ਕਿਸਾਨ ਵੀਰੋ ਤੁਸੀਂ ਅਕਸਰ ਕਣਕ ਦੀ HD2851 ਕਿਸਮ ਬਾਰੇ ਇਹ ਸੁਣਿਆ ਹੋਵੇਗਾ ਕਿ ਜਿੰਨਾ ਜਿਆਦਾ ਇਸਦਾ ਬੀਜ ਪਾਇਆ ਜਾਵੇਗਾ ਉਨ੍ਹਾਂ ਜਿਆਦਾ ਹੀ ਇਸਦਾ ਝਾੜ ਮਿਲੇਗਾ। ਇਹ ਕਿਹਾ ਜਾਂਦਾ ਹੈ ਕਿ ਜਿਆਦਾ ਝਾੜ ਲੈਣ ਲਈ ਇਸਦਾ ਘੱਟੋ ਘੱਟ 70 ਕਿੱਲੋ ਬੀਜ ਪ੍ਰਤੀ ਏਕੜ ਪਾਉਣਾ ਜਰੂਰੀ ਹੈ। ਪਰ ਕਿਸਾਨਾਂ ਨੂੰ ਖੁਦ ਇਹ ਤਜ਼ੁਰਬੇ ਕਰਨੇ ਚਾਹੀਦੇ ਹਨ ਨਾ ਕਿ ਕਿਸੇ ਹੋਰ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰਨਾ।

ਇਸ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਕਿਸਾਨ ਬਾਰੇ ਦੱਸਾਂਗੇ ਜਿਸਨੇ ਖੁਦ ਇਹ ਤਜ਼ੁਰਬਾ ਕੀਤਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਪ੍ਰਤੀ ਏਕੜ ਲਗਭਗ 80 ਕਿੱਲੋ ਬੀਜ ਪਾਇਆ ਹੈ ਅਤੇ ਦੇਖਣ ਵਿਚ ਇਹ ਕਣਕ ਕਾਫੀ ਸ਼ਾਨਦਾਰ ਹੈ। ਇਸੇ ਤਰਾਂ ਇਸ ਕਿਸਾਨ ਨੇ ਉਸੇ ਖੇਤ ਵਿਚ ਦੂਸਰੇ ਪਾਸੇ HD 2851 ਕਿਸਮ ਦਾ 60 ਕਿੱਲੋ ਬੀਜ ਪਾਇਆ ਹੈ।

ਦੋਵੇਂ ਪਾਸੇ ਕਣਕ ਦੇਖਣ ਨੂੰ ਬਿਲਕੁਲ ਇੱਕ ਸਮਾਨ ਲੱਗ ਰਹੀ ਹੈ। ਇਸੇ ਤਰਾਂ ਕਿਸਾਨ ਨੇ ਇਸੇ ਕਿਸਮ ਦੀ ਕਣਕ 50 ਕਿੱਲੋ ਬੀਜ ਪਾਕੇ ਵੀ ਬੀਜੀ ਹੈ। ਦੇਖਣ ਵਿਚ ਇਹ ਵੀ ਕਾਫੀ ਸ਼ਾਨਦਾਰ ਹੈ ਪਰ ਦੂਸਰਿਆਂ ਨਾਲੋਂ ਥੋੜੀ ਵਿਰਲੀ ਹੈ।

ਇਸ ਕਿਸਾਨ ਦਾ ਕਹਿਣਾ ਹੈ ਕਿ ਕਦੇ ਵੀ ਕਿਸੇ ਦੀਆਂ ਗੱਲਾਂ ਤੇ ਯਕੀਨ ਨਾ ਕਰੋ ਅਤੇ ਕਿਸਾਨ ਵੀਰ ਖੁਦ ਤਜ਼ੁਰਬਾ ਕਰਕੇ ਦੇਖਣ। ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਵੀਡੀਓ ਦੇਖੋ…
The post ਇਸ ਕਿਸਾਨ ਨੇ 80 ਕਿੱਲੋ ਬੀਜ ਨਾਲ ਬੀਜੀ ਸੀ ਕਣਕ, ਰਿਜ਼ਲਟ ਦੇਖ ਕੇ ਹੋ ਜਾਓਗੇ ਹੈਰਾਨ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ appeared first on Sanjhi Sath.
ਕਿਸਾਨ ਵੀਰੋ ਤੁਸੀਂ ਅਕਸਰ ਕਣਕ ਦੀ HD2851 ਕਿਸਮ ਬਾਰੇ ਇਹ ਸੁਣਿਆ ਹੋਵੇਗਾ ਕਿ ਜਿੰਨਾ ਜਿਆਦਾ ਇਸਦਾ ਬੀਜ ਪਾਇਆ ਜਾਵੇਗਾ ਉਨ੍ਹਾਂ ਜਿਆਦਾ ਹੀ ਇਸਦਾ ਝਾੜ ਮਿਲੇਗਾ। ਇਹ ਕਿਹਾ ਜਾਂਦਾ ਹੈ ਕਿ …
The post ਇਸ ਕਿਸਾਨ ਨੇ 80 ਕਿੱਲੋ ਬੀਜ ਨਾਲ ਬੀਜੀ ਸੀ ਕਣਕ, ਰਿਜ਼ਲਟ ਦੇਖ ਕੇ ਹੋ ਜਾਓਗੇ ਹੈਰਾਨ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ appeared first on Sanjhi Sath.
Wosm News Punjab Latest News