ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ, ਕੋਰੋਨਾ ਮਹਾਂਮਾਰੀ ਅਤੇ ਹੋਰ ਅੰਤਰਰਾਸ਼ਟਰੀ ਘਟਨਾਵਾਂ ਕਾਰਨ ਅਮਰੀਕਾ ਤੋਂ ਬਦਾਮ ਅਤੇ ਪਿਸਤਾ ਦੀ ਦਰਾਮਦ ਪ੍ਰਭਾਵਿਤ ਹੋਣ ਕਾਰਨ ਆਉਣ ਵਾਲੇ ਤਿਉਹਾਰੀ ਸੀਜ਼ਨ (Festive season) ਵਿਚ ਡਰਾਈ ਫਰੂਟਸ ਦੀਆਂ ਕੀਮਤਾਂ (Dry Fruits Price) ਵਿਚ ਵਾਧਾ ਹੋ ਸਕਦਾ ਹੈ।
ਸੁੱਕੇ ਮੇਵਿਆਂ ਦੇ ਥੋਕ ਵਿਕਰੇਤਾਵਾਂ ਨੂੰ ਆਨਲਾਈਨ ਪਲੇਟਫਾਰਮ ਮੁਹੱਈਆ ਕਰਵਾਉਣ ਵਾਲੀ ਕੰਪਨੀ ਟ੍ਰੇਡਬ੍ਰਿਜ ਦੇ ਸੰਚਾਲਨ ਦੇ ਮੁਖੀ ਸਵਪਨਿਲ ਖੈਰਨਾਰ ਨੇ ਦੱਸਿਆ ਕਿ ਅਫਗਾਨਿਸਤਾਨ (Afghanistan Crisis) ਵਿਚ ਹੋਏ ਘਟਨਾਕ੍ਰਮ ਅਤੇ ਅਮਰੀਕੀ ਆਮਦ ਘਟਣ ਕਾਰਨ ਸੁੱਕੇ ਮੇਵਿਆਂ ਵਿਚ ਤੇਜ਼ੀ ਦਾ ਰੁਖ਼ ਬਣਨਾ ਸ਼ੁਰੂ ਹੋ ਗਿਆ ਹੈ।
ਉਹਨਾਂ ਨੇ ਦੱਸਿਆ ਕਿ ਦੇਸ਼ ਵਿਚ ਵਧੇਰੇ ਬਦਾਮ ਅਮਰੀਕਾਂ ਤੋਂ ਆਉਂਦੇ ਹਨ ਜਦਕਿ ਅੰਜੀਰ ਅਫਗਾਨਿਸਤਾਨ ਤੋਂ ਆਉਂਦੀ ਹੈ। ਕਿਸ਼ਮਿਸ਼ ਦੀ ਅੱਧੀ ਘਰੇਲੂ ਮੰਗ ਅਫਗਾਨਿਸਤਾਨ ਤੋਂ ਪੂਰੀ ਹੁੰਦੀ ਹੈ। ਪਿਛਲੇ ਇਕ ਮਹੀਨੇ ਤੋਂ ਅਫ਼ਗਾਨਿਸਤਾਨ ਤੋਂ ਸੁੱਕੇ ਮੇਵਿਆਂ ਦੀ ਦਰਾਮਦ ਲਗਭਗ ਬੰਦ ਹੈ।
ਹਾਲਾਂਕਿ ਕਾਜੂ ਦੀ ਕੀਮਤ ਜ਼ਿਆਦਾ ਨਹੀਂ ਵਧੇਗੀ ਕਿਉਂਕਿ ਕਾਜੂ ਦੀ ਜ਼ਿਆਦਾਤਰ ਮੰਗ ਦੇਸ਼ ਦੇ ਉਤਪਾਦਨ ਨਾਲ ਹੀ ਪੂਰੀ ਹੁੰਦੀ ਹੈ। ਖੈਰਨਾਰ ਦਾ ਮੰਨਣਾ ਹੈ ਕਿ ਦਿਵਾਲੀ ਮੌਕੇ ਸੁੱਕੇ ਮੇਵਿਆਂ ਵਿਚ ਤੇਜ਼ੀ ਦਾ ਰੁਖ ਰਹਿਣ ਕਾਰਨ ਲੋਕ ਤੋਹਫੇ ਵਜੋਂ ਸੁੱਕੇ ਮੇਵੇ ਦੇਣ ਦੀ ਬਜਾਏ ਹੋਰ ਵਿਕਲਪ ਚੁਣ ਸਕਦੇ ਹਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ, ਕੋਰੋਨਾ ਮਹਾਂਮਾਰੀ ਅਤੇ ਹੋਰ ਅੰਤਰਰਾਸ਼ਟਰੀ ਘਟਨਾਵਾਂ ਕਾਰਨ ਅਮਰੀਕਾ ਤੋਂ ਬਦਾਮ ਅਤੇ ਪਿਸਤਾ ਦੀ ਦਰਾਮਦ ਪ੍ਰਭਾਵਿਤ ਹੋਣ ਕਾਰਨ ਆਉਣ ਵਾਲੇ ਤਿਉਹਾਰੀ ਸੀਜ਼ਨ (Festive season) ਵਿਚ ਡਰਾਈ …
Wosm News Punjab Latest News