ਦੇਸ਼ ’ਚ ਕੋਰੋਨਾ ਇਨਫੈਕਸ਼ਨ ਦਾ ਪਸਾਰ ਚਾਰ ਗੁਣਾ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੀ ਪੁਸ਼ਟੀ ਆਰ ਨਾਟ ਵੈਲਿਊ ਤੋਂ ਹੋਈ ਹੈ, ਜੋ ਇਸ ਹਫ਼ਤੇ ਵਧ ਕੇ ਚਾਰ ’ਤੇ ਪਹੁੰਚ ਗਈ ਹੈ। ਇਕ ਲੱਖ 41 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਤਿੰਨ ਹਜ਼ਾਰ ਤੋਂ ਜ਼ਿਆਦਾ ਓਮੀਕ੍ਰੋਨ ਦੇ ਮਾਮਲੇ ਵੀ ਸ਼ਾਮਲ ਹਨ। ਲਗਪਗ 222 ਦਿਨਾਂ ਬਾਅਦ ਇਕ ਦਿਨ ’ਚ ਇੰਨੀ ਵੱਡੀ ਗਿਣਤੀਦੇਸ਼ ’ਚ ਕੋਰੋਨਾ ਇਨਫੈਕਸ਼ਨ ਦਾ ਪਸਾਰ ਚਾਰ ਗੁਣਾ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੀ ਪੁਸ਼ਟੀ ਆਰ ਨਾਟ ਵੈਲਿਊ ਤੋਂ ਹੋਈ ਹੈ, ਜੋ ਇਸ ਹਫ਼ਤੇ ਵਧ ਕੇ ਚਾਰ ’ਤੇ ਪਹੁੰਚ ਗਈ ਹੈ। ਇਕ ਲੱਖ 41 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਤਿੰਨ ਹਜ਼ਾਰ ਤੋਂ ਜ਼ਿਆਦਾ ਓਮੀਕ੍ਰੋਨ ਦੇ ਮਾਮਲੇ ਵੀ ਸ਼ਾਮਲ ਹਨ। ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਪਾਏ ਗਏ ਹਨ।
ਆਈਆਈਟੀ ਮਦਰਾਸ ’ਚ ਗਣਿਤ ਵਿਭਾਗ ’ਚ ਪ੍ਰੋਫੈਸਰ ਡਾ. ਜੈਅੰਤ ਝਾ ਅਨੁਸਾਰ, ਆਰ ਨਾਟ ਵੈਲਿਊ 25-31 ਦਸੰਬਰ ਦੇ ਹਮਲੇ ’ਚ 2.9 ਸੀ, ਜੋ ਇਸ ਹਫ਼ਤੇ ਭਾਵ 1-6 ਜਨਵਰੀ ਵਿਚਕਾਰ ਚਾਰ ਹੋ ਗਈ ਹੈ। ਦੂਜੀ ਲਹਿਰ ’ਚ ਆਰ ਨਾਟ ਵੈਲਿਊ ਸਭ ਤੋਂ ਜ਼ਿਆਦ 1.69 ਦਰਜ ਕੀਤੀ ਗਈ ਸੀ। ਆਰ ਨਾਟ ਵੈਲਿਊ ਦਾ ਇਹ ਅਨੁਮਾਨ ਪਿਛਲੇ ਦੋ ਹਫ਼ਤਿਆਂ ਦੇ ਮਾਮਲਿਆਂ ਦੇ ਆਧਾਰ ’ਤੇ ਕੀਤਾ ਗਿਆ ਹੈ। ਜੇਕਰ ਇਨਫੈਕਸ਼ਨ ਦੇ ਪਸਾਰ ਨੂੰ ਰੋਕਣ ਲਈ ਸਖ਼ਤ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਤਾਂ ਇਸ ’ਚ ਬਦਲਾਅ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਰ ਨਾਟ ਵੈਲਿਊ ਤਿੰਨ ਤੱਥਾਂ ’ਤੇ ਨਿਰਭਰ ਕਰਦੀ ਹੈ। ਪਸਾਰ ਦੀ ਸੰਭਾਵਨਾ, ਸੰਪਰਕ ਦਰ ਅਤੇ ਉਮੀਦ ਸਮਾਂ ਫਰਕ ਜਿਸ ’ਚ ਇਨਫੈਕਸ਼ਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਫਰਵਰੀ ਤੋਂ 15 ਫਰਵਰੀ ਵਿਚਕਾਰ ਮਹਾਮਾਰੀ ਦੀ ਤੀਜੀ ਲਹਿਰ ਸਿਖ਼ਰ ’ਤੇ ਪਹੁੰਚ ਸਕਦੀ ਹੈ ਅਤੇ ਉਦੋਂ ਬਹੁਤ ਜ਼ਿਆਦਾ ਮਾਮਲੇ ਮਿਲਣਗੇ।
ਕੀ ਹੈ ਆਰ ਨਾਟ ਵੈਲਿਊ – ਆਰ ਨਾਟ ਵੈਲਿਊ ਤੋਂ ਇਹ ਪਤਾ ਲੱਗਦਾ ਹੈ ਕਿ ਇਕ ਇਨਫੈਕਟਿਡ ਵਿਅਕਤੀ ਕਿੰਨੇ ਲੋਕਾਂ ਤਕ ਵਾਇਰਸ ਫੈਲਾ ਰਿਹਾ ਹੈ। ਆਰ ਨਾਟ ਚਾਰ ਦਾ ਮਤਲਬ ਹੈ ਕਿ ਇਕ ਵਿਅਕਤੀ ਚਾਰ ਲੋਕਾਂ ਨੂੰ ਇਨਫੈਕਟਿਡ ਕਰ ਰਿਹਾ ਹੈ। ਜਦੋਂ ਆਰ ਨਾਟ ਵੈਲਿਊ ਇਕ ਤੋਂ ਹੇਠਾਂ ਚਲੀ ਜਾਂਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਮਹਾਮਾਰੀ ਖ਼ਤਮ ਹੋ ਗਈ ਹੈ।
187 ਦਿਨਾਂ ’ਚ ਸਭ ਤੋਂ ਜ਼ਿਆਦਾ ਸਰਗਰਮ ਮਾਮਲੇ – ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ, ਬੀਤੇ 24 ਘੰਟਿਆਂ ’ਚ 1,41,986 ਨਵੇਂ ਮਾਮਲੇ ਮਿਲੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 31 ਮਈ ਨੂੰ 1,52,734 ਮਾਮਲੇ ਮਿਲੇ ਸਨ। ਇਕ ਦਿਨ ਪਹਿਲਾਂ 1.17 ਲੱਖ ਮਾਮਲੇ ਪਾਏ ਗਏ ਸਨ। ਇਸ ਦੌਰਾਨ 285 ਲੋਕਾਂ ਦੀ ਮੌਤ ਹੋਈ ਹੈ, ਜਿਸ ’ਚ 189 ਮੌਤਾਂ ਇਕੱਲੇ ਕੇਰਲਾ ਅਤੇ 20 ਮੌਤਾਂ ਮਹਾਰਾਸ਼ਟਰ ਤੋਂ ਹਨ। ਸਰਗਰਮ ਮਾਮਲਿਆਂ ’ਚ ਇਕ ਲੱਖ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਅਤੇ ਵਰਤਮਾਨ ’ਚ ਸਰਗਰਮ ਮਾਮਲੇ 4,72,169 ਹੋ ਗਏ ਹਨ ਜੋ 187 ਦਿਨਾਂ ’ਚ ਸਭ ਤੋਂ ਜ਼ਿਆਦਾ ਅਤੇ ਕੁੱਲ ਮਾਮਲਿਆਂ ਦਾ 1.34 ਫ਼ੀਸਦੀ ਹੈ। ਰੋਜ਼ਾਨਾ ਇਨਫੈਕਸ਼ਨ ਦਰ 9.28 ਫ਼ੀਸਦੀ ਅਤੇ ਹਫ਼ਤਾਵਾਰੀ ਇਨਫੈਕਸ਼ਨ ਦਰ 5.66 ਫ਼ੀਸਦੀ ਦਰਜ ਕੀਤੀ ਗਈ ਹੈ।
ਓਮੀਕ੍ਰੋਨ ਦੇ ਮਾਮਲੇ ਤਿੰਨ ਹਜ਼ਾਰ ਤੋਂ ਪਾਰ – ਓਮੀਕ੍ਰੋਨ ਦੇ ਮਾਮਲਿਆਂ ਦੀ ਗਿਣਤੀ ਵਧ ਕੇ 3071 ਹੋ ਗਈ ੲੈ, ਜਿਸ ਨਾਲ 1203 ਠੀਕ ਵੀ ਹੋ ਚੁੱਕੇ ਹਨ। ਸਭ ਤੋਂ ਜ਼ਿਆਦਾ ਮਹਾਰਾਸ਼ਟਰ ’ਚ ਓਮੀਕ੍ਰੋਨ ਦੇ 876 ਮਾਮਲੇ ਹਨ। ਇਸ ਤੋਂ ਇਲਾਵਾ ਓਮੀਕ੍ਰੋਨ ਦੇ ਦਿੱਲੀ ’ਚ 513, ਕਰਨਾਟਕ ’ਚ 333, ਰਾਜਸਥਾਨ ’ਚ 291, ਕੇਰਲਾ ’ਚ 284 ਅਤੇ ਗੁਜਰਾਤ ’ਚ 204 ਮਾਮਲੇ ਵੀ ਪਾਏ ਜਾ ਚੁੱਕੇ ਹਨ। ਇਹ ਵੇਰੀਐਂਟ ਹੁਣ ਤਕ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਫੈਲ ਚੁੱਕਿਆ ਹੈ।
ਦੇਸ਼ ’ਚ ਕੋਰੋਨਾ ਇਨਫੈਕਸ਼ਨ ਦਾ ਪਸਾਰ ਚਾਰ ਗੁਣਾ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੀ ਪੁਸ਼ਟੀ ਆਰ ਨਾਟ ਵੈਲਿਊ ਤੋਂ ਹੋਈ ਹੈ, ਜੋ ਇਸ ਹਫ਼ਤੇ ਵਧ ਕੇ ਚਾਰ ’ਤੇ ਪਹੁੰਚ …
Wosm News Punjab Latest News