ਦਰਵਾਜ਼ਿਆਂ ਦੀ ਸਭਤੋਂ ਸਸਤੀ ਫੈਕਟਰੀਅੱਜ ਦੇ ਸਮੇਂ ਵਿੱਚ ਹਰ ਕੋਈ ਇਹ ਚਾਹੁੰਦਾ ਹੈ ਕਿ ਉਸਦਾ ਘਰ ਸੋਹਣਾ ਬਣਿਆ ਹੋਵੇ ਅਤੇ ਹਰ ਚੀਜ ਵਧੀਆ ਡਿਜ਼ਾਈਨ ਅਤੇ ਚੰਗੀ ਕੁਆਲਿਟੀ ਦੀ ਲੱਗੀ ਹੋਵੇ। ਪਰ ਕਈ ਵਾਰ ਅਸੀਂ ਜਲਦੀ ਦੇ ਚੱਕਰ ਵਿੱਚ ਆਪਣਾ ਨੁਕਸਾਨ ਕਰਵਾ ਲੈਂਦੇ ਹਾਂ। ਅਸੀਂ ਆਪਣੇ ਘਰ ਵਿੱਚ ਲੱਗਣ ਵਾਲੇ ਦਰਵਾਜ਼ੇ ਬਣਵਾਉਣ ਸਮੇਂ ਬਹੁਤ ਜਿਆਦਾ ਪੈਸੇ ਖਰਚ ਕਰ ਦਿੰਦੇ ਹਾਂ।
ਪਰ ਅੱਜ ਅਸੀਂ ਤੁਹਾਨੂੰ ਘਰ ਵਿੱਚ ਲੱਗਣ ਵਾਲੇ ਦਰਵਾਜਿਆਂ ਦੀ ਸਭਤੋਂ ਸਸਤੀ ਫੈਕਟਰੀ ਬਾਰੇ ਜਾਣਕਾਰੀ ਦੇਵਾਂਗੇ। ਇੱਥੋਂ ਤੁਸੀਂ ਬਹੁਤ ਸਾਰੇ ਡਿਜ਼ਾਈਨਾਂ ਅਤੇ ਬਹੁਤ ਵਧੀਆ ਕੁਆਲਿਟੀ ਦੇ ਦਰਵਾਜ਼ੇ ਖਰੀਦ ਸਕਦੇ ਹੋ ਅਤੇ ਆਪਣੇ ਬਹੁਤ ਸਾਰੇ ਪੈਸੇ ਦੀ ਬੱਚਤ ਕਰ ਸਕਦੇ ਹੋ। ਜੇਕਰ ਤੁਸੀਂ ਇਸ ਤਰਾਂ ਦੇ ਦਰਵਾਜ਼ੇ ਘਰੇ ਬਣਵਾਉਂਦੇ ਹੋ ਤਾਂ ਲੇਬਰ ਹੀ ਬਹੁਤ ਜਿਆਦਾ ਪੈਂਦੀ ਹੈ।
ਪਰ ਇਸ ਫੈਕਟਰੀ ਵਿੱਚੋਂ ਤੁਸੀਂ ਉਸ ਲੇਬਰ ਦੇ ਖਰਚੇ ਤੋਂ ਵੀ ਘੱਟ ਪੈਸਿਆਂ ਵਿੱਚ ਦਰਵਾਜ਼ੇ ਖਰੀਦ ਸਕਦੇ ਹੋ। ਇੱਥੋਂ ਤੁਹਾਨੂੰ ਸਨਮਾਇਕੇ ਵਾਲੇ, ਲੱਕੜ ਵਾਲੇ ਅਤੇ ਜਾਲੀ ਵਾਲੇ ਹਰ ਤਰਾਂ ਦੇ ਦਰਵਾਜ਼ੇ ਮਿਲ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਫੈਕਟਰੀ ਦਾ ਨਾਮ ਵਿਸ਼ਵਕਰਮਾ ਵੁਡ ਵਰਕਸ ਹੈ ਅਤੇ ਇਹ ਹਰਿਆਣਾ ਦੇ ਕਾਲਿਆਂਵਾਲੀ ਸ਼ਹਿਰ ਵਿੱਚ ਸਥਿਤ ਹੈ।
ਬੋਰਡ ਦੇ ਸਨਮਾਇਕੇ ਵਾਲੇ ਦਰਵਾਜ਼ੇ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ 7X3 ਫੁੱਟ ਦੇ ਸਾਈਜ਼ ਵਿੱਚ ਸਿਰਫ 3000 ਰੁਪਏ ਦੀ ਕੀਮਤ ਵਿੱਚ ਮਿਲ ਜਾਵੇਗਾ। ਖਾਸ ਗੱਲ ਇਹ ਹੈ ਕਿ ਤੁਸੀਂ ਡਿਜ਼ਾਈਨ ਆਪਣੀ ਮਰਜ਼ੀ ਦੇ ਅਨੁਸਾਰ ਬਣਵਾ ਸਕਦੇ ਹੋ। ਇਸਦੇ ਨਾਲ ਹੀ ਇਨ੍ਹਾਂ ਦਰਵਾਜ਼ਿਆਂ ਦੀ 10 ਸਾਲ ਦੀ ਗਰੰਟੀ ਵੀ ਦਿੱਤੀ ਜਾਂਦੀ ਹੈ।
ਇਨ੍ਹਾਂ ਦਰਵਾਜ਼ਿਆਂ ਨੂੰ ਬਹੁਤ ਵਧੀਆ ਕੁਆਲਿਟੀ ਦੇ ਬੋਰਡ ਨਾਲ ਬਣਾਇਆ ਜਾਂਦਾ ਹੈ। ਇਹੀ ਦਰਵਾਜ਼ਾ ਜੇਕਰ ਤੁਸੀਂ ਘਰ ਵਿੱਚ ਮਿਸਤਰੀ ਲਗਾ ਕੇ ਬਣਵਾਉਂਦੇ ਹੋ ਤਾਂ ਤੁਹਾਨੂੰ ਘੱਟ ਤੋਂ ਘੱਟ 2000 ਤੋਂ ਲੈਕੇ 2500 ਰੁਪਏ ਤੱਕ ਸਿਰਫ ਲੇਬਰ ਦਾ ਖਰਚਾ ਹੀ ਪੈ ਜਾਵੇਗਾ। ਇਸੇ ਤਰਾਂ ਸਾਰੇ ਦਰਵਾਜ਼ਿਆਂ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਦਰਵਾਜ਼ਿਆਂ ਦੀ ਸਭਤੋਂ ਸਸਤੀ ਫੈਕਟਰੀਅੱਜ ਦੇ ਸਮੇਂ ਵਿੱਚ ਹਰ ਕੋਈ ਇਹ ਚਾਹੁੰਦਾ ਹੈ ਕਿ ਉਸਦਾ ਘਰ ਸੋਹਣਾ ਬਣਿਆ ਹੋਵੇ ਅਤੇ ਹਰ ਚੀਜ ਵਧੀਆ ਡਿਜ਼ਾਈਨ ਅਤੇ ਚੰਗੀ ਕੁਆਲਿਟੀ ਦੀ ਲੱਗੀ ਹੋਵੇ। …
Wosm News Punjab Latest News