ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਖੇਤੀ ਦੇ ਕਈ ਕੰਮ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਕਿਸਾਨਾਂ ਨੂੰ ਵੱਡੇ ਯਾਨੀ ਜਿਆਦਾ ਪਾਵਰ ਵਾਲੇ ਟਰੈਕਟਰਾਂ ਦੀ ਲੋੜ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਭਾਰਤ ਦਾ ਪਹਿਲਾ 3 ਇੰਜਣ ਵਾਲਾ ਟ੍ਰੈਕਟਰ ਦਿਖਾਉਣ ਜਾ ਰਹੇ ਹਾਂ।
ਇਸ ਟ੍ਰੈਕਟਰ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਕਿਸੇ ਵੀ ਟ੍ਰੈਕਟਰ ਵਿੱਚ ਅੱਜ ਤੱਕ ਐਨੀ PTO ਪਾਵਰ ਨਹੀਂ ਆਈ ਜਿੰਨੀ ਇਸ ਟ੍ਰੈਕਟਰ ਵਿੱਚ ਹੈ। ਦੋਸਤੋ ਇਹ ਟ੍ਰੈਕਟਰ ਹੈ ਨਿਊ ਹੌਲੈਂਡ 5620 CRDI ਟ੍ਰੈਕਟਰ। ਇਹ ਇੱਕ ਬਾਕਮਾਲ ਟ੍ਰੈਕਟਰ ਹੈ ਅਤੇ ਇਸ ਦੀਆਂ ਖ਼ਾਸੀਅਤਾਂ ਜਾਣਕੇ ਤੁਸੀਂ ਹੈਰਾਨ ਰਹਿ ਜਾਓਗੇ। ਅੱਜ ਅਸੀਂ ਤੁਹਾਨੂੰ ਇਸ ਟ੍ਰੈਕਟਰ ਬਾਰੇ ਪੂਰੀ ਜਾਣਕਾਰੀ ਦੇਵਾਂਗੇ।
ਸਭਤੋਂ ਪਹਿਲਾਂ ਇਸ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਟ੍ਰੈਕਟਰ ਦਾ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਅਤੇ ਇਸ ਟ੍ਰੈਕਟਰ ਦੀ ਲੁਕ ਵੀ ਬਹੁਤ ਸ਼ਾਨਦਾਰ ਹੈ। ਇਸ ਟ੍ਰੈਕਟਰ ਨੂੰ ਪਹਿਲਾਂ ਵਾਲੇ 5620 ਟ੍ਰੈਕਟਰ ਨਾਲੋਂ ਕਾਫੀ ਉੱਚਾ ਰਖਿਆ ਗਿਆ ਹੈ ਅਤੇ ਇਹ 65 HP ਦਾ ਟ੍ਰੈਕਟਰ ਹੈ। ਇਸ ਟ੍ਰੈਕਟਰ ਦੇ ਇੰਜਣ ਵਿੱਚ ਹੀਟ ਦਾ ਕੰਟਰੋਲ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਹੈ।
ਇਸ ਟ੍ਰੈਕਟਰ ਵਿੱਚ ਇੱਕ ਇੰਜਣ ਦੇ ਵਿੱਚ ਹੀ ਤੁਸੀਂ ਤਿੰਨ ਇੰਜਣਾਂ ਦਾ ਕੰਮ ਲੈ ਸਕਦੇ ਹੋ। ਯਾਨੀ ਇਸ ਦੇ ਇੱਕ ਹੀ ਇੰਜਣ ਵਿੱਚ ਤਿੰਨ ਅਲੱਗ ਅਲੱਗ ਮੋਡ ਦਿੱਤੇ ਗਏ ਹਨ। ਤੁਸੀਂ ਇਸਨੂੰ 65 HP ਵਿੱਚ ਵੀ ਵਰਤ ਸਕਦੇ ਹੋ, ਇਸਦੇ ਨਾਲ ਹੀ 55 HP ਅਤੇ 45 HP ਮੋਡ ਵਿੱਚ ਵੀ ਵਰਤ ਸਕਦੇ ਹੋ। ਯਾਨੀ ਕਿਸਾਨ ਆਪਣੇ ਕੰਮ ਦੇ ਹਿਸਾਬ ਨਾਲ ਇਸ ਟ੍ਰੈਕਟਰ ਦੀ ਪਾਵਰ ਨੂੰ ਘਟਾ ਵਧਾ ਸਕਦੇ ਹਨ।
PTO ਪਾਵਰ ਦੀ ਗੱਲ ਕਰੀਏ ਤਾਂ ਇਹ ਟ੍ਰੈਕਟਰ 64HP ਦੀ pto ਪਾਵਰ ਦਿੰਦਾ ਹੈ। ਇੰਨੀ ਜਿਆਦਾ PTO ਪਾਵਰ 75 HP ਦਾ ਟ੍ਰੈਕਟਰ ਵੀ ਨਹੀਂ ਦਿੰਦਾ। ਇਸੇ ਤਰਾਂ ਇਸ ਟ੍ਰੈਕਟਰ ਦੀਆਂ ਹੋਰ ਖ਼ਾਸੀਅਤਾਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਖੇਤੀ ਦੇ ਕਈ ਕੰਮ ਅਜਿਹੇ …