ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਪਰ ਜ਼ਿਆਦਾ ਮਹਿੰਗੇ ਹੋਣ ਦੇ ਕਾਰਨ ਹਰ ਕਿਸਾਨ ਚੰਗਾ ਟਰੈਕਟਰ ਨਹੀਂ ਖਰੀਦ ਸਕਦਾ। ਚੰਗੇ ਟ੍ਰੈਕਟਰ ਦੀ ਘੱਟ ਤੋਂ ਘੱਟ ਕੀਮਤ 8 ਤੋਂ 10 ਲੱਖ ਰੁਪਏ ਹੈ ਅਤੇ ਛੋਟੇ ਕਿਸਾਨ ਇੰਨਾ ਪੈਸਾ ਜਮਾਂ ਨਹੀਂ ਕਰ ਪਾਉਂਦੇ।
ਇਸੇ ਤਰ੍ਹਾਂ ਜੇਕਰ ਕਿਸਾਨਾਂ ਨੂੰ ਜ਼ਿਆਦਾ ਪਾਵਰ ਦਾ ਟਰੈਕਟਰ ਚਾਹੀਦਾ ਹੋਵੇ ਤਾਂ ਉਸਦੀ ਕੀਮਤ ਹੋਰ ਵੀ ਜ਼ਿਆਦਾ ਹੁੰਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਕਾਫ਼ੀ ਵੱਡਾ ਹਾਥੀ ਵਰਗਾ ਟਰੈਕਟਰ ਦਿਖਾਉਣ ਜਾ ਰਹੇ ਹਾਂ ਜਿਸਦੀ ਕੀਮਤ ਜਾਣਕਾਰੀ ਤੁਸੀ ਹੈਰਾਨ ਰਹਿ ਜਾਓਗੇ। ਕਿਸਾਨ ਵੀਰੋ ਅਸੀ ਗੱਲ ਕਰ ਰਹੇ ਹਾਂ ACE DI 6565 ਟਰੈਕਟਰ ਬਾਰੇ।
ਤੁਹਾਨੂੰ ਦੱਸ ਦੇਈਏ ਕਿ ਇਸ ਟਰੈਕਟਰ ਵਿੱਚ 4088 CC ਦਾ 4 ਸਿਲੰਡਰ ਇੰਜਨ ਦਿੱਤਾ ਗਿਆ ਹੈ ਅਤੇ ਇਹ 65 HP ਦਾ ਟ੍ਰੈਕਟਰ ਹੈ। ਇਸ ਟ੍ਰੈਕਟਰ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਜੇਕਰ ਇਸਦੇ ਪਿੱਛੇ 300 ਕੁਇੰਟਲ ਵਜ਼ਨ ਵੀ ਹੋਵੇਗਾ ਤਾਂ ਇਹ ਡੋਲੇਗਾ ਨਹੀਂ।
ਇਹ ਮਾਰਕਿਟ ਵਿੱਚ ਆਉਣ ਵਾਲੇ ਸਾਰੇ ਟਰੈਕਟਰਾਂ ਨਾਲੋਂ ਕਾਫ਼ੀ ਉੱਚਾ ਹੈ ਯਾਨੀ ਇਸਦਾ ਗਰਾਉਂਡ ਕਲੀਅਰੈਂਸ ਕਾਫ਼ੀ ਜ਼ਿਆਦਾ ਹੈ। ਹਾਈਡ੍ਰੌਲਿਕ ਸਮਰੱਥਾ ਦੀ ਗੱਲ ਕਰੀਏ ਤਾਂ ਇਸਦੀ ਹਾਈਡ੍ਰੌਲਿਕ ਸਮਰੱਥਾ ਲਗਭਗ 2200 ਕਿੱਲੋਗ੍ਰਾਮ ਤੱਕ ਹੈ।
ਇਹ ਟਰੈਕਟਰ ਇਸ ਕੈਟੇਗਰੀ ਦੇ ਬਾਕੀ ਟਰੈਕਟਰਾਂ ਦੀ ਤੁਲਣਾ ਵਿੱਚ ਡੀਜ਼ਲ ਵੀ ਕਾਫ਼ੀ ਘੱਟ ਖਾਂਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਹ ਟ੍ਰੈਕਟਰ ਕਿਸਾਨਾਂ ਨੂੰ ਸਿਰਫ 7 ਲੱਖ 25 ਹਜ਼ਾਰ ਰੁਪਏ ਵਿੱਚ ਮਿਲ ਜਾਵੇਗਾ। ਇੰਨੀ ਕੀਮਤ ਵਿੱਚ ਕਿਸੇ ਵੀ ਕੰਪਨੀ ਦਾ 65 HP ਟਰੈਕਟਰ ਅੱਜ ਤੱਕ ਮਾਰਕਿਟ ਵਿੱਚ ਨਹੀਂ ਆਇਆ। ਇਸ ਟਰੈਕਟਰ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਪਰ ਜ਼ਿਆਦਾ ਮਹਿੰਗੇ ਹੋਣ ਦੇ …