Breaking News
Home / Punjab / ਇਸ ਮਸ਼ਹੂਰ ਕੰਪਨੀ ਨੇ ਕਰੋਨਾ ਦੀ ਦਵਾਈ ਦੀ ਕੀਮਤ ਰੱਖੀ 1.75 ਲੱਖ ਰੁਪਏ,ਦੇਖੋ ਪੂਰੀ ਖ਼ਬਰ

ਇਸ ਮਸ਼ਹੂਰ ਕੰਪਨੀ ਨੇ ਕਰੋਨਾ ਦੀ ਦਵਾਈ ਦੀ ਕੀਮਤ ਰੱਖੀ 1.75 ਲੱਖ ਰੁਪਏ,ਦੇਖੋ ਪੂਰੀ ਖ਼ਬਰ

ਗਿਲੀਡ ਸਾਇੰਸਜ਼ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਡਰੱਗ ਰੇਮਡਿਸੀਵਰ ਦੀ ਇਕ ਸ਼ੀਸ਼ੀ ਲਈ ਅਮਰੀਕੀ ਸਰਕਾਰ ਅਤੇ ਹੋਰ ਵਿਕਸਤ ਦੇਸ਼ਾਂ ਤੋਂ 390 ਡਾਲਰ ਵਸੂਲ ਕਰੇਗੀ। ਇਸ ਹਿਸਾਬ ਨਾਲ ਇਲਾਜ ਲਈ 5 ਦਿਨਾਂ ਦੇ ਪੂਰੇ ਕੋਰਸ ਦੀ ਕੁਲ ਕੀਮਤ 2,340 ਡਾਲਰ(ਲਗਭਗ 1,75,500 ਰੁਪਏ) ਹੋਵੇਗੀ। ਗਿਲਿਅਡ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਉਹ ਵਿਕਸਤ ਦੇਸ਼ਾਂ ਲਈ ਵਨ ਪ੍ਰਾਈਸ ਮਾਡਲ ਅਪਣਾ ਰਹੀ ਹੈ ਤਾਂ ਜੋ ਹਰੇਕ ਦੇਸ਼ ਲਈ ਕੋਈ ਸੌਦੇਬਾਜ਼ੀ ਨਾ ਕੀਤੀ ਜਾ ਸਕੇ।

ਗਿਲੀਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਨੀਅਲ ਓ ਡ(Daniel O’Day) ਨੇ ਇਕ ਇੰਟਰਵਿਊ ਵਿਚ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਇਹ ਦਵਾਈ ਮਰੀਜ਼ਾਂ ਤੱਕ ਪਹੁੰਚਣ ‘ਚ ਕੋਈ ਰੁਕਾਵਟ ਨਾ ਹੋਵੇ। ਇਹ ਕੀਮਤ ਯਕੀਨੀ ਬਣਾਏਗੀ ਕਿ ਦਵਾਈ ਵਿਸ਼ਵ ਭਰ ਦੇ ਸਾਰੇ ਦੇਸ਼ਾਂ ਦੇ ਮਰੀਜ਼ਾਂ ਤੱਕ ਪਹੁੰਚ ਸਕਦੀ ਹੈ’ਪ੍ਰਤੀ ਬੋਤਲ 390 ਡਾਲਰ ਦੀ ਕੀਮਤ ਸਾਰੀਆਂ ਸਰਕਾਰੀ ਇਕਾਈਆਂ ਲਈ ਹੋਵੇਗੀ। ਇਕ ਵਾਰ ਸਪਲਾਈ ‘ਤੇ ਦਬਾਅ ਘੱਟ ਹੋ ਜਾਂਦਾ ਹੈ ਤਾਂ ਫਿਰ ਇਹ ਡਰੱਗ ਆਮ ਡਿਸਟ੍ਰੀਬਿਊਸ਼ਨ ਚੈਨਲ ਦੁਆਰਾ ਵੇਚੀ ਜਾ ਸਕੇਗੀ। ਹੋਰ ਨਿਜੀ ਬੀਮਾ ਕੰਪਨੀਆਂ ਅਤੇ ਵਪਾਰੀਆਂ ਲਈ ਇਹ ਭਾਅ ਪ੍ਰਤੀ ਸ਼ੀਸ਼ੀ 520 ਡਾਲਰ ਹੋਵੇਗਾ। ਭਾਵ 5 ਦਿਨਾਂ ਦੇ ਪੂਰੇ ਕੋਰਸ ਲਈ ਕੀਮਤ 3,120 ਡਾਲਰ ਹੋਵੇਗੀ।

ਰੇਮਡਿਸੀਵਰ ਤੇਜ਼ੀ ਨਾਲ ਠੀਕ ਹੋਣ ‘ਚ ਕਰਦਾ ਹੈ ਸਹਾਇਤਾ- ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਇਲਾਜ ਲਈ ਰੇਮਡਿਸੀਵਰ ਦੀ ਵਰਤੋਂ ਸ਼ੁਰੂ ਹੋ ਗਈ ਹੈ। ਵੱਡੇ ਪੈਮਾਨੇ ਦੇ ਟ੍ਰਾਇਲ ਤੋਂ ਬਾਅਦ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਰੇਮਡਿਸੀਵਰ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਦੀ ਰਿਕਵਰੀ ਤੇਜ਼ੀ ਨਾਲ ਹੋਈ ਹੈ। ਇਨ੍ਹਾਂ ਨਤੀਜਿਆਂ ਦੇ ਅਧਾਰ ‘ਤੇ, ਯੂਐਸ ਡਰੱਗ ਰੈਗੂਲੇਟਰ ਨੇ ਮਈ ਵਿਚ ਰੇਮਡਿਸੀਵਰ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਇਲਾਵਾ ਵਿਸ਼ਵ ਪੱਧਰ ‘ਤੇ ਸੈਂਕੜੇ ਸੰਸਥਾਵਾਂ ਕੋਰੋਨਾ ਵਾਇਰਸ ਦੇ ਇਲਾਜ ਅਤੇ ਟੀਕੇ ਬਾਰੇ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਟ੍ਰਾਇਲ ਵੱਖ-ਵੱਖ ਦੇਸ਼ਾਂ ਵਿਚ ਚਲ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ 10 ਮਿਲੀਅਨ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ 5 ਲੱਖ ਦੇ ਕਰੀਬ ਲੋਕ ਮਰ ਚੁੱਕੇ ਹਨ।

ਦਵਾਈ ਦੀ ਕੀਮਤ ਇਸ ਲਈ ਹੈ ਮਹੱਤਵਪੂਰਨ – ਗਿਲਿਅਡ ਸਾਇੰਸਜ਼ ਵਲੋਂ ਤੈਅ ਕੀਤੀ ਗਈ ਇਸ ਦਵਾਈ ਦੀ ਕੀਮਤ ‘ਤੇ ਹਰ ਕਿਸੇ ਦੀ ਨਜ਼ਰ ਹੈ, ਕਿਉਂਕਿ ਭਵਿੱਖ ਵਿਚ ਲਾਂਚ ਕੀਤੀਆਂ ਜਾਣ ਵਾਲੀਆਂ ਹੋਰ ਕੋਵਿਡ-19 ਦਵਾਈਆਂ ਦੀ ਕੀਮਤ ਵੀ ਇਸ ਅਧਾਰ ‘ਤੇ ਹੀ ਤੈਅ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਉਹ ਇਸ ਦਵਾਈ ਦੀ ਮਹੱਤਤਾ ਦੇ ਅਧਾਰ ‘ਤੇ ਹੋਰ ਚਾਰਜ ਕਰ ਸਕਦੀ ਹੈ। ਪਰ ਕੰਪਨੀ ਨੇ ਆਪਣੀ ਕੀਮਤ ਨੂੰ ਘੱਟ ਰੇਟ ‘ਤੇ ਰੱਖਿਆ ਹੈ ਤਾਂ ਜੋ ਹੋਰ ਸਾਰੇ ਵਿਕਸਤ ਦੇਸ਼ ਵੀ ਇਸ ਨੂੰ ਖਰੀਦ ਸਕਣ।ਇੱਕ ਮਰੀਜ਼ ਦੇ 5 ਦਿਨਾਂ ਦੇ ਕੋਰਸ ਵਿਚ ਰੇਮਡਿਸੀਵਰ ਦੀਆਂ 6 ਸ਼ੀਸ਼ੀਆਂ ਵਰਤੀਆਂ ਜਾਂਦੀਆਂ ਹਨ। ਕੁਝ ਮਾਮਲਿਆਂ ਵਿਚ ਇਹ 10 ਸ਼ੀਸ਼ੀਆਂ ਜਾਂ 11 ਸ਼ੀਸ਼ੀਆਂ ਦੀ ਵਰਤੋਂ ਵੀ ਕਰਨੀ ਪੈਂਦੀ ਹੈ। ਜਿਸ ਤੋਂ ਬਾਅਦ ਇਸ ਦੀ ਕੁੱਲ ਕੀਮਤ, 4,290 ਡਾਲਰ ਤੱਕ ਪਹੁੰਚ ਜਾਂਦੀ ਹੈ।

ਢਾਈ ਲੱਖ ਦਾ ਇਲਾਜ  – ਇਸ ਦਵਾਈ ਦੀ ਕੀਮਤ ਤੈਅ ਕਰਨਾ ਇਕ ਸੰਤੁਲਨ ਵਾਲਾ ਕੰਮ ਸੀ। ਇਕ ਪਾਸੇ, ਮੌਜੂਦਾ ਮਹਾਮਾਰੀ ਨਿਰੰਤਰ ਵੱਧ ਰਹੀ ਹੈ ਅਤੇ ਇਸ ਦਾ ਕੋਈ ਇਲਾਜ ਨਹੀਂ ਹੈ। ਦੂਜੇ ਪਾਸੇ ਸਾਡੀ ਕੰਪਨੀ ਇੱਕ ਮੁਨਾਫਾ ਕਮਾਉਣ ਵਾਲੀ ਸੰਸਥਾ ਹੈ, ਜਿਸ ਨੇ ਵੱਡੇ ਪੱਧਰ ‘ਤੇ ਨਿਰਮਾਣ ਲਈ ਭਾਰੀ ਨਿਵੇਸ਼ ਕੀਤਾ ਹੈ।news source: jagbani

The post ਇਸ ਮਸ਼ਹੂਰ ਕੰਪਨੀ ਨੇ ਕਰੋਨਾ ਦੀ ਦਵਾਈ ਦੀ ਕੀਮਤ ਰੱਖੀ 1.75 ਲੱਖ ਰੁਪਏ,ਦੇਖੋ ਪੂਰੀ ਖ਼ਬਰ appeared first on Sanjhi Sath.

ਗਿਲੀਡ ਸਾਇੰਸਜ਼ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਡਰੱਗ ਰੇਮਡਿਸੀਵਰ ਦੀ ਇਕ ਸ਼ੀਸ਼ੀ ਲਈ ਅਮਰੀਕੀ ਸਰਕਾਰ ਅਤੇ ਹੋਰ ਵਿਕਸਤ ਦੇਸ਼ਾਂ ਤੋਂ 390 ਡਾਲਰ ਵਸੂਲ ਕਰੇਗੀ। ਇਸ ਹਿਸਾਬ ਨਾਲ ਇਲਾਜ …
The post ਇਸ ਮਸ਼ਹੂਰ ਕੰਪਨੀ ਨੇ ਕਰੋਨਾ ਦੀ ਦਵਾਈ ਦੀ ਕੀਮਤ ਰੱਖੀ 1.75 ਲੱਖ ਰੁਪਏ,ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *