EPFO ਸੰਗਠਿਤ ਖੇਤਰ ਦੇ 15000 ਰੁਪਏ ਤੋਂ ਵੱਧ ਦੀ ਬੇਸਿਕ ਪੇਅ ਵਾਲੇ ਤੇ ਕਰਮਚਾਰੀ ਪੈਨਸ਼ਨ ਯੋਜਨਾ-1995 ਤਹਿਤ ਲਾਜ਼ਮੀ ਤੌਰ ’ਤੇ ਨਾ ਆਉਣ ਵਾਲੇ ਮੁਲਾਜ਼ਮਾਂ ਲਈ ਇਕ ਨਵੀਂ ਪੈਨਸ਼ਨ ਯੋਜਨਾ ਲਿਆਉਣ ’ਤੇ ਵਿਚਾਰ ਕਰ ਰਿਹਾ ਹੈ। ਮੌਜੂਦਾ ਸਮੇਂ ਸੰਗਠਿਤ ਖੇਤਰ ਦੇ ਉਹ ਮੁਲਾਜ਼ਮ ਜਿਨ੍ਹਾਂ ਦੀ ਬੇਸਿਕ ਪੇਅ (ਮੂਲ ਤਨਖ਼ਾਹ ਤੇ ਮਹਿੰਗਾਈ ਭੱਤਾ) 15000 ਰੁਪਏ ਤਕ ਹੈ, ਲਾਜ਼ਮੀ ਤੌਰ ’ਤੇ ਈਪੀਐੱਸ-95 ਤਹਿਤ ਆਉਂਦੇ ਹਨ।
ਨਾਂ ਨਾ ਛਾਪਣ ਦੀ ਸ਼ਰਤ ’ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਇਕ ਅਧਿਕਾਰੀ ਨੇ ਕਿਹਾ, ‘ਈਪੀਐੱਫਓ ਦੇ ਮੈਂਬਰਾਂ ਵਿਚਾਲੇ ਜ਼ਿਆਦਾ ਯੋਗਦਾਨ ’ਤੇ ਜ਼ਿਆਦਾ ਪੈਨਸ਼ਨ ਦੀ ਮੰਗ ਕੀਤੀ ਗਈ ਹੈ। ਇਸ ਤਰ੍ਹਾਂ ਉਨ੍ਹਾਂ ਲੋਕਾਂ ਲਈ ਇਕ ਨਵਾਂ ਪੈਨਸ਼ਨ ਪਲਾਨ ਜਾਂ ਯੋਜਨਾ ਲਿਆਉਣ ਲਈ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਬੇਸਿਕ ਪੇਅ 15000 ਰੁਪਏ ਤੋਂ ਜ਼ਿਆਦਾ ਹੈ।
’ ਇਸ ਨਵੇਂ ਪੈਨਸ਼ਨ ਉਤਪਾਦ ’ਤੇ ਮਤਾ 11 ਤੇ 12 ਮਾਰਚ ਨੂੰ ਗੁਹਾਟੀ ’ਚ ਈਪੀਐੱਫਓ ਦੇ ਫ਼ੈਸਲੇ ਲੈਣ ਵਾਲੇ ਸੈਂਟਰਲ ਬੋਰਡ ਆਫ ਟਰਸੱਟੀਜ਼ (ਸੀਬੀਡੀ) ਦੀ ਬੈਠਕ ’ਚ ਆ ਸਕਦਾ ਹੈ। ਬੈਠਕ ਦੌਰਾਨ ਸੀਬੀਟੀ ਵੱਲੋਂ ਨਵੰਬਰ, 2021 ’ਚ ਪੈਨਸ਼ਨ ਸਬੰਧੀ ਮੁੱਦਿਆਂ ’ਤੇ ਗਠਿਤ ਇਕ ਸਬ-ਕਮੇਟੀ ਵੀ ਆਪਣੀ ਰਿਪੋਰਟ ਪੇਸ਼ ਕਰੇਗੀ।
ਅਧਿਕਾਰੀ ਨੇ ਕਿਹਾ ਕਿ ਅਜਿਹੇ ਈਪੀਐੱਫਓ ਅੰਸ਼ਧਾਰਕ ਹਨ ਜਿਨ੍ਹਾਂ ਨੂੁੰ 15000 ਰੁਪਏ ਤੋਂ ਜ਼ਿਆਦਾ ਬੇਸਿਕ ਪੇਅ ਮਿਲ ਰਹੀ ਹੈ ਪਰ ਉਹ ਈਪੀਐੱਸ-95 ਤਹਿਤ 8.33 ਫ਼ੀਸਦੀ ਦੀ ਘੱਟ ਦਰ ਨਾਲ ਯੋਗਦਾਨ ਕਰ ਪਾਉਂਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਘੱਟ ਪੈਨਸ਼ਨ ਮਿਲਦੀ ਹੈ। ਈਪੀਐੱਫਓ ਨੇ 2014 ’ਚ ਮਹੀਨਾਵਾਰ ਪੈਨਸ਼ਨ ਯੋਗ ਮੂਲ ਤਨਖ਼ਾਹ ਨੂੰ 15000 ਰੁਪਏ ਤਕ ਸੀਮਤ ਕਰਨ ਲਈ ਯੋਜਨਾ ’ਚ ਸੋਧ ਕੀਤੀ ਸੀ। ਬਾਅਦ ’ਚ ਮਹੀਨਾਵਾਰ ਮੂਲ ਤਨਖ਼ਾਹ ਦੀ ਹੱਦ ਵਧਾ ਕੇ 25000 ਰੁਪਏ ਕਰਨ ਦੀ ਮੰਗ ਹੋਈ ਤੇ ਉਸ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਪਰ ਮਤੇ ਨੂੰ ਮਨਜ਼ੂਰੀ ਨਹੀਂ ਮਿਲ ਸਕੀ।
ਸਨਅਤ ਮੁਤਾਬਕ, ਪੈਨਸ਼ਨ ਯੋਗ ਤਨਖ਼ਾਹ ਵਧਾਉਣ ਨਾਲ ਸੰਗਠਿਤ ਖੇਤਰ ਦੇ 50 ਲੱਖ ਹੋਰ ਮੁਲਾਜ਼ਮ ਈਪੀਐੱਸ-95 ਦੇ ਘੇਰੇ ’ਚ ਆ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਲੋਕਾਂ ਲਈ ਇਕ ਨਵਾਂ ਪੈਨਸ਼ਨ ਉਤਪਾਦ ਦੀ ਲੋਡ਼ ਹੈ ਜੋ ਜਾਂ ਤਾਂ ਘੱਟ ਯੋਗਦਾਨ ਕਰਨ ਲਈ ਮਜਬੂਰ ਹਨ ਜਾਂ ਜਿਹਡ਼ੇ ਇਸ ਯੋਜਨਾ ਦੀ ਮੈਂਬਰਸ਼ਿਪ ਨਹੀਂ ਲੈ ਸਕੇ, ਕਿਉਂਕਿ ਸਰਵਿਸ ’ਚ ਸ਼ਾਮਲ ਹੋਣ ਸਮੇਂ ਉਨ੍ਹਾਂ ਦੀ ਬੇਸਿਕ ਤਨਖ਼ਾਹ 15000 ਰੁਪਏ ਤੋਂ ਵੱਧ ਸੀ।
EPFO ਸੰਗਠਿਤ ਖੇਤਰ ਦੇ 15000 ਰੁਪਏ ਤੋਂ ਵੱਧ ਦੀ ਬੇਸਿਕ ਪੇਅ ਵਾਲੇ ਤੇ ਕਰਮਚਾਰੀ ਪੈਨਸ਼ਨ ਯੋਜਨਾ-1995 ਤਹਿਤ ਲਾਜ਼ਮੀ ਤੌਰ ’ਤੇ ਨਾ ਆਉਣ ਵਾਲੇ ਮੁਲਾਜ਼ਮਾਂ ਲਈ ਇਕ ਨਵੀਂ ਪੈਨਸ਼ਨ ਯੋਜਨਾ ਲਿਆਉਣ …