ਮੱਧ ਪ੍ਰਦੇਸ਼ ਦੇ ਉਜੈਨ ’ਚ ਇਕ ਕਲਯੁੱਗੀ ਮਾਂ ਵਲੋਂ 3 ਮਹੀਨੇ ਦੀ ਬੱਚੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਕਿਵੇਂ ਮਾਰਿਆ ਜਾਵੇ, ਇਸ ਲਈ ਕਲਯੁੱਗੀ ਮਾਂ ਨੇ ਪਹਿਲਾਂ ਗੂਗਲ ’ਤੇ ਸਰਚ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਹਾਲਾਂਕਿ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਜੈਨ ਦੇ ਖਾਚਰੌਦ ਇਲਾਕੇ ’ਚ ਰਹਿਣ ਵਾਲੇ ਭਟੇਵਰਾ ਪਰਿਵਾਰ ਦੀ 3 ਮਹੀਨੇ ਦੀ ਬੱਚੀ ਦੀ ਲਾਸ਼ 12 ਅਕਤੂਬਰ ਨੂੰ ਪਾਣੀ ਦੀ ਟੈਂਕੀ ’ਚ ਮਿਲੀ ਸੀ। ਬੱਚੀ ਨੂੰ ਡੁੱਬੋ ਕੇ ਮਾਰਨ ਦਾ ਤਰੀਕਾ ਮਾਂ ਗੂਗਲ ’ਤੇ ਸਰਚ ਕਰਦੀ ਰਹੀ, ਜਿਸ ਤੋਂ ਬਾਅਦ 12 ਅਕਤੂਬਰ ਨੂੰ ਮਾਂ ਨੇ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਪਤੀ ਅਰਪਿਤ, ਸੱਸ ਅਨਿਤਾ ਅਤੇ ਸਹੁਰੇ ਸੁਭਾਸ਼ ਭਟੇਵਰਾ ਨੇ ਬੱਚੀ ਮਾਂ ਸਵਾਤੀ ’ਤੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਸੀ।
ਜਾਣਕਾਰੀ ਅਨੁਸਾਰ, ਖਾਚਰੌਦ ਸਥਿਤ ਸਟੇਸ਼ਨ ਰੋਡ ਵਾਸੀ ਅਰਪਿਤ ਪਿਤਾ ਸੁਭਾਸ਼ ਚੰਦ ਭਟੇਵਰਾ ਦੀ 12 ਅਕਤੂਬਰ ਦੁਪਹਿਰ 3 ਮਹੀਨੇ ਦੀ ਧੀ ਵਿਰਤੀ ਲਾਪਤਾ ਹੋ ਗਈ ਸੀ। ਅਰਪਿਤ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ,
ਜਿਸ ਤੋਂ ਬਾਅਦ ਜਦੋਂ ਬੱਚੀ ਨੂੰ ਲੱਭਿਆ ਗਿਆ ਤਾਂ ਵਿਰਤੀ ਦੀ ਲਾਸ਼ ਘਰ ਦੀ ਤੀਜੀ ਮੰਜ਼ਲ ਸਥਿਤ ਪਾਣੀ ਦੀ ਟੈਂਕੀ ’ਚ ਮਿਲੀ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਰਤੀ ਨੂੰ ਉਸ ਦੀ ਮਾਂ ਸਵਾਤੀ ਭਟੇਵਰਾ (28) ਨੇ ਹੀ ਪਾਣੀ ਦੀ ਟੈਂਕੀ ’ਚ ਸੁੱਟਿਆ ਸੀ। ਸਵਾਤੀ ਅਤੇ ਅਰਪਿਤ ਦਾ ਵਿਆਹ ਫਰਵਰੀ 2019 ’ਚ ਹੋਇਆ ਸੀ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਮੱਧ ਪ੍ਰਦੇਸ਼ ਦੇ ਉਜੈਨ ’ਚ ਇਕ ਕਲਯੁੱਗੀ ਮਾਂ ਵਲੋਂ 3 ਮਹੀਨੇ ਦੀ ਬੱਚੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਕਿਵੇਂ ਮਾਰਿਆ ਜਾਵੇ, ਇਸ ਲਈ …
Wosm News Punjab Latest News