ਦਿੱਲੀ ਸਮੇਤ ਐਨਸੀਆਰ, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਵੀਰਵਾਰ ਦੁਪਹਿਰ ਬਾਅਦ ਮੌਸਮ ਅਚਾਨਕ ਬਦਲ ਗਿਆ। ਮੌਸਮ ਵਿੱਚ ਹੋਏ ਇਸ ਤਬਦੀਲੀ ਕਾਰਨ ਤੇਜ਼ ਹਨ੍ਹੇਰੀ ਮਗਰੋਂ ਗਰਜ ਨਾਲ ਜ਼ੋਰਦਾਰ ਬਾਰਸ਼ ਹੋਈ। ਮੀਂਹ ਪੈਣ ਤੋਂ ਪਹਿਲਾਂ ਅਸਮਾਨ ਵਿੱਚ ਕਾਲੇ ਬੱਦਲ ਛਾਏ ਅਤੇ ਚਾਰੇ ਪਾਸੇ ਹਨੇਰਾ ਹੋ ਗਿਆ। ਮੀਂਹ ਕਾਰਨ ਤਾਪਮਾਨ ਘੱਟ ਗਿਆ ਹੈ।

ਵੀਰਵਾਰ ਸਵੇਰੇ ਦਿੱਲੀ ਗਰਮ ਰਿਹਾ ਅਤੇ ਇੱਥੇ ਘੱਟੋ ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਦੋ ਡਿਗਰੀ ਵੱਧ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ ‘ਮਾਧਿਅਮ’ ਸ਼੍ਰੇਣੀ ਵਿਚ ਦਰਜ ਕੀਤੀ ਗਈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਸਵੇਰੇ ਨੌਂ ਵਜੇ ਏਅਰ ਕੁਆਲਟੀ ਇੰਡੈਕਸ 153 ਰਿਕਾਰਡ ਕੀਤਾ। ਮੌਸਮ ਵਿਭਾਗ ਨੇ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ।ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ (IMD) ਨੇ ਦੱਸਿਆ ਕਿ ਕੇਰਲਾ ਵਿੱਚ ਮੌਨਸੂਨ 1 ਜੂਨ ਦੇ ਆਸ ਪਾਸ ਆਪਣੇ ਆਮ ਸਮੇਂ ‘ਤੇ ਪਹੁੰਚ ਜਾਵੇਗਾ।

ਵੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਧਰਤੀ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ ਰਾਜੀਵਨ ਨੇ ਕਿਹਾ ਕਿ ਭਾਰਤ ਮੌਸਮ ਵਿਭਾਗ 15 ਮਈ ਨੂੰ ਮੌਨਸੂਨ ਦੀ ਅਧਿਕਾਰਤ ਭਵਿੱਖਬਾਣੀ ਜਾਰੀ ਕਰੇਗਾ। ਮੌਸਮ ਵਿਭਾਗ ਨੇ ਕਿਹਾ ਕਿ ਇਸ ਸਾਲ ਦੱਖਣ ਪੱਛਮੀ ਮਾਨਸੂਨ ਦੇ ਆਮ ਰਹਿਣ ਦੀ ਉਮੀਦ ਹੈ। ਜੂਨ ਤੋਂ ਸਤੰਬਰ ਤੱਕ ਆਮ ਬਾਰਸ਼ ਹੋਵੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
#WATCH | Delhi witnesses a sudden change in weather. Visuals from Pandit Pant Marg and Raisina Road. pic.twitter.com/IlqamXYJGE
— ANI (@ANI) May 6, 2021
ਦਿੱਲੀ ਸਮੇਤ ਐਨਸੀਆਰ, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਵੀਰਵਾਰ ਦੁਪਹਿਰ ਬਾਅਦ ਮੌਸਮ ਅਚਾਨਕ ਬਦਲ ਗਿਆ। ਮੌਸਮ ਵਿੱਚ ਹੋਏ ਇਸ ਤਬਦੀਲੀ ਕਾਰਨ ਤੇਜ਼ ਹਨ੍ਹੇਰੀ ਮਗਰੋਂ ਗਰਜ …
Wosm News Punjab Latest News