ਕਣਕ ਦੀ ਵਾਢੀ ਲਗਭਗ ਸ਼ੁਰੂ ਹੋ ਚੁੱਕੀ ਹੈ ਅਤੇ ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਦਾ ਸਾਰਾ ਧਿਆਨ ਝੋਨੇ ਉੱਤੇ ਹੁੰਦਾ ਹੈ। ਕਿਸਾਨ ਝੋਨੇ ਦੀ ਪਨੀਰੀ ਤਿਆਰ ਕਰਨ ਅਤੇ ਖੇਤ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਕਿਸਾਨ ਕਈ ਅਲਗ ਅਲਗ ਤਰੀਕਿਆਂ ਨਾਲ ਪਣੀਦੀ ਦੀ ਬਿਜਾਈ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਾਨਦਾਰ ਮਸ਼ੀਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਪਨੀਰੀ ਦੀ ਬਿਜਾਈ ਕਰਨ ਲਈ ਬਣਾਈ ਗਈ ਹੈ।
ਦੁਨੀਆ ਵਿੱਚ ਅੱਜ ਤੱਕ ਅਜਿਹੀ ਮਸ਼ੀਨ ਨਹੀਂ ਬਣੀ ਅਤੇ ਪੰਜਾਬ ਦੇ ਕਾਰੀਗਰਾਂ ਵੱਲੋਂ ਦੁਨੀਆ ਦੀ ਪਹਿਲੀ ਪਨੀਰੀ ਦੀ ਬਿਜਾਈ ਕਰਨ ਵਾਲੀ ਮਸ਼ੀਨ ਤਿਆਰ ਕੀਤੀ ਗਈ ਹੈ। ਅੱਜ ਅਸੀਂ ਤੁਹਾਨੂੰ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਤੁਹਾਨੂੰ ਦੱਸ ਦੇਈਏ ਕਿ ਇਸ ਮਸ਼ੀਨ ਨੂੰ ਮਹਿਲ ਕਲਾਂ (ਬਰਨਾਲਾ) ਵਿੱਚ Mundey ਐਗਰੀ ਵਰਕਸ ਵੱਲੋਂ ਬਣਾਇਆ ਗਿਆ ਹੈ।
ਅੱਜ ਤੱਕ ਕਿਸੇ ਵੀ ਕੰਪਨੀ ਵੱਲੋਂ ਪਨੀਰੀ ਦੀ ਬਿਜਾਈ ਲਈ ਕੋਈ ਕਾਰਗਾਰ ਮਸ਼ੀਨ ਨਹੀਂ ਤਿਆਰ ਕੀਤੀ ਗਈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਤੁਸੀਂ ਇਸ ਮਸ਼ੀਨ ਦੀ ਮਦਦ ਨਾਲ ਸਿਰਫ ਇੱਕ ਮਿੰਟ ਵਿੱਚ ਇੱਕ ਏਕੜ ਝੋਨੇ ਦੀ ਪਨੀਰੀ ਬੀਜ ਸਕਦੇ ਹੋ। ਯਾਨੀ ਕਿ ਤੁਸੀਂ ਇੱਕ ਘੰਟੇ ਵਿੱਚ ਲਗਭਗ 60 ਏਕੜ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹੋ।
ਯਾਨੀ ਇਸ ਮਸ਼ੀਨ ਨੂੰ ਕਈ ਕਿਸਾਨ ਰਲ ਕੇ ਵੀ ਖਰੀਦ ਸਕਦੇ ਹਨ ਅਤੇ ਪਨੀਰੀ ਬਹੁਤ ਆਸਾਨੀ ਨਾਲ ਬੀਜ ਸਕਦੇ ਹਨ । ਇਸ ਨਾਲ ਕਿਸਾਨਾਂ ਦਾ ਲੇਬਰ ਦਾ ਖਰਚਾ ਵੀ ਨਹੀਂ ਹੋਵੇਗਾ। ਇਸ ਮਸ਼ੀਨ ਨੂੰ ਖਰੀਦਣ ਲਈ ਕਿਸਾਨਾਂ ਨੂੰ ਇਹ ਮਸ਼ੀਨ ਪਹਿਲਾਂ ਬੁਕ ਕਰਵਾਉਣੀ ਪਵੇਗੀ ਅਤੇ ਆਰਡਰ ‘ਤੇ ਤਿਆਰ ਕਰ ਦਿੱਤੀ ਜਾਵੇਗੀ। ਇਸ ਮਸ਼ੀਨ ਦੀ ਬੁਕਿੰਗ ਅਤੇ ਪੂਰੀ ਜਾਣਕਾਰੀ ਲਈ ਕਿਸਾਨ 9041100274 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ…
ਕਣਕ ਦੀ ਵਾਢੀ ਲਗਭਗ ਸ਼ੁਰੂ ਹੋ ਚੁੱਕੀ ਹੈ ਅਤੇ ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਦਾ ਸਾਰਾ ਧਿਆਨ ਝੋਨੇ ਉੱਤੇ ਹੁੰਦਾ ਹੈ। ਕਿਸਾਨ ਝੋਨੇ ਦੀ ਪਨੀਰੀ ਤਿਆਰ ਕਰਨ ਅਤੇ ਖੇਤ …