ਕਿਸਾਨ ਵੀਰੋ ਅਕਸਰ ਤੁਹਾਡੇ ਡੇਅਰੀ ਫਾਰਮ ‘ਤੇ ਜਾਂ ਘਰ ਵਿੱਚ ਰੱਖੇ ਹੋਏ ਪਸ਼ੂਆਂ ਨੂੰ ਮੱਛਰ, ਮੱਖੀ ਜਾਂ ਫਿਰ ਚਿੱਚੜ ਵਗੈਰਾ ਬਹੁਤ ਤੰਗ ਕਰਦੇ ਹਨ ਅਤੇ ਪਸ਼ੁ ਕਈ ਵਾਰ ਇਨ੍ਹਾਂ ਦੇ ਕਾਰਨ ਬੀਮਾਰ ਵੀ ਹੋ ਜਾਂਦੇ ਹਨ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਇਸ ਸਮੱਸਿਆ ਦਾ ਹੱਲ ਤੁਸੀ ਕਿਵੇਂ ਕਰ ਸੱਕਦੇ ਹੋ ਉਹ ਵੀ ਬਿਲਕੁਲ ਘੱਟ ਪੈਸਿਆਂ ਵਿੱਚ।
ਖਾਸਕਰਕੇ ਬਰਸਾਤਾਂ ਦੇ ਮੌਸਮ ਵਿੱਚ ਮੱਛਰ ਪਸ਼ੂਆਂ ਦਾ ਜੀਣਾ ਹਰਾਮ ਕਰ ਦਿੰਦੇ ਹਨ। ਅਸੀਂ ਤੁਹਾਨੂੰ ਬਿਲਕੁਲ ਆਸਾਨ ਅਤੇ ਦੇਸੀ ਫਾਰਮੂਲਾ ਦੱਸਣ ਜਾ ਰਹੇ ਹਾਂ। ਇਹ ਨੁਸਖਾ ਤਿਆਰ ਕਰਨ ਲਈ ਜਿਆਦਾਤਰ ਸਮਾਂ ਸਾਡੇ ਘਰ ਵਿੱਚ ਆਮ ਹੁੰਦਾ ਹੈ। ਇਹ ਫਾਰਮੂਲਾ ਇਸਤੇਮਾਲ ਕਰਨ ਨਾਲ ਮੱਛਰ ਤੁਹਾਡੇ ਪਸ਼ੂਆਂ ਤੋਂ ਬਹੁਤ ਦੂਰ ਰਹੇਗਾ ਅਤੇ ਸਿਰਫ 15 ਮਿੰਟਾਂ ਦੇ ਅੰਦਰ ਸਾਰਾ ਮੱਛਰ ਗਾਇਬ ਹੋ ਜਾਵੇਗਾ।
ਪਸ਼ੂ ਮੱਛਰਾਂ ਦੇ ਕਾਰਨ ਚੈਨ ਨਾਲ ਤੀਕ ਕੇ ਬੈਠ ਨਹੀਂ ਸਕਦੇ ਜਿਸ ਕਾਰਨ ਪਸ਼ੂਆਂ ਦਾ ਦੁੱਧ ਬਹੁਤ ਘਟ ਜਾਂਦਾ ਹੈ ਅਤੇ ਪਸ਼ੂਆਂ ਨੂੰ ਹੋਰ ਵੀ ਕਈ ਬਿਮਾਰੀਆਂ ਲੱਗਣ ਦਾ ਖਤਰਾ ਹੁੰਦਾ ਹੈ। ਜਿਵੇਂ ਕਿ ਪਸ਼ੂਆਂ ਵਿੱਚ ਇੱਕ ਨਵੀਂ ਬਿਮਾਰੀ ਫੈਲ ਚੁੱਕੀ ਹੈ ਜਿਸ ਨਾਲ ਪਸ਼ੂ ਦੀ ਕੁਝ ਹੀ ਘੰਟਿਆਂ ਵਿਚ ਮੌਤ ਹੋ ਸਕਦੀ ਹੈ, ਇਸ ਬਿਮਾਰੀ ਦੇ ਜਿਆਦਾ ਫੈਲਣ ਦਾ ਕਾਰਨ ਵੀ ਮੱਛਰ ਹੀ ਹੈ।
ਜਿਆਦਾਤਰ ਕਿਸਾਨ ਮੱਛਰ ਦੇ ਹੱਲ ਲਈ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਵਿੱਚ ਕੈਮੀਕਲ ਹੁੰਦੇ ਹਨ ਅਤੇ ਇਨ੍ਹਾਂ ਦਵਾਈਆਂ ਨਾਲ ਪਸ਼ੂਆਂ ਨੂੰ ਹੋਰ ਵੀ ਜਿਆਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਮੱਛਰ ਭਜਾਉਣ ਦਾ ਜੋ ਤਰੀਕਾ ਦੱਸਣ ਜਾ ਰਹੇ ਹਾਂ ਇਸ ਵਿੱਚ ਤੁਸੀਂ ਕਿਸੇ ਵੀ ਦਵਾਈ ਦੀ ਵਰਤੋਂ ਨਹੀਂ ਕਰਨੀ ਅਤੇ ਬਿਨਾ ਦਵਾਈ ਤੋਂ ਹੀ ਮੱਛਰ ਦਾ ਹੱਲ ਹੋ ਜਾਵੇਗਾ।
ਤੁਸੀਂ ਸਿਰਫ ਇੱਕ ਬਲਬ ਦੀ ਵਰਤੋਂ ਕਰਨੀ ਹੈ ਜਿਸਦਾ ਨਾਮ ਹੈ ਫਲਾਇੰਗ ਇੰਸੈਕਟ ਲੈਂਪ। ਇਸ ਬਲਬ ਨੂੰ ਤੁਸੀਂ ਪਸ਼ੂਆਂ ਵਾਲੇ ਸ਼ੈੱਡ ਵਿੱਚ ਲਗਾ ਦੇਣਾ ਹੈ ਅਤੇ ਇਸ ਨੂੰ ਲਗਾਉਣ ਤੋਂ ਬਾਅਦ ਪਸ਼ੂਆਂ ਦੇ ਮੱਛਰ ਲੜਨਾ ਤਾਂ ਦੂਰ, ਮੱਛਰ ਪਸ਼ੂਆਂ ਦੇ ਨੇੜੇ ਵੀ ਨਹੀਂ ਦਿਖੇਗਾ। ਇਹ ਬਲਬ ਜਿਆਦਾ ਮਹਿੰਗਾ ਵੀ ਨਹੀਂ ਹੈ ਅਤੇ ਸਿਰਫ ਸਿਰਫ 20 ਤੋਂ 25 ਰੁਪਏ ਵਿੱਚ ਮਿਲ ਜਾਵੇਗਾ। ਇਸਦਾ ਪਸ਼ੂਆਂ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਅਤੇ ਮੱਛਰ ਵੀ ਭੱਜ ਜਾਣਗੇ। ਪੂਰੀ ਜਾਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਕਿਸਾਨ ਵੀਰੋ ਅਕਸਰ ਤੁਹਾਡੇ ਡੇਅਰੀ ਫਾਰਮ ‘ਤੇ ਜਾਂ ਘਰ ਵਿੱਚ ਰੱਖੇ ਹੋਏ ਪਸ਼ੂਆਂ ਨੂੰ ਮੱਛਰ, ਮੱਖੀ ਜਾਂ ਫਿਰ ਚਿੱਚੜ ਵਗੈਰਾ ਬਹੁਤ ਤੰਗ ਕਰਦੇ ਹਨ ਅਤੇ ਪਸ਼ੁ ਕਈ ਵਾਰ ਇਨ੍ਹਾਂ ਦੇ …