ਅੱਜ ਦੇ ਸਮੇਂ ਵਿੱਚ ਕਿਸਾਨਾਂ ਕੋਲ ਆਧੁਨਿਕ ਖੇਤੀਬਾੜੀ ਸੰਦਾਂ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਖੇਤੀ ਬਹੁਤ ਬਦਲ ਚੁੱਕੀ ਹੈ ਅਤੇ ਆਧੁਨਿਕ ਯੰਤਰਾਂ ਦੇ ਬਿਨਾਂ ਖੇਤੀ ਕਰਨਾ ਮੁਸ਼ਕਿਲ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਆਧੁਨਿਕ ਤਕਨੀਕ ਦੀ ਕੰਬਾਈਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਤੁਸੀਂ ਕਦੇ ਵੀ ਨਹੀਂ ਦੇਖੀ ਹੋਵੇਗੀ ਅਤੇ ਇਹ ਕਿਸਾਨਾਂ ਦੇ ਕੰਮ ਨੂੰ ਬਹੁਤ ਆਸਾਨ ਕਰ ਦੇਵੇਗੀ।
ਇਹ ਕੰਬਾਈਨ ਬਿਨਾ ਕਲੱਚ ਅਤੇ ਬਿਨਾ ਗੇਅਰਾਂ ਤੋਂ ਆਉਂਦੀ ਹੈ ਅਤੇ ਸਿਰਫ ਜੋਇਸਟਿਕ ਨਾਲ ਚਲਦੀ ਹੈ। ਦਾਣਿਆਂ ਦੀ ਜਿੰਨੀ ਸਫਾਈ ਇਹ ਮਸ਼ੀਨ ਦਿੰਦੀ ਹੈ, ਏਨੀ ਸਫਾਈ ਅੱਜ ਤੱਕ ਕਿਸੇ ਵੀ ਮਸ਼ੀਨ ਨੇ ਨਹੀਂ ਦਿੱਤੀ ਹੋਣੀ ਅਤੇ ਨਾ ਹੀ ਕੋਈ ਮਸ਼ੀਨ ਦੇ ਸਕਦੀ ਹੈ। ਇਸ ਮਸ਼ੀਨ ਨੂੰ ਕਿਸਾਨ ਕਿਸੇ ਵੀ ਫਸਲ ਵਿੱਚ ਇਸਤੇਮਾਲ ਕਰ ਸਕਦੇ ਹਨ ਅਤੇ ਬਹੁਤ ਆਸਾਨੀ ਨਾਲ ਫਸਲ ਦੀ ਵਾਢੀ ਕਰ ਸਕਦੇ ਹਨ।
ਹੁਣ ਜਿਵੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਬਾਸਮਤੀ ਨੂੰ ਜਿਆਦਾਤਰ ਕਿਸਾਨ ਹੱਥੀਂ ਝਾੜਦੇ ਹਨ ਤਾਂ ਜੋ ਦਾਣਿਆਂ ਦੀ ਸਫਾਈ ਵਧੀਆ ਆਵੇ। ਪਰ ਇਸ ਕੰਬਾਈਨ ਨਾਲ ਬਾਸਮਤੀ ਦੀ ਸਫਾਈ ਹੱਥੀਂ ਝਾੜੀ ਹੋਈ ਫਸਲ ਦੇ ਦਾਣਿਆਂ ਤੋਂ ਵੀ ਜਿਆਦਾ ਆਵੇਗੀ ਅਤੇ ਕਿਸਾਨ ਬਹੁਤ ਘੱਟ ਸਮੇਂ ਵਿੱਚ ਫਸਲ ਦੀ ਵਾਢੀ ਕਰ ਸਕਣਗੇ। ਇਹ 4 ਵੀਲ ਡਰਾਈਵ ਕੰਬਾਈਨ ਹੈ ਅਤੇ ਇਸਨੂੰ Gahir ਕੰਪਨੀ ਵੱਲੋਂ ਬਣਾਇਆ ਗਿਆ ਹੈ।
ਇਸ ਕੰਬਾਈਨ ਨੂੰ Gahir Splenzo ਦਾ ਨਾਮ ਦਿੱਤਾ ਗਿਆ ਹੈ। ਇਸ ਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਜੋਇਸਟਿਕ ਦੇ ਨਾਲ ਚਲਦੀ ਹੈ ਅਤੇ ਕਲੱਚ ਅਤੇ ਗੇਅਰ ਸਿਸਟਮ ਨਹੀਂ ਹੈ। ਯਾਨੀ ਕਿ ਇਹ ਇਕ ਆਟੋਮੈਟਿਕ ਕੰਬਾਈਨ ਹੈ ਅਤੇ ਇਸੇ ਤਰਾਂ ਇਸ ਵਿੱਚ ਹੋਰ ਵੀ ਕਈ ਖ਼ਾਸੀਅਤਾਂ ਹਨ।
ਇਸ ਕੰਬਾਈਨ ਵਿੱਚ ਬਿਲਕੁਲ ਵੀ ਦਾਣਾ ਟੁੱਟੇਗਾ ਨਹੀਂ ਅਤੇ ਬਹੁਤ ਚੰਗੀ ਕੁਆਲਿਟੀ ਦੀ ਫਸਲ ਮਿਲੇਗੀ। ਇਸ ਕੰਬਾਈਨ ਦੀਆਂ ਪੂਰੀਆਂ ਵਿਸ਼ੇਸ਼ਤਾਵਾਂ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਅੱਜ ਦੇ ਸਮੇਂ ਵਿੱਚ ਕਿਸਾਨਾਂ ਕੋਲ ਆਧੁਨਿਕ ਖੇਤੀਬਾੜੀ ਸੰਦਾਂ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਖੇਤੀ ਬਹੁਤ ਬਦਲ ਚੁੱਕੀ ਹੈ ਅਤੇ ਆਧੁਨਿਕ ਯੰਤਰਾਂ ਦੇ ਬਿਨਾਂ ਖੇਤੀ ਕਰਨਾ ਮੁਸ਼ਕਿਲ ਹੈ। ਅੱਜ …