ਅਕਤੂਬਰ ਮਹੀਨਾ ਖ਼ਤਮ ਹੋਣ ਵਾਲਾ ਹੈ ਤੇ 1 ਨਵੰਬਰ ਤੋਂ ਕਈ ਨਿਯਮਾਂ ‘ਚ ਵੱਡੇ ਬਦਲਾਅ ਹੋਣ ਕਾਰਨ ਤੁਹਾਡੀ ਜੇਬ ‘ਤੇ ਅਸਰ ਹੋ ਸਕਦਾ ਹੈ। ਨਵੇਂ ਮਹੀਨੇ ‘ਚ ਨਿਯਮਾਂ ‘ਚ ਬਦਲਾਅ ਕਾਰਨ ਕਈ ਚੀਜ਼ਾਂ ਪ੍ਰਭਾਵਿਤ ਹੋਣਗੀਆਂ ਤੇ ਰੋਜ਼ਮਰਾ ਦੇ ਕੰਮਾਂ ‘ਤੇ ਵੀ ਅਸਰ ਪਾਉਣਗੀਆਂ। ਆਓ ਜਾਣਦੇ ਹਾਂ 1 ਨਵੰਬਰ ਤੋਂ ਕਿਹੜੇ-ਕਿਹੜੇ ਨਿਯਮਾਂ ‘ਚ ਬਦਲਾਅ ਹੋਣ ਵਾਲਾ ਹੈ।
ਅਮਰੀਕਾ ਜਾਣ ਵਾਲਿਆਂ ਲਈ ਬਦਲੀਆਂ ਗਾਈਡਲਾਈਨਜ਼- 1 ਨਵੰਬਰ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਲਈ ਵੀ ਗਾਈਡਲਾਈਨਜ਼ ‘ਚ ਬਦਲਾਅ ਹੋਣ ਵਾਲਾ ਹੈ। 1 ਨਵੰਬਰ ਤੋਂ ਅਜਿਹੇ ਨਾਗਰਿਕ ਵੀ ਅਮਰੀਕਾ ਲਈ ਜਹਾਜ਼ ਵਿਚ ਬੈਠ ਸਕਣਗੇ ਜਿਨ੍ਹਾਂ ਨੇ WHO ਵੱਲੋਂ ਐਮਰਜੈਂਸੀ ਇਸਤੇਮਾ ਲਈ ਮਨਜ਼ੂਰ ਕੋਰੋਨਾ ਵੈਕਸੀਨ ਲਗਵਾਈ ਹੈ। ਜੇਕਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ ਤਾਂ ਅਮਰੀਕਾ ‘ਚ ਪ੍ਰਵੇਸ਼ ਨਹੀਂ ਮਿਲ ਸਕੇਗਾ।
ਬੈਂਕਾਂ ‘ਚ ਕੁੱਲ 17 ਦਿਨ ਰਹਿਣਗੀਆਂ ਛੁੱਟੀਆਂ – ਨਵੰਬਰ ਮਹੀਨੇ ਬੈੰਕ ਵੀ 17 ਦਿਨ ਬੰਦ ਰਹਿਣਗੇ। ਹਾਲਾਂਕਿ ਇਹ 17 ਦਿਨਾਂ ਦੀ ਬੈਂਕਾਂ ਦੀ ਛੁੱਟੀ ਦੇਸ਼ ਦੇ ਅਲੱਗ-ਅਲੱਗ ਸੂਬਿਆਂ ‘ਚ ਅਲੱਗ-ਅਲੱਗ ਦਿਨ ਹਨ। ਇਨ੍ਹਾਂ ਛੁੱਟੀਆਂ ‘ਚ ਦੂਸਰੇ ਤੇ ਚੌਥੇ ਸ਼ਨਿਚਰਵਾਰ ਸਮੇਤ ਐਤਵਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਜਿਹੇ ਵਿਚ ਜਿਹੜੇ ਲੋਕਾਂ ਨੇ ਨਵੰਬਰ ਵਿਚ ਬੈਂਕ ਨਾਲ ਜੁੜੇ ਜ਼ਰੂਰੀ ਕੰਮ ਕਰਨੇ ਹਨ, ਉਹ ਬੈਂਕ ਛੁੱਟੀਆਂ ਦੇ ਕੈਲੰਡਰ ਨੂੰ ਇਕ ਵਾਰ ਜ਼ਰੂਰ ਦੇਖ ਲੈਣ।
ਦਿੱਲੀ ‘ਚ 1 ਨਵੰਬਰ ਤੋਂ ਖੁੱਲ੍ਹ ਜਾਣਗੇ ਸਕੂਲ – ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 1 ਨਵੰਬਰ ਤੋਂ ਸਾਰੇ ਸਕੂਲ ਤੇ ਵਿਦਿਅਕ ਅਦਾਰੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਜਿਹੜੇ ਵਿਦਿਆਰਥੀ ਆਨਲਾਈਨ ਪੜ੍ਹਾਈ ਜਾਰੀ ਰੱਖਣੀ ਚਾਹੁੰਦੇ ਹਨ, ਉਹ ਇਸ ਨੂੰ ਜਾਰੀ ਰੱਖ ਸਕਦੇ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੋਰੋਨਾ ਦੇ ਮਾਮਲੇ ਘਟਣ ਦੀ ਵਜ੍ਹਾ ਨਾਲ ਅਜਿਹਾ ਫੈਸਲਾ ਲਿਆ ਗਿਆ ਹੈ।
1 ਨਵੰਬਰ ਤੋਂ ਇਨ੍ਹਾਂ ਮੋਬਾਈਲਾਂ ‘ਚ ਬੰਦ ਹੋ ਜਾਵੇਗਾ WhatsApp – 1 ਨਵੰਬਰ ਤੋਂ ਸਭ ਤੋਂ ਵੱਡਾ ਬਦਲਾਅ ਇਹ ਹੋਣ ਵਾਲਾ ਹੈ ਕਿ ਕੁਝ ਆਈਫੋਨ ਤੇ ਐਂਡਰਾਇਡ ਫੋਨਜ਼ ‘ਤੇ WhatsApp ਕੰਮ ਕਰਨਾ ਬੰਦ ਕਰ ਦੇਵੇਗਾ। WhatsApp ਨੇ ਦੱਸਿਆ ਹੈ ਕਿ 1 ਨਵੰਬਰ ਤੋਂ ਫੇਸਬੁੱਕ ਦੀ ਮਲਕੀਅਤ ਵਾਲਾ ਪਲੇਟਫਾਰਮ ਐਂਡਰਾਇਡ 4.0.3 Ice Cream Sandwich, iOS 9 ਤੇ KaiOS 2.5.0 ਨੂੰ ਸਪੋਰਟ ਨਹੀਂ ਕਰੇਗਾ। ਸੈਮਸੰਗ, ZTE, ਹੁਵਾਵੇ, ਸੋਨੀ, Alcatel ਆਦਿ ਕੰਪਨੀਆਂ ਦੇ ਮੋਬਾਈਲ ਇਸ ਕਾਰਵਾਈ ਨਾਲ ਪ੍ਰਭਾਵਿਤ ਹੋਣਗੇ।
SBI ‘ਚ ਵੀਡੀਓ ਕਾਲ ਰਾਹੀਂ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਸਹੂਲਤ – ਭਾਰਤੀ ਸਟੇਟ ਬੈਂਕ (SBI) 1 ਨਵੰਬਰ ਤੋਂ ਨਵੀਂ ਸਹੂਲਤ ਸ਼ੁਰੂ ਕਰੇਗਾ। ਹੁਣ ਪੈਨਸ਼ਨਰ ਘਰ ਬੈਠੇ ਵੀਡੀਓ ਕਾਲ ਜ਼ਰੀਏ SBI ‘ਚ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰ ਸਕਣਗੇ। ਜੀਵਨ ਪ੍ਰਮਾਣ ਪੱਤਰ ਪੈਨਸ਼ਨਧਾਰਕ ਦੇ ਜ਼ਿੰਦਾ ਹੋਣ ਦਾ ਪ੍ਰਮਾਣ ਹੁੰਦਾ ਹੈ।
ਅਕਤੂਬਰ ਮਹੀਨਾ ਖ਼ਤਮ ਹੋਣ ਵਾਲਾ ਹੈ ਤੇ 1 ਨਵੰਬਰ ਤੋਂ ਕਈ ਨਿਯਮਾਂ ‘ਚ ਵੱਡੇ ਬਦਲਾਅ ਹੋਣ ਕਾਰਨ ਤੁਹਾਡੀ ਜੇਬ ‘ਤੇ ਅਸਰ ਹੋ ਸਕਦਾ ਹੈ। ਨਵੇਂ ਮਹੀਨੇ ‘ਚ ਨਿਯਮਾਂ ‘ਚ ਬਦਲਾਅ …
Wosm News Punjab Latest News