ਕਰੋਨਾ ਮਹਾਵਾਰੀ ਦੇ ਕਾਰਨ ਇਹ ਸਾਲ ਤਾਂ ਸ਼ਾਇਦ ਛੁੱਟੀਆਂ ਵਾਲਾ ਵਰ੍ਹਾ ਹੋ ਨਿੱਬੜੇਗਾ। ਕਿਉਂਕਿ ਜਦੋਂ ਤੋਂ ਕਰੋਨਾ ਮਾਹਵਾਰੀ ਨੇ ਭਾਰਤ ਵਿੱਚ ਦਸਤਕ ਦਿੱਤੀ ਹੈ। ਇਸ ਦੇ ਖ਼ੌਫ਼ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ। ਤਾਲਾਬੰਦੀ ਦੌਰਾਨ ਸਭ ਦਾ ਕੰਮਕਾਜ ਠੱਪ ਹੋਣ ਕਾਰਨ ਲੋਕਾਂ ਨੂੰ ਘਰਾਂ ਵਿੱਚ ਰਹਿਣਾ ਪਿਆ। ਜਿਸ ਸਭ ਦਾ ਅਸਰ ਅਰਥ ਵਿਵਸਥਾ ਉਪਰ ਪਿਆ।

ਬਹੁਤ ਮੁਸ਼ਕਿਲ ਨਾਲ ਸਾਰੇ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।ਜਿਸ ਸਦਕਾ ਇਸ ਆਰਥਿਕ ਮੰਦੀ ਦੇ ਦੌਰ ਵਿਚੋਂ ਨਿਕਲਿਆ ਜਾ ਸਕੇ। ਭਾਰਤ ਵਿੱਚ ਮਾਰਚ ਤੋਂ ਤਾਲਾਬੰਦੀ ਹੋਣ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਛੁੱਟ ਗਏ, ਤੇ ਨੌਕਰੀਆਂ ਚਲੇ ਗਈਆਂ। ਜਿੱਥੇ ਇਸ ਕਾਰਨ ਲੋਕਾਂ ਨੇ ਛੁੱਟੀਆਂ ਦਾ ਭਰਪੂਰ ਅਨੰਦ ਲਿਆ। ਉਥੇ ਹੀ ਸਕੂਲ ਬੰਦ ਹੋਣ ਕਾਰਨ ਬੱਚਿਆਂ ਨੂੰ ਆਨਲਾਇਨ ਪੜ੍ਹਾਈ ਕਰਵਾਈ ਗਈ। ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਅਜੇ ਤੱਕ ਜਾਰੀ ਹੈ।

19 ਅਕਤੂਬਰ ਤੋਂ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਮੁੜ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਨਵੰਬਰ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਫਿਰ ਤੋਂ ਛੁੱਟੀਆਂ ਸਬੰਧੀ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਇਸ ਮਹੀਨੇ ਦੀਵਾਲੀ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਅਤੇ ਹੋਰ ਕਈ ਤਿਉਹਾਰ ਆਉਣਗੇ। ਜਿਸ ਕਾਰਨ ਨਵੰਬਰ ਮਹੀਨਾ ਵੀ ਛੁੱਟੀਆਂ ਵਾਲਾ ਮਹੀਨਾ ਹੋ ਨਿੱਬੜੇਗਾ। ਇਸ ਮਹੀਨੇ ਵਿਚ ਨਵੰਬਰ ਦੀ ਸ਼ੁਰੂਆਤ ਛੁੱਟੀ ਦੇ ਨਾਲ ਹੀ ਹੋਵੇਗੀ।

ਇਸ ਮਹੀਨੇ ਵਿਚ ਬੈਂਕ ਵੀ ਅੱਠ ਦਿਨ ਲਈ ਬੰਦ ਰਹਿਣਗੇ । ਇਨ੍ਹਾਂ 8 ਦਿਨਾਂ ਵਿੱਚ ਸ਼ਨੀਵਾਰ ਐਤਵਾਰ ਅਤੇ ਕੁਝ ਤਿਉਹਾਰ ਸ਼ਾਮਲ ਹਨ ਜਿਸ ਕਾਰਨ ਅੱਠ ਦਿਨ ਲਈ ਬੈਂਕ ਵਿੱਚ ਛੁੱਟੀ ਹੋਵੇਗੀ। ਮਹੀਨੇ ਦੇ ਅੰਤ ਵਿਚ ਤਿੰਨ ਦਿਨ ਲਗਾਤਾਰ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ। ਬੈਂਕਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੋਰ ਸੇਵਾਵਾਂ ਤੇ ਏਟੀਐਮ ਉੱਪਰ ਇਨ੍ਹਾਂ ਛੁੱਟੀਆਂ ਦਾ ਅਸਰ ਨਾ ਪੈ ਸਕੇ।

ਇਸ ਮਹੀਨੇ ਛੁੱਟੀਆਂ ਦੀ ਸੂਚੀ ਇਸ ਤਰ੍ਹਾਂ ਹੈ। 1 ਨਵੰਬਰ ਐਤਵਾਰ, 8 ਨਵੰਬਰ ਐਤਵਾਰ, 14 ਨਵੰਬਰ ਦੂਜਾ ਸਨੀਵਾਰ, ਤੇ ਦੀਵਾਲੀ, 15 ਨਵੰਬਰ ਐਤਵਾਰ ,22 ਨਵੰਬਰ ਐਤਵਾਰ ,28 ਨਵੰਬਰ, ਚੌਥੇ ਸ਼ਨੀਵਾਰ 29 ਨਵੰਬਰ ਐਤਵਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਦਿ ਸ਼ਾਮਲ ਹਨ। ਨਵੰਬਰ ਮਹੀਨੇ ਦੀਆਂ ਛੁੱਟੀ ਨਾਲ ਕੰਮਕਾਜੀ ਵਿਅਕਤੀਆਂ ਨੂੰ ਕਾਫ਼ੀ ਆਰਾਮ ਮਿਲ ਸਕਦਾ ਹੈ।
The post ਇਸ ਦਿਨ ਤੋਂ ਲੈਕੇ ਲਗਾਤਾਰ ਹੋਣਗੀਆਂ ਸਰਕਾਰੀ ਛੁੱਟੀਆਂ-ਨਬੇੜ ਲਵੋ ਕੰਮ-ਕਾਜ,ਦੇਖੋ ਪੂਰੀ ਖ਼ਬਰ appeared first on Sanjhi Sath.
ਕਰੋਨਾ ਮਹਾਵਾਰੀ ਦੇ ਕਾਰਨ ਇਹ ਸਾਲ ਤਾਂ ਸ਼ਾਇਦ ਛੁੱਟੀਆਂ ਵਾਲਾ ਵਰ੍ਹਾ ਹੋ ਨਿੱਬੜੇਗਾ। ਕਿਉਂਕਿ ਜਦੋਂ ਤੋਂ ਕਰੋਨਾ ਮਾਹਵਾਰੀ ਨੇ ਭਾਰਤ ਵਿੱਚ ਦਸਤਕ ਦਿੱਤੀ ਹੈ। ਇਸ ਦੇ ਖ਼ੌਫ਼ ਨੇ ਲੋਕਾਂ ਨੂੰ …
The post ਇਸ ਦਿਨ ਤੋਂ ਲੈਕੇ ਲਗਾਤਾਰ ਹੋਣਗੀਆਂ ਸਰਕਾਰੀ ਛੁੱਟੀਆਂ-ਨਬੇੜ ਲਵੋ ਕੰਮ-ਕਾਜ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News