ਦੋਸਤੋ ਤੁਸੀਂ ਖੇਤੀ ਸੰਦਾ ਵਿੱਚ ਕਈ ਤਰਾਂ ਦੇ ਜੁਗਾੜ ਦੇਖੇ ਹੋਣਗੇ ਜਿਨ੍ਹਾਂ ਨਾਲ ਕਿਸਾਨਾਂ ਦਾ ਕੰਮ ਕਾਫੀ ਆਸਾਨ ਹੋ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਕੰਬਾਈਨ ਉਪਰ ਲਗਾਏ ਗਏ ਇੱਕ ਅਜਿਹੇ ਸਿਸਟਮ ਬਾਰੇ ਜਾਣਕਾਰੀ ਦੇਵਾਂਗੇ ਜਿਸਨੂੰ ਦੇਖੇ ਵੱਡੇ ਵੱਡੇ ਇੰਜੀਨੀਅਰ ਵੀ ਹੈਰਾਨ ਹੋ ਗਏ। ਇਸ ਮਕੈਨਿਕ ਨੇ ਕਬਾੜ ਵਿੱਚੋਂ ਸਮਾਨ ਲੈਕੇ ਕੰਬਾਈਨ ਉੱਤੇ ਇੱਕ ਅਜਿਹਾ ਸਿਸਟਮ ਤਿਆਰ ਕਰ ਦਿੱਤਾ ਹੈ ਜਿਸਨੂੰ ਦੇਖਕੇ ਹਰ ਕੋਈ ਹੈਰਾਨ ਹੁੰਦਾ ਹੈ।
ਤੁਸੀਂ ਚਾਹੇ ਕਿਸੇ ਵੀ ਕੰਪਨੀ ਦੀ ਕਿੰਨੀ ਵੀ ਮਹਿੰਗੀ ਕੰਬਾਈਨ ਖਰੀਦ ਲਓ ਪਰ ਤੁਹਾਨੂੰ ਕਿਸੇ ਵੀ ਕੰਬਾਈਨ ਦੇ ਵਿੱਚ ਇਹ ਸਿਸਟਮ ਦੇਖਣ ਨੂੰ ਨਹੀਂ ਮਿਲੇਗਾ ਜੋ ਇਸ ਵੀਰ ਨੇ ਤਿਆਰ ਕਰ ਦਿੱਤਾ ਹੈ। ਅਬੋਹਰ ਦੇ ਇਸ ਮਕੈਨਿਕ ਨੇ ਪਹਿਲਾਂ ਵੀ ਟ੍ਰੈਕਟਰ ਦੇ ਉੱਤੇ ਕੈਬਿਨ ਤਿਆਰ ਕਰਕੇ ਇਸ ਵਿੱਚ AC ਲਗਾਇਆ ਹੋਇਆ ਹੈ ਅਤੇ ਹੋਰ ਵੀ ਕਈ ਖੇਤੀ ਸੰਦਾਂ ਦੇ ਉੱਤੇ ਕਈ ਕਮਾਲ ਦੇ ਜੁਗਾੜ ਤਿਆਰ ਕੀਤੇ ਹਨ।
ਇਸੇ ਤਰਾਂ ਇਸ ਮਕੈਨਿਕ ਵੀਰ ਨੇ ਹੁਣ ਕੰਬਾਈਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇੱਕ ਜੁਗਾੜ ਤਿਆਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਨੇ ਕੰਬਾਈਨ ਦੇ ਉੱਤੇ ਇੱਕ ਹਾਈਡ੍ਰੌਲਿਕ ਸਿਸਟਮ ਤਿਆਰ ਕੀਤਾ ਹੈ ਅਤੇ ਹਰ ਇੱਕ ਕੰਬਾਈਨ ਵਾਲੇ ਕਿਸਾਨ ਲਈ ਇਹ ਬਹੁਤ ਹੀ ਕੰਮ ਦੀ ਚੀਜ ਹੈ। ਦਰਅਸਲ ਕਿਸਾਨਾਂ ਨੂੰ ਫਸਲ ਕੱਟਣ ਲੱਗੇ ਇੱਕ ਸਮੱਸਿਆ ਆਉਂਦੀ ਹੈ ਕਿ ਕੰਬਾਈਨ ਦਾ ਕਟਰ ਲਗਾਤਾਰ ਚਲਦਾ ਰਹਿੰਦਾ ਹੈ।
ਜਿਸ ਕਾਰਨ ਇਹ ਗਰਮ ਹੋਕੇ ਬਿਲਕੁਲ ਲਾਲ ਹੋ ਜਾਂਦਾ ਹੈ ਅਤੇ ਇਸ ਨਾਲ ਫਸਲ ਨੂੰ ਅੱਗ ਲੱਗਣ ਦਾ ਡਰ ਰਹਿੰਦਾ ਹੈ। ਪਰ ਇਸ ਵੀਰ ਨੇ ਇੱਕ ਅਜਿਹਾ ਸਿਸਟਮ ਤਿਆਰ ਕੀਤਾ ਹੈ ਜਿਸ ਨਾਲ ਫਸਲ ‘ਚ ਵੜਨ ਸਮੇਂ ਕੰਬਾਈਨ ਦਾ ਕਟਰ ਚੱਲ ਜਾਂਦਾ ਹੈ ਅਤੇ ਜਦੋਂ ਹੀ ਕੰਬਾਈਨ ਫਸਲ ਵਿੱਚੋਂ ਬਾਹਰ ਨਿਕਲੇਗੀ ਅਤੇ ਓਨੀ ਦੇਰ ਉਸਦਾ ਕਟਰ ਬੰਦ ਰਹੇਗਾ। ਇਸ ਸਿਸਟਮ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਦੋਸਤੋ ਤੁਸੀਂ ਖੇਤੀ ਸੰਦਾ ਵਿੱਚ ਕਈ ਤਰਾਂ ਦੇ ਜੁਗਾੜ ਦੇਖੇ ਹੋਣਗੇ ਜਿਨ੍ਹਾਂ ਨਾਲ ਕਿਸਾਨਾਂ ਦਾ ਕੰਮ ਕਾਫੀ ਆਸਾਨ ਹੋ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਕੰਬਾਈਨ ਉਪਰ ਲਗਾਏ ਗਏ …