ਖੇਤੀ ਲਈ ਟਰੈਕਟਰ ਸਭਤੋਂ ਜਰੂਰੀ ਹੁੰਦਾ ਹੈ ਅਤੇ ਟਰੈਕਟਰ ਨਾਲ ਕਿਸਾਨਾਂ ਦੇ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ। ਪਰ ਨਵਾਂ ਟਰੈਕਟਰ ਕਾਫ਼ੀ ਮਹਿੰਗਾ ਹੋਣ ਦੇ ਕਾਰਨ ਸਾਰੇ ਕਿਸਾਨ ਟਰੈਕਟਰ ਨਹੀਂ ਖਰੀਦ ਪਾਉਂਦੇ। ਇਸ ਲਈ ਬਹੁਤ ਸਾਰੇ ਕਿਸਾਨ ਪੁਰਾਣਾ ਟਰੈਕਟਰ ਖਰੀਦਣ ਬਾਰੇ ਸੋਚਦੇ ਹਨ ਪਰ ਕਈ ਵਾਰ ਪੁਰਾਣੇ ਟਰੈਕਟਰ ਵੀ ਕਾਫ਼ੀ ਮਹਿੰਗੇ ਮਿਲਦੇ ਹਨ।
ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀ ਬਹੁਤ ਘੱਟ ਕੀਮਤ ਵਿੱਚ ਪੁਰਾਣੇ ਟਰੈਕਟਰ ਖਰੀਦ ਸਕਦੇ ਹੋ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇੱਥੋਂ ਤੁਸੀਂ ਸਿਰਫ 50 ਹਜ਼ਾਰ ਰੁਪਏ ਵਿੱਚ ਟ੍ਰੈਕਟਰ ਖਰੀਦ ਸਕਦੇ ਹੋ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਕਬਾੜ ਮਾਰਕੀਟ ਬਾਰੇ।
ਇਹ ਪੰਜਾਬ ਦੀ ਸਭਤੋਂ ਵੱਡੀ ਕਬਾੜ ਮਾਰਕੀਟ ਹੈ ਅਤੇ ਇੱਥੋਂ ਤੁਸੀਂ ਟਰੈਕਟਰਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰਾ ਸਾਮਾਨ ਖਰੀਦ ਸਕਦੇ ਹੋ। ਜਿਵੇਂ ਕਿ ਜਨਰੇਟਰ, JCB, ਅਤੇ ਹੋਰ ਕਈ ਤਰਾਂ ਦਾ ਸਮਾਨ ਇੱਥੋਂ ਮਿਲਦਾ ਹੈ। ਇੱਥੋਂ ਤੁਸੀਂ ਕਬਾੜ ਦੇ ਰੇਟ ਵਿੱਚ ਟ੍ਰੈਕਟਰ ਖਰੀਦਕੇ ਇਸਨੂੰ ਤਿਆਰ ਕਰਵਾ ਸਕਦੇ ਹੋ ਅਤੇ ਇਸ ਵਿੱਚ ਤੁਹਾਡਾ ਬਹੁਤ ਘੱਟ ਖਰਚਾ ਆਵੇਗਾ।
ਇਸਦੇ ਨਾਲ ਹੀ ਤੁਸੀਂ ਟ੍ਰੈਕਟਰ ਦਾ ਕੋਈ ਵੀ ਪੁਰਜਾ ਇੱਥੋਂ ਕਬਾੜ ਦੇ ਰੇਟ ਵਿੱਚ ਖਰੀਦ ਸਕਦੇ ਹੋ। ਇੱਥੇ ਤੁਹਾਨੂੰ ਹਰ ਕੰਪਨੀ ਦੇ ਟ੍ਰੈਕਟਰ ਮਿਲ ਜਾਣਗੇ ਅਤੇ ਇਨ੍ਹਾਂ ਦੀ ਕੀਮਤ ਵੀ ਸਭਤੋਂ ਘੱਟ ਹੋਵੇਗੀ। ਇੱਥੋਂ ਤੁਸੀਂ ਤਿਆਰ ਕੀਤੇ ਹੋਏ ਟੋਚਨ ਵੀ ਖਰੀਦ ਸਕਦੇ ਹੋ। ਇਸੇ ਤਰਾਂ ਤੁਹਾਨੂੰ ਇਸ ਮਾਰਕੀਟ ਤੋਂ ਗੱਡੀਆਂ ਵੀ ਕਬਾੜ ਦੇ ਰੇਟ ਵਿੱਚ ਮਿਲ ਜਾਣਗੀਆਂ ਅਤੇ ਇਹ ਗੱਡੀਆਂ ਚੰਗੀ ਕੰਡੀਸ਼ਨ ਵਿੱਚ ਹੋਣਗੀਆਂ।ਇਸ ਕਬਾੜ ਮਾਰਕੀਟ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਖੇਤੀ ਲਈ ਟਰੈਕਟਰ ਸਭਤੋਂ ਜਰੂਰੀ ਹੁੰਦਾ ਹੈ ਅਤੇ ਟਰੈਕਟਰ ਨਾਲ ਕਿਸਾਨਾਂ ਦੇ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ। ਪਰ ਨਵਾਂ ਟਰੈਕਟਰ ਕਾਫ਼ੀ …