ਕੋਰੋਨਾ ਵਾਇਰਸ ਲਈ ਵੈਕਸੀਨ ਦੀ ਚੰਗੀਆਂ ਖ਼ਬਰਾਂ ਦਰਮਿਆਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਮਜ਼ਬੂਤੀ ਨਾਲ ਦੇਸ਼ ਵਿਚ ਲਗਾਤਾਰ ਚੌਥੇ ਦਿਨ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ।

ਬਰੇਂਟ ਕਰੂਡ 45 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ 48 ਦਿਨਾਂ ਤੱਕ ਲਗਾਤਾਰ ਸਥਿਰ ਰਹਿਣ ਦੇ ਬਾਅਦ ਦੋਵਾਂ ਦੀਆਂ ਕੀਮਤਾਂ ਵਿਚ ਪਹਿਲੀ ਵਾਰ ਵਾਧਾ ਹੋਇਆ ਸੀ।4ਜਨਤਕ ਖ਼ੇਤਰ ਦੀ ਆਗੂ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦੇਸ਼ ਦੇ 4 ਵੱਡੇ ਮਹਾਨਗਰਾਂ ਵਿਚ ਡੀਜ਼ਲ ਦੇ ਮੁੱਲ 17 ਤੋਂ 19 ਪੈਸੇ ਅਤੇ ਪੈਟਰੋਲ ਦੇ 7 ਪੈਸੇ ਤੱਕ ਪ੍ਰਤੀ ਲਿਟਰ ਵਧਾਏ ਗਏ ਹਨ।

ਦਿੱਲੀ ਵਿਚ ਡੀਜ਼ਲ 18 ਪੈਸੇ ਅਤੇ ਪੈਟਰੋਲ 07 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਤੇਲ ਮਾਰਕੀਟਿੰਗ ਖ਼ੇਤਰ ਦੀ ਆਗੂ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦਿੱਲੀ ਵਿਚ ਪੈਟਰੋਲ 81.53 ਰੁਪਏ ਜਦੋਂਕਿ ਡੀਜ਼ਲ 71.25 ਰੁਪਏ ਪ੍ਰਤੀ ਲੀਟਰ ਹੋ ਗਿਆ।

ਜਾਣੋ ਆਪਣੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
| ਸ਼ਹਿਰ ਦਾ ਨਾਂ | ਪੈਟਰੋਲ/ਰੁਪਏ ਲਿਟਰ | ਡੀਜ਼ਲ/ਰੁਪਏ ਲਿਟਰ |
| ਦਿੱਲੀ | 81.53 | 71.25 |
| ਮੁੰਬਈ | 88.23 | 77.73 |
| ਚੇਨੱਈ | 84.53 | 76.72 |
| ਕੋਲਕਾਤਾ | 83.10 | 74.82 |
| ਨੋਇਡਾ | 82.00 | 71.73 |
| ਰਾਂਚੀ | 81.12 | 75.43 |
| ਬੈਂਗਲੁਰੂ | 84.25 | 75.53 |
| ਪਟਨਾ | 84.15 | 76.80 |
| ਚੰਡੀਗੜ੍ਹ | 78.50 | 71.00 |
| ਲਖਨਊ | 81.92 | 71.66 |
The post ਆਮ ਜਨਤਾ ਨੂੰ ਲੱਗਾ ਵੱਡਾ ਝੱਟਕਾ-ਅੱਜ ਫ਼ਿਰ ਏਨਾਂ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ,ਦੇਖੋ ਅੱਜ ਦੇ ਤਾਜ਼ਾ ਰੇਟ appeared first on Sanjhi Sath.
ਕੋਰੋਨਾ ਵਾਇਰਸ ਲਈ ਵੈਕਸੀਨ ਦੀ ਚੰਗੀਆਂ ਖ਼ਬਰਾਂ ਦਰਮਿਆਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਮਜ਼ਬੂਤੀ ਨਾਲ ਦੇਸ਼ ਵਿਚ ਲਗਾਤਾਰ ਚੌਥੇ ਦਿਨ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ …
The post ਆਮ ਜਨਤਾ ਨੂੰ ਲੱਗਾ ਵੱਡਾ ਝੱਟਕਾ-ਅੱਜ ਫ਼ਿਰ ਏਨਾਂ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ,ਦੇਖੋ ਅੱਜ ਦੇ ਤਾਜ਼ਾ ਰੇਟ appeared first on Sanjhi Sath.
Wosm News Punjab Latest News