ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸਦਾ ਦਾ ਕੋਈ ਬਦਲ ਖੋਜ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂਨੂੰ ਕਿਸੇ ਅਜਿਹੀ ਫਸਲ ਬਾਰੇ ਜਾਣਕਾਰੀ ਮਿਲੇ ਜਿਸ ਨਾਲ ਉਹ ਘੱਟ ਤੋਂ ਘੱਟ ਲਾਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ।
ਜੇਕਰ ਤੁਸੀ ਵੀ ਰਵਾਇਤੀ ਖੇਤੀ ਦਾ ਕੋਈ ਬਦਲ ਖੋਜ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਬਹੁਤ ਹੀ ਮੁਨਾਫੇ ਵਾਲੀ ਖੇਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਅਸੀ ਤੁਹਾਨੂੰ ਇੱਕ ਅਜਿਹੇ ਫਲ ਦੀ ਖੇਤੀ ਬਾਰੇ ਜਾਣਕਾਰੀ ਦੇਵਾਂਗੇ ਜਿਸਦੀ ਖੇਤੀ ਨਾਲ ਕਿਸਾਨਾਂ ਦੀ ਜਿੰਦਗੀ ਬਦਲ ਜਾਵੇਗੀ ਅਤੇ ਕਿਸਾਨ ਇਸ ਫਲ ਦੀ ਖੇਤੀ ਵਿੱਚ ਲੱਖਰਾਂ ਰੁਪਏ ਦੀ ਕਮਾਈ ਕਰ ਸਕਦੇ ਹਨ ਉਹ ਹੀ ਬਹੁਤ ਘੱਟ ਮਿਹਨਤ ਵਿੱਚ।
ਕਿਸਾਨ ਵੀਰੋ ਅਸੀਂ ਗੱਲ ਕਰ ਰਹੇ ਹਾਂ ਬਿਨਾਂ ਗੁਠਲੀ (ਗਿੜ੍ਹਕ) ਵਾਲੀ ਜਾਮਣ ਦੀ ਖੇਤੀ ਬਾਰੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਬਿਨਾਂ ਗੁਠਲੀ ਵਾਲੀ ਜਾਮਣ ਦਾ ਬੂਟਾ ਕਿੱਥੋਂ ਖਰੀਦ ਸਕਦੇ ਹੋ ਅਤੇ ਇਸਦੀ ਖੇਤੀ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ। ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਬਿਨਾ ਗੁਠਲੀ ਵਾਲਾ ਜਾਮੁਣ ਦਾ ਬੂਟਾ ਲਗਾਉਣ ਤੋਂ ਬਾਅਦ ਲਗਭਗ 6 ਤੋਂ 7 ਸਾਲਾਂ ਬਾਅਦ ਇਹ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ।
ਇਸੇ ਤਰਾਂ ਜਾਮੁਣ ਦੀਆਂ ਕੁਝ ਕਿਸਮਾਂ ਅਜਿਹੀਆਂ ਵੀ ਹਨ ਜਿਨ੍ਹਾਂ ਵਿੱਚ ਗੁਠਲੀ ਬਹੁਤ ਛੋਟੀ ਹੁੰਦੀ ਹੈ ਅਤੇ ਇਨ੍ਹਾਂ ਦਾ ਬੂਟਾ ਲਗਭਗ 3 ਤੋਂ 4 ਸਾਲਾਂ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ। ਅਸੀਂ ਜਿਸ ਕਿਸਮ ਦੀ ਗੱਲ ਕਰ ਰਹੇ ਹਾਂ ਜਾਮਣ ਦੀ ਉਸ ਕਿਸਮ ਦਾ ਨਾਮ CISH J-42 ਜਾਮਣ ਹੈ। ਇਸ ਕਿਸਮ ਦੀ ਜਾਮਣ ਵਿੱਚ ਬਿਲਕੁਲ ਵੀ ਗੁਠਲੀ ਨਹੀਂ ਹੁੰਦੀ ਅਤੇ ਇਹ ਬਹੁਤ ਰਸਦਾਰ ਫਲ ਹੁੰਦਾ ਹੈ।
ਮਾਰਕੀਟ ਵਿੱਚ ਇਸਦੀ ਕਾਫੀ ਚੰਗੀ ਡਿਮਾਂਡ ਹੈਂ ਜਿਸ ਕਾਰਨ ਇਸਦਾ ਰੇਟ ਬਹੁਤ ਚੰਗਾ ਮਿਲਦਾ ਹੈ। ਗੁਜਰਾਤ ਦੇ ਕਿਸਾਨ ਇਸ ਜਾਮੁਣ ਦੀ ਕਾਫੀ ਜਿਆਦਾ ਖੇਤੀ ਕਰਦੇ ਹਨ ਅਤੇ ਬਹੁਤ ਚੰਗੀ ਕਮਾਈ ਕਰ ਰਹੇ ਹਨ। ਇਸ ਜਾਮੁਣ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸਦਾ ਦਾ ਕੋਈ ਬਦਲ ਖੋਜ ਰਹੇ ਹਨ। ਕਿਸਾਨ …