ਪੰਜਾਬ ਦੀ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਪੰਜਾਬ ਦੇ ਸੇਵਾ ਕੇਂਦਰ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਹੈ। ਹੁਣ ਸੇਵਾ ਕੇਂਦਰਾਂ ਵਿੱਚ 100 ਤੋਂ ਵੱਧ ਨਵੀਆਂ ਸੇਵਾਵਾਂ ਉਪਲਬਧ ਹੋਣਗੀਆਂ। ਹੁਣ ਤੱਕ ਸੇਵਾ ਕੇਂਦਰਾਂ ‘ਤੇ 380 ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਆਮ ਲੋਕਾਂ ਤੱਕ ਸਹੁਲਤਾਂ ਪਹੁੰਚਾਉਣ ਲਈ, ਲੋਕਾਂ ਨੂੰ ਪਿੰਡ-ਸ਼ਹਿਰ ਪੱਧਰ ‘ਤੇ ਸੇਵਾਵਾਂ ਦੇਣ ਲਈ..ਅੱਜ ਪੰਜਾਬ ਦੇ ਸੇਵਾ ਕੇਂਦਰਾਂ ‘ਚ ਮਿਲ ਰਹੀਆਂ ਸਹੂਲਤਾਂ ‘ਚ ਵਾਧਾ ਕਰਦਿਆਂ 100 ਤੋਂ ਜ਼ਿਆਦਾ ਸੇਵਾਵਾਂ ਹੋਰ ਸ਼ੁਰੂ ਕੀਤੀਆਂ..
ਇਸ ਮੌਕੇ ਸੀਐਮ ਪੰਜਾਬ ਭਗਵੰਤ ਮਾਨ ਨੇ ਟਵਿੱਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਆਮ ਲੋਕਾਂ ਤੱਕ ਸਹੁਲਤਾਂ ਪਹੁੰਚਾਉਣ ਲਈ, ਲੋਕਾਂ ਨੂੰ ਪਿੰਡ-ਸ਼ਹਿਰ ਪੱਧਰ ‘ਤੇ ਸੇਵਾਵਾਂ ਦੇਣ ਲਈ..ਅੱਜ ਪੰਜਾਬ ਦੇ ਸੇਵਾ ਕੇਂਦਰਾਂ ‘ਚ ਮਿਲ ਰਹੀਆਂ ਸਹੂਲਤਾਂ ‘ਚ ਵਾਧਾ ਕਰਦਿਆਂ 100 ਤੋਂ ਜ਼ਿਆਦਾ ਸੇਵਾਵਾਂ ਹੋਰ ਸ਼ੁਰੂ ਕੀਤੀਆਂ ਹਨ। ਇਸ ਨਾਲ ਲੋਕਾਂ ਦਾ ਸਮਾਂ ਬਚੇਗਾ ਅਤੇ ਆਪਣੇ ਕੰਮਾਂ ਲਈ ਲੋਕਾਂ ਨੂੰ ਖੱਜਲ-ਖ਼ੁਆਰ ਨਹੀਂ ਹੋਣਾ ਪਵੇਗਾ।
ਸਾਡੇ ਪੰਜਾਬ ‘ਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ..ਜੋ ਸੈਰ-ਸਪਾਟੇ ਲਈ ਵੱਡਾ ਕੇਂਦਰ ਬਣ ਸਕਦੀਆਂ ਹਨ.. ਸ਼ੁਰੂਆਤ ਅਸੀਂ ਰਣਜੀਤ ਸਾਗਰ ਡੈਮ ਦੇ ਵਿਕਾਸ ਪ੍ਰੋਜੈਕਟ ਤੋਂ ਕਰਨ ਜਾ ਰਹੇ ਹਾਂ..ਜਿਸ ਨੂੰ ਮਿੰਨੀ ਆਇਰਲੈਂਡ ਵੀ ਕਿਹਾ ਜਾਂਦਾ ਹੈ..
ਇਸ ਤੋਂ ਇਲਾਵਾ ਅੱਜ ਮੁੱਖ ਮੰਤਰੀ ਮਾਨ ਨੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮਾਨ ਨੇ ਟਵਿਟ ਰਾਹੀਂ ਦੱਸਿਆ ਕਿ ਸੂਬੇ ‘ਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ। ਜੋ ਕਿ ਸੈਰ-ਸਪਾਟੇ ਲਈ ਵੱਡਾ ਕੇਂਦਰ ਬਣ ਸਕਦੀਆਂ ਹਨ। ਇਸ ਦੀ ਸ਼ੁਰੂਆਤ ਰਣਜੀਤ ਸਾਗਰ ਡੈਮ ਦੇ ਵਿਕਾਸ ਪ੍ਰੋਜੈਕਟ ਤੋਂ ਕਰਨ ਜਾ ਰਹੇ ਹਾਂ, ਜਿਸ ਨੂੰ ਮਿੰਨੀ ਆਇਰਲੈਂਡ ਵੀ ਕਿਹਾ ਜਾਂਦਾ ਹੈ। ਅੱਜ ਅਧਿਕਾਰੀਆਂ ਨਾਲ ਇਸ ਪ੍ਰੋਜੈਕਟ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਹੈ
ਪੰਜਾਬ ਦੀ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਪੰਜਾਬ ਦੇ ਸੇਵਾ ਕੇਂਦਰ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਹੈ। ਹੁਣ ਸੇਵਾ ਕੇਂਦਰਾਂ ਵਿੱਚ 100 ਤੋਂ ਵੱਧ ਨਵੀਆਂ ਸੇਵਾਵਾਂ …