ਤਿਉਹਾਰਾਂ ਦੇ ਇਸ ਸੀਜ਼ਨ ਵਿੱਚ, ਆਮ ਗਾਹਕਾਂ ਲਈ ਇੱਕ ਚੰਗੀ ਖ਼ਬਰ ਹੈ ਕਿਉਂਕਿ FMCG ਕੰਪਨੀਆਂ ਨੇ ਸਾਬਣ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਇਸ ਨਾਲ ਆਮ ਆਦਮੀ ਦੇ ਘਰ ਦੇ ਬਜਟ ਉੱਤੇ ਕੁੱਝ ਬੋਝ ਘੱਟ ਹੋਵੇਗਾ। ਰੋਜ਼ਾਨਾ ਵਰਤੋਂ ਦੀਆਂ ਵਸਤੂਆਂ (MFCG) ਕੰਪਨੀਆਂ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਅਤੇ ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (GCPL) ਨੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਕਮੀ ਦੇ ਕਾਰਨ ਸਾਬਣ ਦੇ ਕੁਝ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ 15 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ।
HUL ਨੇ ਲਾਈਫਬੁਆਏ ਅਤੇ ਲਕਸ ਬ੍ਰਾਂਡਾਂ ਦੇ ਤਹਿਤ ਪੱਛਮੀ ਖੇਤਰ ਵਿੱਚ ਆਪਣੀ ਸਾਬਣ ਦੀ ਰੇਂਜ ਵਿੱਚ ਪੰਜ ਤੋਂ 11 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਦੂਜੇ ਪਾਸੇ ਗੋਦਰੇਜ ਗਰੁੱਪ ਦੀ ਕੰਪਨੀ ਜੀਸੀਪੀਐਲ ਨੇ ਸਾਬਣ ਦੀ ਕੀਮਤ ਵਿੱਚ 13 ਤੋਂ 15 ਫੀਸਦੀ ਦੀ ਕਟੌਤੀ ਕੀਤੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਕਟੌਤੀ ਚਾਲੂ ਵਿੱਤੀ ਸਾਲ ਦੇ ਦੂਜੇ ਅੱਧ ਵਿੱਚ ਵਿਕਰੀ ਨੂੰ ਹੁਲਾਰਾ ਦੇਵੇਗੀ, ਖਾਸ ਤੌਰ ‘ਤੇ ਜਦੋਂ ਉੱਚ ਮਹਿੰਗਾਈ ਕਾਰਨ ਕੁੱਲ ਮੰਗ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਪਾਮ ਆਇਲ ਅਤੇ ਹੋਰ ਕੱਚੇ ਮਾਲ ਦੀਆਂ ਵਿਸ਼ਵਵਿਆਪੀ ਕੀਮਤਾਂ ਵਿੱਚ ਆਈ ਗਿਰਾਵਟ ਕੀਮਤਾਂ ਵਿੱਚ ਕਮੀ ਦਾ ਮੁੱਖ ਕਾਰਨ ਹੈ।
ਐਚਯੂਐਲ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, “ਪੱਛਮੀ ਖੇਤਰ ਵਿੱਚ ਲਾਈਫਬੂਆਏ ਅਤੇ ਲਕਸ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ।” ਹਾਲਾਂਕਿ, ਉਨ੍ਹਾਂ ਨੇ ਸਰਫ, ਰਿਨ, ਵ੍ਹੀਲ ਅਤੇ ਡਵ ਵਰਗੇ ਹੋਰ ਬ੍ਰਾਂਡਾਂ ਲਈ ਕੀਮਤਾਂ ਵਿੱਚ ਕਟੌਤੀ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ।
ਐਡਲਵਾਈਸ ਫਾਈਨੈਂਸ਼ੀਅਲ ਸਰਵਿਸਿਜ਼ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਬਨੀਸ਼ ਰਾਏ ਨੇ ਕਿਹਾ ਕਿ ਪਿਛਲੇ ਇਕ ਸਾਲ ‘ਚ ਐਚਯੂਐਲ ਦੀ ਵਿਕਰੀ ਮਹਿੰਗਾਈ ਕਾਰਨ ਪ੍ਰਭਾਵਿਤ ਹੋਈ ਸੀ, ਪਰ ਹੁਣ ਉਲਟਾ ਹੋ ਰਿਹਾ ਹੈ। ਇਸ ਲਈ, ਵਿਕਰੀ ਵਧਣ ਦੀ ਉਮੀਦ ਹੈ।
ਜੀਸੀਪੀਐਲ ਦੇ ਸੀਐਫਓ ਸਮੀਰ ਸ਼ਾਹ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ “ਕੱਚੇ ਮਾਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਅਤੇ ਜੀਸੀਪੀਐਲ ਐਫਐਮਸੀਜੀ ਕੰਪਨੀਆਂ ਵਿੱਚੋਂ ਪਹਿਲੀ ਹੈ ਜਿਸ ਨੇ ਕੀਮਤਾਂ ਵਿੱਚ ਕਟੌਤੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਇਆ ਹੈ। ਜੀਸੀਪੀਐਲ ਨੇ 13 ਤੋਂ 15 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ, ਖਾਸ ਕਰਕੇ ਸਾਬਣਾਂ ਲਈ। ਗੋਦਰੇਜ ਨੰਬਰ 1 ਦੇ 5 ਸਾਬਣਾਂ ਦੇ ਪੈਕ ਦੀ ਕੀਮਤ 140 ਰੁਪਏ ਤੋਂ ਘਟਾ ਕੇ 120 ਰੁਪਏ ਕਰ ਦਿੱਤੀ ਗਈ ਹੈ।
ਤਿਉਹਾਰਾਂ ਦੇ ਇਸ ਸੀਜ਼ਨ ਵਿੱਚ, ਆਮ ਗਾਹਕਾਂ ਲਈ ਇੱਕ ਚੰਗੀ ਖ਼ਬਰ ਹੈ ਕਿਉਂਕਿ FMCG ਕੰਪਨੀਆਂ ਨੇ ਸਾਬਣ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਇਸ ਨਾਲ ਆਮ ਆਦਮੀ ਦੇ ਘਰ ਦੇ …