Breaking News
Home / Punjab / ਇਸ ਦਿਨ ਤੋਂ 11 ਦਿਨ ਬੈਕਾਂ ਨੂੰ ਰਹਿਣਗੀਆਂ ਛੁੱਟੀਆਂ-ਜਲਦ ਤੋਂ ਜਲਦ ਨਬੇੜ ਲਵੋ ਕੰਮ-ਧੰਦੇ

ਇਸ ਦਿਨ ਤੋਂ 11 ਦਿਨ ਬੈਕਾਂ ਨੂੰ ਰਹਿਣਗੀਆਂ ਛੁੱਟੀਆਂ-ਜਲਦ ਤੋਂ ਜਲਦ ਨਬੇੜ ਲਵੋ ਕੰਮ-ਧੰਦੇ

ਫਰਵਰੀ ਮਹੀਨਾ ਖਤਮ ਹੋ ਗਿਆ ਹੈ ਅਤੇ ਮਾਰਚ ਮਹੀਨਾ ਸ਼ੁਰੂ ਹੋ ਗਿਆ ਹੈ। ਅਜਿਹੇ ਵਿਚ ਜੇ ਤੁਸੀਂ ਬੈਂਕ ਨਾਲ ਸਬੰਧਤ ਜ਼ਰੂਰੀ ਕੰਮ ਨਿਪਟਾਉਣੇ ਹਨ ਤਾਂ ਤੁਸੀਂ ਇਹ ਖਬਰ ਜ਼ਰੂਰ ਪਡ਼ੋ ਕਿਉਂਕਿ ਮਾਰਚ ਮਹੀਨੇ ਵਿਚ ਕੁਲ 11 ਦਿਨ ਬੈਂਕ ਬੰਦ ਰਹਿਣਗੇ।

ਮਾਰਚ ਮਹੀਨੇ ਵਿਚ ਹੋਲੀ ਦੇ ਤਿਉਹਾਰ ਤੋਂ ਇਲਾਵਾ ਵੀ ਕਈ ਦਿਨ ਅਜਿਹੇ ਹਨ, ਜਦੋਂ ਵੱਖ ਵੱਖ ਸੂਬਿਆਂ ਵਿਚ ਖਾਸ ਕਰਕੇ ਦਿਨ ਤਿਉਹਾਰ ’ਤੇ ਸਥਾਨਕ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ।ਭਾਰਤੀ ਰਿਜ਼ਰਵ ਬੈਂਕ ਦੀਆਂ ਛੁੱਟੀਆਂ ਦਾ ਕੈਲੰਡਰ ਦੇਖੀਏ ਤਾਂ ਮਾਰਚ ਮਹੀਨੇ ਵਿਚ ਹੋਲੀ ਅਤੇ ਮਹਾਸ਼ਿਵਰਾਤਰੀ ਨੂੰ ਮਿਲਾ ਕੇ ਕੁੱਲ 11 ਦਿਨ ਬੈਂਕਾਂ ਵਿਚ ਛੁੱਟੀ ਰਹੇਗੀ।


5 ਮਾਰਚ, 11 ਮਾਰਚ, 22 ਮਾਰਚ, 29 ਮਾਰਚ ਅਤੇ 30 ਮਾਰਚ ਨੂੰ ਬੈਂਕਾਂ ਵਿਚ ਛੁੱਟੀ ਰਹੇਗੀ।

4 ਐਤਵਾਰ ਅਤੇ 2 ਸ਼ਨੀਵਾਰ ਵੀ ਬੈਂਕ ਛੁੱਟੀ ਹੋਣ ਕਾਰਨ ਬੰਦ ਰਹਿਣਗੇ।


ਛੁੱਟੀਆਂ ਦੀ ਪੂਰੀ ਲਿਸਟ
11 ਮਾਰਚ 2021 : ਮਹਾਸ਼ਿਵਰਾਤਰੀ
22 ਮਾਰਚ 2021 : ਬਿਹਾਰ ਵਿਚ ਛੁੱਟੀ ਰਹੇਗੀ।
29 ਅਤੇ 30 ਮਾਰਚ 2021 : ਹੋਲੀ ਦੀ ਛੁੱਟੀ ਰਹੇਗੀ।


ਉਪਰੋਕਤ ਸਾਰੀਆਂ ਛੁੱਟੀਆਂ ਤੋਂ ਇਲਾਵਾ ਬੈਂਕ ਹਡ਼ਤਾਲ ਕਾਰਨ ਵੀ ਕੰਮ ਪ੍ਰਭਾਵਿਤ ਰਹਿ ਸਕਦਾ ਹੈ। ਬੈਂਕ ਮੁਲਾਜ਼ਮਾਂ ਦੇ 9 ਸੰਗਠਨਾਂ ਵੱਲੋਂ ਦੋ ਬੈਂਕਾਂ ਦੇ ਪ੍ਰਸਾਤਵਿਤ ਨਿਜੀਕਰਨ ਦੇ ਵਿਰੋਧ ਵਿਚ 15 ਮਾਰਚ ਤੋਂ 2 ਦਿਨ ਲਈ ਹਡ਼ਤਾਲ ਦਾ ਐਲਾਨ ਕੀਤਾ ਹੋਇਆ ਹੈ। ਗੌਰਤਲਬ ਹੈ ਕਿ ਮਾਰਚ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਨਵਾਂ ਵਿੱਤੀ ਸਾਲ ਵੀ ਆਰੰਭ ਹੋ ਜਾਵੇਗਾ। ਅਜਿਹੇ ਵਿਚ ਇਹ ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਤੋਂ ਜ਼ਿਆਦਾ ਕੰਮ ਇੰਟਰਨੈਟ ਬੈਂਕਿੰਗ ਜ਼ਰੀਏ ਕਰ ਲਿਆ ਜਾਵੇ।

ਫਰਵਰੀ ਮਹੀਨਾ ਖਤਮ ਹੋ ਗਿਆ ਹੈ ਅਤੇ ਮਾਰਚ ਮਹੀਨਾ ਸ਼ੁਰੂ ਹੋ ਗਿਆ ਹੈ। ਅਜਿਹੇ ਵਿਚ ਜੇ ਤੁਸੀਂ ਬੈਂਕ ਨਾਲ ਸਬੰਧਤ ਜ਼ਰੂਰੀ ਕੰਮ ਨਿਪਟਾਉਣੇ ਹਨ ਤਾਂ ਤੁਸੀਂ ਇਹ ਖਬਰ ਜ਼ਰੂਰ ਪਡ਼ੋ …

Leave a Reply

Your email address will not be published. Required fields are marked *