ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਕਣਕ ਦੀ ਵਾਢੀ ਤੋਂ ਬਾਅਦ ਜਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰ ਵਿੱਚ ਲੱਗ ਜਾਂਦੇ ਹਨ। ਇਸ ਸਮੇਂ ਸਾਰੇ ਕਿਸਾਨਾਂ ਦੇ ਮਨ ਵਿੱਚ ਇਹੀ ਸਵਾਲ ਹੁੰਦਾ ਹੈ ਕਿ ਉਹ ਝੋਨੇ ਦੀ ਕਿਹੜੀ ਕਿਸਮ ਦੀ ਖੇਤੀ ਕਰਨ ਜਿਸ ਵਿੱਚ ਉਨ੍ਹਾਂ ਨੂੰ ਚੰਗੀ ਆਮਦਨੀ ਹੋ ਸਕੇ। ਜਿਹੜੇ ਕਿਸਾਨ ਬਾਸਮਤੀ ਦੀ ਖੇਤੀ ਕਰਦੇ ਹਨ ਜਾਂ ਇਸ ਵਾਰ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਬਾਸਮਤੀ ਕਿਸਾਨਾਂ ਨੂੰ ਪਿਛਲੀ ਵਾਰ ਬਾਸਮਤੀ ਦਾ ਰੇਟ ਠੀਕ ਠਾਕ ਮਿਲਿਆ ਸੀ। ਇਸ ਵਾਰ ਬਾਸਮਤੀ ਦੇ ਰੇਟਾਂ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਾਰ ਐਲਾਨ ਕੀਤਾ ਗਿਆ ਹੈ ਕਿ ਬਾਸਮਤੀ ਲਈ ਵੀ MSP ਤੈਅ ਕੀਤਾ ਜਾਊਗਾ ਅਤੇ ਕਿਸਾਨਾਂ ਦੀ ਸਾਰੀ ਫਸਲ MSP ਉੱਤੇ ਖਰੀਦੀ ਜਾਵੇਗੀ।
ਜੇਕਰ ਅਜਿਹਾ ਹੁੰਦਾ ਹੈ ਤਾਂ ਬਾਸਮਤੀ ਕਿਸਾਨਾਂ ਦੇ ਇਸ ਵਾਰ ਵਾਰੇ ਨਿਆਰੇ ਹੋ ਜਾਣਗੇ। ਪਿਛਲੇ ਸਾਲ ਬਾਸਮਤੀ ਦੇ ਨਿਰਿਆਤ ਵਿੱਚ ਕਾਫੀ ਵਾਧਾ ਹੋਇਆ ਸੀ ਅਤੇ ਇਸ ਵਾਰ ਇਹ ਨਿਰਿਆਤ ਹੋਰ ਵੀ ਵਧਣ ਦੀ ਉਮੀਦ ਹੈ। ਜਿਸ ਨਾਲ ਬਾਸਮਤੀ ਦੇ ਰੇਟ ਕਾਫੀ ਜਿਆਦਾ ਉਤੇ ਜਾ ਸਕਦੇ ਹਨ ਅਤੇ ਕਿਸਾਨਾਂ ਦਾ ਮੁਨਾਫ਼ਾ ਹੋਰ ਵੀ ਵਧੇਗਾ।
ਜੋ ਕਿਸਾਨ ਇਸ ਵਾਰ ਬਾਸਮਤੀ ਲਾਉਣ ਬਾਰੇ ਸੋਚ ਰਹੇ ਹਨ ਉਨ੍ਹਾਂ ਲਈ ਇਹ ਬੜੀ ਚੰਗੀ ਖਬਰ ਹੈ ਅਤੇ ਉਨ੍ਹਾਂ ਦੀ ਫਸਲ ਚੰਗੀ ਕੀਮਤ ਉੱਤੇ ਵਿਕੇਗੀ। ਜਿਸ ਨਾਲ ਕਿਸਾਨਾਂ ਨੂੰ ਚੰਗੇ ਪੈਸੇ ਬਚ ਸਕਦੇ ਹਨ। ਜੇਕਰ ਸਰਕਾਰ ਇਸੇ ਤਰਾਂ ਕਿਸਾਨਾਂ ਦਾ ਸਾਥ ਦਿੰਦੀ ਹੈ ਤਾਂ ਬਾਸਮਤੀ ਇਸ ਵਾਰ ਕਿਸਾਨਾਂ ਨੂੰ ਬਹੁਤ ਚੰਗੀ ਕਮਾਈ ਕਰਵਾਏਗੀ। ਹੁਣ ਦੇਖਣਾ ਇਹ ਹੈ ਕਿ ਸਰਕਾਰ ਆਪਣੀ ਗੱਲ ਉੱਤੇ ਰਹਿੰਦੀ ਹੈ ਜਾਂ ਨਹੀਂ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਕਣਕ ਦੀ ਵਾਢੀ ਤੋਂ ਬਾਅਦ ਜਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰ ਵਿੱਚ ਲੱਗ ਜਾਂਦੇ ਹਨ। ਇਸ ਸਮੇਂ ਸਾਰੇ ਕਿਸਾਨਾਂ ਦੇ …