜੀ ਪਹਿਲਾਂ ਹੀ ਗਰਭਵਤੀ ਸੀ ਤੇ ਡਿਲੀਵਰੀ ਡੇਟ 1 ਮਹੀਨੇ ਬਾਅਦ ਸੀ ਪਰ ਔਰਤ ਨੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ।
ਹੇਅਰ ਡ੍ਰੈਸਰ ਰੇਬੇਕਾ ਮੈਕਮਿਲਨ ਤੇ ਨਿਕ ਚੀਥਮ ਦੇ ਵਿਆਹ ਲਈ ਗਾਰਟਮੋਰ ਵਿਲੇਜ ਹਾਲ ਵਿਖੇ 200 ਮਹਿਮਾਨਾਂ ਦੇ ਇਕੱਠੇ ਹੋਣ ਦੀ ਉਮੀਦ ਸੀ ਪਰ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਰੇਬੇਕਾ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। 32 ਸਾਲਾ ਰੇਬੇਕਾ ਨੇ ਕਿਹਾ – ਸਾਰੀਆਂ ਲਾੜੀਆਂ ਚਾਹੁੰਦੀਆਂ ਹਨ ਕਿ ਵਿਆਹ ਦਾ ਦਿਨ ਉਨ੍ਹਾਂ ਲਈ ਯਾਦਗਾਰ ਰਹੇ। ਬੇਟੇ ਰੋਰੀ ਚੀਥਮ ਨੇ ਇਸ ਦਿਨ ਨੂੰ ਸਾਡੇ ਲਈ ਯਾਦਗਾਰ ਬਣਾ ਦਿੱਤਾ। ਅਸੀਂ ਵਿਆਹ ਤਾਂ ਨਹੀਂ ਕਰ ਸਕੇ ਪਰ ਸਾਨੂੰ ਬਹੁਤ ਸੋਹਣਾ ਪੁੱਤਰ ਮਿਲ ਗਿਆ।
ਰੇਬੇਕਾ ਨੇ ਜੁਲਾਈ 2021 ਵਿੱਚ 36 ਸਾਲਾ ਨਿਕ ਨਾਲ ਮੰਗਣੀ ਕੀਤੀ ਸੀ। ਦੋਵਾਂ ਨੇ ਇਹ ਫੈਸਲਾ ਆਨਲਾਈਨ ਮਿਲਣ ਤੋਂ ਬਾਅਦ 5 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਲਿਆ। ਦੋਵਾਂ ਦਾ ਵਿਆਹ 21 ਮਈ ਨੂੰ ਹੋਣਾ ਸੀ। ਇਸ ਦੇ ਲਈ ਉਨ੍ਹਾਂ ਪੂਰੀ ਤਿਆਰੀ ਕਰ ਲਈ ਸੀ। ਜਦੋਂ ਰੇਬੇਕਾ ਨੂੰ ਪਤਾ ਚੱਲਦਾ ਹੈ ਕਿ ਉਹ ਗਰਭਵਤੀ ਹੈ ਅਤੇ ਬੱਚੇ ਦਾ ਜਨਮ 20 ਜੂਨ ਨੂੰ ਹੋਵੇਗਾ।
ਇਸ ਲਈ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਰੇਬੇਕਾ ਨੇ ਕਿਹਾ- ਅਸੀਂ ਵਿਆਹ ਦੀ ਤਰੀਕ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ, ਪਰ ਕੋਰੋਨਾ ਮਹਾਮਾਰੀ ਤੋਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਬਹੁਤ ਛੋਟੀ ਹੈ। ਇਸ ਲਈ ਸਾਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਵਿਆਹ ਵਾਲੇ ਦਿਨ ਹੀ ਬੱਚੇ ਦੇ ਜਨਮ ਹੋਣ ਕਾਰਨ ਜੋੜੇ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਸਕਾਟਲੈਂਡ ਦੇ ਸਟਰਲਿੰਗਸ਼ਾਇਰ ਤੋਂ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ, ਜਿਸ ਵਿੱਚ ਵਿਆਹ ਵਾਲੇ ਦਿਨ ਹੀ ਲਾੜੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਸ …