ਹੁਣ ਕਿਸਾਨ ਵੀਰਾਂ ਨੂੰ ਸਰਕਾਰ ਖਰਾਬ ਹੋਏ ਨਰਮੇ ਦਾ ਮੁਆਵਜ਼ਾ ਦੇਣ ਜਾ ਰਹੀ ਹੈ ਅਤੇ ਕਿਸਾਨਾਂ ਨੂੰ 17 ਹਜ਼ਾਰ ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਪਰ ਇਹ ਮੁਆਵਜ਼ਾ ਲੈਣ ਲਈ ਕਿਸਾਨਾਂ ਨੂੰ ਇੱਕ ਫਾਰਮ ਭਰਨਾ ਪਵੇਗਾ ਅਤੇ ਜੇਕਰ ਤੁਸੀਂ ਇਹ ਫਾਰਮ ਨਹੀਂ ਭਰਦੇ ਤਾਂ ਤੁਹਾਨੂੰ ਮੁਆਵਜਾ ਨਹੀਂ ਮਿਲਣਾ। ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਸੀਂ ਇਹ ਫਾਰਮ ਕਿਸ ਤਰਾਂ ਭਰਨਾ ਹੈ।
ਮੁਆਵਜ਼ਾ ਲੈਣ ਲਈ ਪ੍ਰਭਾਵਿਤ ਕਿਸਾਨਾਂ ਨੂੰ ਤਿੰਨ ਫਾਰਮ ਭਰਨੇ ਪੈਣਗੇ ਜਿਸ ਵਿਚ ਪਹਿਲਾ ਫਾਰਮ ਹੈ ਸਵੈ ਘੋਸ਼ਣਾ ਪੱਤਰ। ਇਸ ਦੇ ਵਿੱਚ ਤੁਸੀਂ ਆਪਣਾ ਨਾਮ, ਆਪਣਾ ਪਿੰਡ, ਤਹਿਸੀਲ ਅਤੇ ਜਿਲ੍ਹਾ ਭਰ ਦੇਣਾ ਹੈ। ਇਸਤੋਂ ਬਾਅਦ ਤੁਸੀਂ ਇਸ ਫਾਰਮ ਵਿੱਚ ਖੇਵਟ ਨੰਬਰ, ਖ਼ਸਤਾ ਨੰਬਰ ਭਰ ਦੇਣੇ ਹਨ ਅਤੇ ਇਸ ਤੋਂ ਬਾਅਦ ਤੁਸੀਂ ਆਪਣੀ ਬੈਂਕ ਦੀ ਡਿਟੇਲ ਪਾ ਦੇਣੀ ਹੈ।
ਇਸ ਤੋਂ ਬਾਅਦ ਤੁਸੀਂ ਇਸ ਫਾਰਮ ਦੇ ਹੇਠਾਂ ਆਪਣੇ ਹਸਤਾਖਰ ਕਰ ਦੇਣੇ ਅਤੇ ਅਗਲੇ ਫਾਰਮ ਵਿਚ ਵੀ ਆਪਣਾ ਨਾਮ, ਖੇਵਟ ਨੰਬਰ ਅਤੇ ਆਪਣੀ ਜ਼ਮੀਨ ਦੀ ਪੂਰੀ ਜਾਣਕਾਰੀ ਭਰਨੀ ਹੈ। ਜਿਵੇਂ ਕਿ ਜ਼ਮੀਨ ਦੇ ਮਾਲਕ ਦੀ ਡਿਟੇਲ, ਜ਼ਮੀਨ ਠੇਕੇ ਤੇ ਹੈਂ ਜਾਂ ਤੁਹਾਡੀ ਆਪਣੀ ਇਸ ਤਰਾਂ ਦੀ ਸਾਰੀ ਡਿਟੇਲ ਤੁਸੀਂ ਇਸ ਫਾਰਮ ਵਿੱਚ ਭਰ ਦੇਣੀ ਹੈ।
ਇਸੇ ਤਰਾਂ ਤੀਸਰੇ ਫਾਰਮ ਵਿੱਚ ਵੀ ਤੁਸੀਂ ਸਾਰੀ ਮੰਗੀ ਗਈ ਡਿਟੇਲ ਸਹੀ ਤਰਾਂ ਭਰ ਦੇਣੀ ਹੈ ਅਤੇ ਨੰਬਰਦਾਰ ਅਤੇ ਪਟਵਾਰੀ ਦੇ ਹਸਤਾਖਰ ਵੀ ਕਰਵਾ ਲੈਣੇ ਹਨ। ਇਸ ਫਾਈਲ ਨੂੰ ਪੂਰੀ ਕਰਕੇ ਤੁਸੀਂ ਇਸਨੂੰ ਜਮਾਂ ਕਰਵਾ ਦੇਣਾ ਹੈ ਅਤੇ ਇਸਤੋਂ ਬਾਅਦ ਤੁਹਾਨੂੰ ਬਣਦਾ ਮੁਆਵਜ਼ਾ ਮਿਲ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਹੁਣ ਕਿਸਾਨ ਵੀਰਾਂ ਨੂੰ ਸਰਕਾਰ ਖਰਾਬ ਹੋਏ ਨਰਮੇ ਦਾ ਮੁਆਵਜ਼ਾ ਦੇਣ ਜਾ ਰਹੀ ਹੈ ਅਤੇ ਕਿਸਾਨਾਂ ਨੂੰ 17 ਹਜ਼ਾਰ ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਪਰ ਇਹ ਮੁਆਵਜ਼ਾ ਲੈਣ ਲਈ …
Wosm News Punjab Latest News