ਮੌਜੂਦਾ ਸਮੇਂ ‘ਚ ਬੈਂਕਿੰਗ ਨਾਲ ਜੁੜੇ ਕਈ ਕੰਮ ਡਿਜੀਟਲ ਮਾਧਿਅਮ ਰਾਹੀਂ ਕੀਤੇ ਜਾਂਦੇ ਹਨ ਪਰ ਫਿਰ ਵੀ ਚੈੱਕ ਕਲੀਅਰੈਂਸ ਜਾਂ ਕੇਵਾਈਸੀ ਵਰਗੇ ਕੁਝ ਜ਼ਰੂਰੀ ਕੰਮ ਹਨ, ਜਿਸ ਲਈ ਬੈਂਕ ਜਾਣਾ ਜ਼ਰੂਰੀ ਹੈ। ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਪੂਰੀ ਸੂਚੀ ਚੈੱਕ ਕਰ ਲੈਣਾ ਬਿਹਤਰ ਹੋਵੇਗਾ। ਛਠ ਪੂਜਾ ਦੇ ਤਿਉਹਾਰ ਕਾਰਨ ਇਸ ਹਫਤੇ ਕਈ ਨਿੱਜੀ ਤੇ ਸਰਕਾਰੀ ਬੈਂਕ ਬੰਦ ਰਹਿਣਗੇ। ਦੀਵਾਲੀ ਦੇ ਤਿਉਹਾਰ ਮੌਕੇ ਬੈਂਕ ਵੀ ਬੰਦ ਰਹੇ।
ਅਸੀਂ ਤੁਹਾਨੂੰ ਇਸ ਖਬਰ ਵਿਚ ਦੱਸ ਰਹੇ ਹਾਂ ਕਿ ਉਹ ਕਿਹੜੇ ਦਿਨ ਹਨ ਜਦੋਂ ਬੈਂਕਾਂ ਵਿਚ ਕੋਈ ਕਾਰੋਬਾਰ ਨਹੀਂ ਹੋਵੇਗਾ ਤੇ ਬੈਂਕ ਬੰਦ ਰਹਿਣਗੇ।10 ਨਵੰਬਰ 2021 – ਛਠ ਪੂਜਾ ਸੂਰਜ ਦੇਵਤਾ ਨੂੰ ਸਮਰਪਿਤ ਹੈ ਤੇ ਮੁੱਖ ਤੌਰ ‘ਤੇ ਬਿਹਾਰ, ਝਾਰਖੰਡ ਤੇ ਉੱਤਰ ਪ੍ਰਦੇਸ਼ ਦੇ ਸਰਹੱਦੀ ਖੇਤਰ ਦੇ ਲੋਕਾਂ ਦੁਆਰਾ ਮਨਾਈ ਜਾਂਦੀ ਹੈ, ਹਾਲਾਂਕਿ ਹੁਣ ਕਈ ਹੋਰ ਰਾਜਾਂ ਨੇ ਵੀ ਇਸ ਤਿਉਹਾਰ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
ਹਿੰਦੂ ਪਰੰਪਰਾ ਦੇ ਅਨੁਸਾਰ, ਸ਼ਰਧਾਲੂ ਸੂਰਜ ਦੇਵਤਾ ਅਤੇ ਉਸ ਦੀ ਪਤਨੀ ਊਸ਼ਾ ਦੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਤੇ ਉਸ ਦਾ ਆਸ਼ੀਰਵਾਦ ਲੈਣ ਲਈ ਪੂਜਾ ਕਰਦੇ ਹਨ। ਚਾਰ ਦਿਨਾਂ ਦੇ ਤਿਉਹਾਰ ਦੇ ਦੌਰਾਨ ਸ਼ਰਧਾਲੂ ਇਕੱਠੇ ਹੁੰਦੇ ਹਨ ਤੇ ਨਦੀਆਂ, ਤਾਲਾਬਾਂ ਅਤੇ ਹੋਰ ਜਲ ਸਰੋਤਾਂ ਵਿਚ ਪਵਿੱਤਰ ਇਸ਼ਨਾਨ ਕਰਦੇ ਹਨ।
11 ਨਵੰਬਰ, 2021 ਛਠ ਪੂਜਾ
12 ਨਵੰਬਰ, 2021 – ਵਾਂਗਲਾ ਮਹੋਤਸਵ ਵਾਲੇ ਦਿਨ ਵੀ ਬੈਂਕਾਂ ‘ਚ ਛੁੱਟੀ ਰਹੇਗੀ।
13 ਨਵੰਬਰ 2021, ਦੂਜਾ ਸ਼ਨਿਚਰਵਾਰ
14 ਨਵੰਬਰ, 2021 ਐਤਵਾਰ
ਇਸ ਮਹੀਨੇ ਹੋਰ ਬੈਂਕ ਛੁੱਟੀਆਂ ਦੀ ਸੂਚੀ ਦੇਖੋ
19 ਨਵੰਬਰ 2021 : ਗੁਰੂ ਨਾਨਕ ਜਯੰਤੀ/ਕਾਰਤਿਕਾ ਪੂਰਨਿਮਾ
21 ਨਵੰਬਰ 2021 – ਐਤਵਾਰ
22 ਨਵੰਬਰ 2021: ਕਨਕਦਾਸਾ ਜਯੰਤੀ
23 ਨਵੰਬਰ 2021: ਸੇਂਗ ਕੁਟਸਨੇਮ
27 ਨਵੰਬਰ 2021 – ਚੌਥਾ ਸ਼ਨਿਚਰਵਾਰ
28 ਨਵੰਬਰ 2021 – ਐਤਵਾਰ
ਮੌਜੂਦਾ ਸਮੇਂ ‘ਚ ਬੈਂਕਿੰਗ ਨਾਲ ਜੁੜੇ ਕਈ ਕੰਮ ਡਿਜੀਟਲ ਮਾਧਿਅਮ ਰਾਹੀਂ ਕੀਤੇ ਜਾਂਦੇ ਹਨ ਪਰ ਫਿਰ ਵੀ ਚੈੱਕ ਕਲੀਅਰੈਂਸ ਜਾਂ ਕੇਵਾਈਸੀ ਵਰਗੇ ਕੁਝ ਜ਼ਰੂਰੀ ਕੰਮ ਹਨ, ਜਿਸ ਲਈ ਬੈਂਕ ਜਾਣਾ …
Wosm News Punjab Latest News