ਬੈਲਜ਼ੀਅਮ ਦੇ ਇਕ ਰੇਸਿੰਗ ਕਬੂਤਰ ਨੂੰ ਰਿਕਾਰਡ 19 ਲੱਖ ਡਾਲਰ ਵਿਚ ਵੇਚਿਆ ਗਿਆ ਹੈ। 2 ਸਾਲ ਦੀ ਇਸ ਮਾਦਾ ਕਬੂਤਰ ਦਾ ਨਾਂ ਨਿਊ ਕਿਮ ਹੈ। ਪਹਿਲਾਂ ਇਸ ਨੂੰ 237 ਡਾਲਰ ‘ਤੇ ਨੀਲਾਮੀ ਲਈ ਰੱਖਿਆ ਗਿਆ ਸੀ ਪਰ ਚੀਨ ਦੇ ਇਕ ਵਿਅਕਤੀ ਨੇ ਇਸ ਨੂੰ 19 ਲੱਖ ਡਾਲਰ ਵਿਚ ਖਰੀਦ ਲਿਆ।

ਭਾਰਤੀ ਕਰੰਸੀ ਵਿਚ ਇਹ ਰਕਮ 14 ਕਰੋੜ 15 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਇਸ ਕਬੂਤਰ ਨੂੰ ਪਾਲਣ ਵਾਲੇ ਕੁਰਤ ਵਾਓਵਰ ਨੇ ਦੱਸਿਆ ਕਿ ਖਬਰ ਸੁਣ ਕੇ ਉਹ ਅਤੇ ਉਨ੍ਹਾਂ ਦਾ ਪਰਿਵਾਰ ਹੈਰਾਨ ਰਹਿ ਗਿਆ। ਇਸ ਤੋਂ ਪਹਿਲਾਂ ਦਾ ਰਿਕਾਰਡ ਇਕ 4 ਸਾਲ ਦੇ ਨਰ ਕਬੂਤਰ ਦੇ ਨਾਂ ਸੀ ਜਿਹੜਾ 14 ਲੱਖ ਡਾਲਰ ਵਿਚ ਵਿਕਿਆ ਸੀ।

ਰੇਸਿੰਗ ਚੈਂਪੀਅਨ ਕਬੂਤਰ – ਅਰਮਾਂਡੋ ਨਾਂ ਦੇ ਰੇਸਿੰਗ ਚੈਂਪੀਅਨ ਕਬੂਤਰ ਨੂੰ ਕਬੂਤਰਾਂ ਦਾ ਲੁਈਸ ਹੈਮੀਲਟਨ ਵੀ ਕਿਹਾ ਜਾਂਦਾ ਸੀ। ਉਸ ਦੇ ਰਿਟਾਇਰ ਹੋਣ ਤੋਂ ਬਾਅਦ 2019 ਵਿਚ ਉਸ ਨੂੰ ਵੇਚਿਆ ਗਿਆ। ਉਥੇ, ਨਿਊ ਕਿਮ ਨੇ 2018 ਵਿਚ ਕਈ ਮੁਕਾਬਲੇ ਜਿੱਤੇ, ਜਿਸ ਵਿਚ ਨੈਸ਼ਨਲ ਮਿਡਲ ਡਿਸਟੈਂਸ ਰੇਸ ਵੀ ਸ਼ਾਮਲ ਹੈ। ਉਸ ਤੋਂ ਬਾਅਦ ਨਿਊ ਕਿਮ ਵੀ ਰਿਟਾਇਰ ਹੋ ਗਈ ਹੈ।

ਪਿਛਲੇ ਕੁਝ ਸਾਲਾਂ ਵਿਚ ਚੀਨ ਵਿਚ ਕਬੂਤਰਾਂ ਦੀ ਰੇਸ ਕਾਫੀ ਮਸ਼ਹੂਰ ਹੋ ਰਹੀ ਹੈ। ਅਰਮਾਂਡੋ ਦੀ ਤਰ੍ਹਾਂ ਨਿਊ ਕਿਮ ਨੂੰ ਖਰੀਦਣ ਲਈ 2 ਚੀਨੀ ਖਰੀਦਦਾਰ ਇਕ ਤੋਂ ਵਧ ਕੇ ਇਕ ਬੋਲੀਆਂ ਲਾ ਰਹੇ ਸਨ। ਰੇਸਿੰਗ ਕਬੂਤਰ 10 ਸਾਲ ਦੀ ਉਮਰ ਹੋਣ ਤੱਕ ਬੱਚੇ ਪੈਦਾ ਕਰ ਸਕਦੇ ਹਨ। ਅਜਿਹਾ ਲੱਗਦਾ ਹੈ ਕਿ ਨਿਊ ਕਿਮ ਨੂੰ ਵੀ ਉਸ ਦੇ ਨਵੇਂ ਮਾਲਕ ਪ੍ਰਜਨਨ ਲਈ ਇਸਤੇਮਾਲ ਕਰਨਗੇ।

ਪਰ ਨੀਲਾਮੀ ਕਰਨ ਵਾਲਿਆਂ ਦਾ ਆਖਣਾ ਹੈ ਕਿ ਇਸ ਗੱਲ ਕਾਰਨ ਇਹ ਨੀਲਾਮੀ ਹੋਰ ਅਸਾਧਾਰਣ ਹੋ ਜਾਂਦੀ ਹੈ। ਨੀਲਾਮੀ ਸੰਸਥਾ ਪੀਪਾ ਦੇ ਸੀ. ਈ. ਓ. ਨਿਕੋਲਾਸ ਨੇ ਰਾਇਟਰਸ ਨੂੰ ਦੱਸਿਆ ਕਿ ਇਹ ਰਿਕਾਰਡ ਕੀਮਤ ਅਭਰੋਸੇਯੋਗ ਹੈ ਕਿਉਂਕਿ ਇਹ ਇਕ ਮਾਦਾ ਕਬੂਤਰ ਹੈ। ਅਕਸਰ, ਨਰ ਕਬੂਤਰ ਦੀ ਕੀਮਤ ਜ਼ਿਆਦਾ ਹੰਦੀ ਹੈ ਕਿਉਂਕਿ ਉਹ ਜ਼ਿਆਦਾ ਪੈਦਾ ਕਰ ਸਕਦਾ ਹੈ। ਨਿਕੋਲਾਸ ਨੇ ਦੱਸਿਆ ਕਿ ਬੈਲਜ਼ੀਅਮ ਵਿਚ ਕਰੀਬ 20 ਹਜ਼ਾਰ ਕਬੂਤਰ ਪਾਲਕ ਰਹਿੰਦੇ ਹਨ।
The post ਇਹ ਹੈ ਉਹ ਕਬੂਤਰ ਜਿਸਨੂੰ 14 ਕਰੋੜ ਤੋਂ ਵੀ ਜ਼ਿਆਦਾ ਕੀਮਤ ਵਿਚ ਖਰੀਦਿਆ ਗਿਆ ਤੇ ਖਾਸੀਅਤ ਜਾਣ ਕੇ ਰਹਿ ਜਾਓਗੇ ਹੈਰਾਨ,ਦੇਖੋ ਪੂਰੀ ਖ਼ਬਰ appeared first on Sanjhi Sath.
ਬੈਲਜ਼ੀਅਮ ਦੇ ਇਕ ਰੇਸਿੰਗ ਕਬੂਤਰ ਨੂੰ ਰਿਕਾਰਡ 19 ਲੱਖ ਡਾਲਰ ਵਿਚ ਵੇਚਿਆ ਗਿਆ ਹੈ। 2 ਸਾਲ ਦੀ ਇਸ ਮਾਦਾ ਕਬੂਤਰ ਦਾ ਨਾਂ ਨਿਊ ਕਿਮ ਹੈ। ਪਹਿਲਾਂ ਇਸ ਨੂੰ 237 ਡਾਲਰ …
The post ਇਹ ਹੈ ਉਹ ਕਬੂਤਰ ਜਿਸਨੂੰ 14 ਕਰੋੜ ਤੋਂ ਵੀ ਜ਼ਿਆਦਾ ਕੀਮਤ ਵਿਚ ਖਰੀਦਿਆ ਗਿਆ ਤੇ ਖਾਸੀਅਤ ਜਾਣ ਕੇ ਰਹਿ ਜਾਓਗੇ ਹੈਰਾਨ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News