ਇੰਡੋਨੇਸ਼ੀਆ ਦੇ ਇਕ ਫ਼ੈਸਲੇ ਨਾਲ ਖ਼ੁਰਾਕੀ ਤੇਲ ਦੇ ਨਾਲ ਸਾਬੁਣ, ਸ਼ੈਂਪੂ, ਬਿਸਕੁਟ, ਟੁੱਥਪੇਸਟ ਵਰਗੀਆਂ ਐੱਫਐੱਮਸੀਜੀ ਸੈਕਟਰ ਦੀਆਂ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ। ਇਸ ਨਾਲ ਅਪ੍ਰੈਲ ਮਹੀਨੇ ਦੀ ਪਰਚੂਨ ਮਹਿੰਗਾਈ ਦਰ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਮਾਰਚ ਮਹੀਨੇ ਦੀ ਪਰਚੂਨ ਮਹਿੰਗਾਈ ਦਰ ਪਹਿਲਾਂ ਹੀ 6.95 ਫੀਸਦੀ ਦੇ ਪੱਧਰ ’ਤੇ ਪਹੁੰਚ ਚੁੱਕੀ ਹੈ।
ਇੰਡੋਨੇਸ਼ੀਆ ਨੇ ਅਪ੍ਰੈਲ ਮਹੀਨੇ ਦੇ ਆਖਰੀ ਹਫਤੇ ਤੋਂ ਪਾਮ ਆਇਲ ਦੀ ਬਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਕਾਰਨ ਭਾਰਤ ਦੀ ਮਹਿੰਗਾਈ ਦਰ ਨੂੰ ਹਵਾ ਮਿਲ ਸਕਦੀ ਹੈ। ਭਾਰਤ ’ਚ ਪਾਮ ਆਇਲ ਦਾ ਇਸਤੇਮਾਲ ਖਾਣ ਤੋਂ ਲੈ ਕੇ ਸਾਬੁਣ, ਬਿਸਕੁਟ, ਟੁੱਥਪੇਸਟ, ਸ਼ੈਂਪੂ ਵਰਗੀਆਂ ਐੱਫਐੱਮਸੀਜੀ ਵਸਤਾਂ ਦੀ ਪੈਦਾਵਾਰ ’ਚ ਕੀਤਾ ਜਾਂਦਾ ਹੈ। ਭਾਰਤ ਸਾਲਾਨਾ 80 ਲੱਖ ਟਨ ਪਾਮ ਆਇਲ ਦੀ ਦਰਾਮਦ ਕਰਦਾ ਹੈ ਤੇ ਇਨ੍ਹਾਂ ’ਚੋਂ 40 ਲੱਖ ਟਨ ਦਰਾਮਦ ਇੰਡੋਨੇਸ਼ੀਆ ਤੋਂ ਕਰਦਾ ਹੈ। ਇੰਡੋਨੇਸ਼ੀਆ 62 ਫੀਸਦੀ ਦੀ ਹਿੱਸੇਦਾਰੀ ਨਾਲ ਦੁਨੀਆ ਦਾ ਸਭ ਤੋਂ ਵੱਡਾ ਪਾਮ ਆਇਲ ਉਤਪਾਦਕ ਦੇਸ਼ ਹੈ। ਦੂਜੇ ਨੰਬਰ ’ਤੇ ਮਲੇਸ਼ੀਆ ਹੈ ਪਰ ਮਲੇਸ਼ੀਆ ਪਾਮ ਆਇਲ ’ਚ ਦੁਨੀਆ ਦੀ ਜ਼ਰੂਰਤ ਨੂੰ ਪੂਰਾ ਕਰਨ ’ਚ ਸਮਰੱਥ ਨਹੀਂ ਹੈ।
ਸੋਮਵਾਰ ਨੂੰ ਪਾਮ ਆਇਲ ਦੀਆਂ ਕੀਮਤਾਂ ਪਿਛਲੇ ਹਫਤੇ ਦੇ ਉੱਚ ਪੱਧਰ ’ਤੇ ਪਹੁੰਚ ਗਈਆਂ ਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਪਾਮ ਆਇਲ ਦੀਆਂ ਕੀਮਤਾਂ ਹਾਲੇ ਲਗਾਤਾਰ ਵਧ ਸਕਦੀਆਂ ਹਨ। ਇਸ ਦਾ ਸਿੱਧਾ ਅਸਰ ਐੱਫਐੱਮਸੀਜੀ ਕੰਪਨੀ ’ਤੇ ਦੇਖਣ ਨੂੰ ਮਿਲਿਆ ਤੇ ਬ੍ਰਿਟਾਨੀਆ, ਡੀਐੱਫਐੱਮ ਫੂਡਜ਼, ਨੈਸਲੇ ਇੰਡੀਆ, ਬੈਕਟਰ ਫੂਡਸ ਵਰਗੀਆਂ ਕੰਪਨੀਆਂ ਦੇ ਸ਼ੇਅਰ ਭਾਅ ’ਚ ਕਮੀ ਦੇਖੀ ਗਈ ਕਿਉਂਕਿ ਪਾਮ ਆਇਲ ਦੇ ਮਹਿੰਗੇ ਹੋਣ ਨਾਲ ਇਨ੍ਹਾਂ ਕੰਪਨੀਆਂ ਦੀ ਉਤਪਾਦਨ ਲਾਗਤ ਵੱਧ ਜਾਵੇਗੀ। ਤੇਲ ਮਹਿੰਗੇ ਹੋਣ ਨਾਲ ਖੁਰਾਕੀ ਤੇਲ ਕੰਪਨੀਆਂ ਦੇ ਸ਼ੇਅਰ ਭਾਅ ’ਚ ਵਾਧਾ ਰਿਹਾ।
ਵਧੀ ਹੋਈ ਲਾਗਤ ਦੀ ਮੈਨੇਜਮੈਂਟ ਲਈ ਐੱਫਐੱਮਸੀਜੀ ਕੰਪਨੀਆਂ ਨੂੰ ਉਤਪਾਦਾਂ ਦੀ ਕੀਮਤ ਵਧਾਉਣੀ ਪੈ ਸਕਦੀ ਹੈ ਜਾਂ ਫਿਰ ਉਨ੍ਹਾਂ ਦਾ ਮਾਰਜਨ ਪ੍ਰਭਾਵਿਤ ਹੋਵੇਗਾ। ਇੰਡੋਨੇਸ਼ੀਆ ਵੱਲੋਂ ਪਾਮ ਆਇਲ ਦੀ ਬਰਾਮਦ ਬੰਦ ਕਰਨ ਨਾਲ ਭਾਰਤ ’ਚ ਖੁਰਾਕੀ ਤੇਲ ਦੀਆਂ ਕੀਮਤਾਂ ’ਚ ਵਾਧਾ ਵੀ ਤੈਅ ਮੰਨਿਆ ਜਾ ਰਿਹਾ ਹੈ। ਭਾਰਤ ’ਚ ਖੁਰਾਕੀ ਤੇਲ ਦੀ ਖਪਤ 225 ਲੱਖ ਟਨ ਦੀ ਹੈ ਤੇ ਇਨ੍ਹਾਂ ’ਚੋਂ 80 ਲੱਖ ਟਨ ਪਾਮ ਆਇਲ ਸ਼ਾਮਲ ਹੈ।
ਪਾਮ ਆਇਲ ਦੀ ਕਮੀ ਹੋਣ ਨਾਲ ਹੋਰ ਸਾਰੇ ਤਰ੍ਹਾਂ ਦੇ ਖੁਰਾਕੀ ਤੇਲ ’ਤੇ ਦਬਾਅ ਵਧੇਗਾ ਜਿਸ ਨਾਲ ਸਾਰੇ ਤਰ੍ਹਾਂ ਦੇ ਖੁਰਾਕੀ ਤੇਲ ਦੇ ਭਾਅ ਵੱਧ ਜਾਣਗੇ। ਰੂਸ-ਯੂਕਰੇਨ ਜੰਗ ਦੇ ਕਾਰਨ ਸੂਰਜਮੁਖੀ ਦੇ ਤੇਲ ਦੀ ਦਰਾਮਦ ਪਹਿਲਾਂ ਤੋਂ ਪ੍ਰਭਾਵਿਤ ਹੈ ਤੇ ਖੁਰਾਕੀ ਤੇਲ ਦੀ ਕੀਮਤ ਲਗਾਤਾਰ ਵੱਧ ਰਹੀ ਹੈ।
ਇੰਡੋਨੇਸ਼ੀਆ ਦੇ ਇਕ ਫ਼ੈਸਲੇ ਨਾਲ ਖ਼ੁਰਾਕੀ ਤੇਲ ਦੇ ਨਾਲ ਸਾਬੁਣ, ਸ਼ੈਂਪੂ, ਬਿਸਕੁਟ, ਟੁੱਥਪੇਸਟ ਵਰਗੀਆਂ ਐੱਫਐੱਮਸੀਜੀ ਸੈਕਟਰ ਦੀਆਂ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ। ਇਸ ਨਾਲ ਅਪ੍ਰੈਲ ਮਹੀਨੇ ਦੀ ਪਰਚੂਨ ਮਹਿੰਗਾਈ ਦਰ …
Wosm News Punjab Latest News