ਕੋਰੋਨਾ ਵੈਕਸੀਨ (Corona Vaccine) ਬਾਰੇ ਭੰਬਲਭੂਸਾ ਅਤੇ ਡਰ ਕਾਰਨ ਪਿੰਡ ਵਾਸੀ ਵੈਕਸੀਨ ਲਗਵਾਉਣ ਤੋਂ ਡਰ ਰਹੇ ਹਨ। ਇਸ ਦੀ ਇਕ ਉਦਾਹਰਨ ਉਤਰ ਪ੍ਰਦੇਸ਼ ਦੇ ਬਾਰਾਬੰਕੀ (Barabanki) ਜ਼ਿਲੇ ਵਿਚ ਦੇਖਣ ਨੂੰ ਮਿਲੀ। ਜ਼ਿਲੇ ਦੇ ਸਿਸੌੜਾ ਪਿੰਡ ਵਿਚ ਵੈਕਸੀਨ ਲਗਾਉਣ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੂੰ ਦੇਖ ਕੇ ਲੋਕ ਘਬਰਾ ਗਏ ਅਤੇ ਵੈਕਸੀਨ ਤੋਂ ਬਚਣ ਲਈ ਨਦੀ ਵਿਚ ਛਾਲਾਂ ਮਾਰ ਦਿੱਤੀਆਂ।

ਇਹ ਨਜ਼ਾਰਾ ਵੇਖ ਕੇ ਸਿਹਤ ਵਿਭਾਗ ਦੀ ਟੀਮ ਦੇ ਵੀ ਹੱਥ ਪੈਰ ਫੁੱਲ ਗਏ। ਪਿੰਡ ਵਾਸੀਆਂ ਨੂੰ ਬਾਹਰ ਆਉਣ ਦੀ ਬੇਨਤੀ ਕੀਤੀ ਪਰ ਉਹ ਨਾ ਮੰਨੇ। ਉਪ-ਮੈਜਿਸਟਰੇਟ ਦੇ ਸਮਝਾਉਣ ਤੋਂ ਬਾਅਦ 1500 ਦੀ ਅਬਾਦੀ ਵਾਲੇ ਪਿੰਡ ਵਿਚੋਂ ਸਿਰਫ 14 ਲੋਕਾਂ ਨੇ ਵੈਕਸੀਨ ਲਗਵਾਈ।

ਸਿਹਤ ਵਿਭਾਗ ਦੀ ਟੀਮ ਬਾਰਾਬੰਕੀ ਜ਼ਿਲੇ ਦੀ ਤਹਿਸੀਲ ਰਾਮਨਗਰ ਦੇ ਤਰਾਈ ਦੇ ਇੱਕ ਪਿੰਡ ਸਿਸੌੜਾ ਵਿੱਚ ਪਿੰਡ ਵਾਸੀਆਂ ਨੂੰ ਵੈਕਸੀਨ ਲਗਾਉਣ ਗਈ ਸੀ। ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਵਿੱਚ ਟੀਕਾਕਰਨ ਦੀ ਜਾਣਕਾਰੀ ਮਿਲਣ ਪਿੱਛੋਂ ਪਿੰਡ ਵਾਸੀ ਡਰ ਗਏ ਅਤੇ ਉਹ ਪਿੰਡ ਦੇ ਬਾਹਰ ਵਗਦੀ ਨਦੀ ਵੱਲ ਭੱਜ ਗਏ।

ਜਦੋਂ ਸਿਹਤ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਕਿ ਪਿੰਡ ਦੇ ਲੋਕ ਦਰਿਆ ਦੇ ਕੰਢੇ ਹਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਦੀ ਕੋਸ਼ਿਸ਼ ਕੀਤੀ।ਟੀਮ ਨੂੰ ਉਨ੍ਹਾਂ ਵੱਲ ਆਉਂਦਿਆਂ ਵੇਖ ਪਿੰਡ ਵਾਸੀ ਇੰਨੇ ਡਰ ਗਏ ਕਿ ਉਹ ਨਦੀ ‘ਚ ਛਾਲ ਮਾਰ ਗਏ।

ਪਿੰਡ ਵਾਲਿਆਂ ਨੇ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ। ਪਿੰਡ ਵਾਸੀਆਂ ਨੂੰ ਨਦੀ ਵਿੱਚ ਛਾਲ ਮਾਰਦਿਆਂ ਵੇਖ ਸਿਹਤ ਵਿਭਾਗ ਦੀ ਟੀਮ ਵੀ ਘਬਰਾ ਗਈ ਤੇ ਪਿੰਡ ਵਾਸੀਆਂ ਨੂੰ ਬਾਹਰ ਆਉਣ ਦੀ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ। ਪਰ ਪਿੰਡ ਵਾਲੇ ਬਾਹਰ ਨਿਕਲਣ ਲਈ ਤਿਆਰ ਨਹੀਂ ਸਨ।ਇਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੀ ਬੇਨਤੀ ਉਤੇ ਸਿਰਫ 14 ਲੋਕਾਂ ਨੇ ਵੈਕਸੀਨ ਲਗਵਾਈ।
ਕੋਰੋਨਾ ਵੈਕਸੀਨ (Corona Vaccine) ਬਾਰੇ ਭੰਬਲਭੂਸਾ ਅਤੇ ਡਰ ਕਾਰਨ ਪਿੰਡ ਵਾਸੀ ਵੈਕਸੀਨ ਲਗਵਾਉਣ ਤੋਂ ਡਰ ਰਹੇ ਹਨ। ਇਸ ਦੀ ਇਕ ਉਦਾਹਰਨ ਉਤਰ ਪ੍ਰਦੇਸ਼ ਦੇ ਬਾਰਾਬੰਕੀ (Barabanki) ਜ਼ਿਲੇ ਵਿਚ ਦੇਖਣ ਨੂੰ …
Wosm News Punjab Latest News