ਪਿਛਲੇ ਹਫਤੇ ਪੂਰੇ ਉੱਤਰੀ ਭਾਰਤ ਸਮੇਤ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਚਾਰ ਪੰਜ ਦਿਨ ਲਗਾਤਾਰ ਚੰਗਾ ਮੀਂਹ ਦੇਖਣ ਨੂੰ ਮਿਲਿਆ ਜਿਸ ਨਾਲ ਪੂਰੇ ਪੰਜਾਬ ਵਿੱਚ ਠੰਡ ਵਧਦੀ ਦੇਖੀ ਗਈ। ਇਸ ਮੀਂਹ ਤੋਂ ਬਾਅਦ ਲੋਕਾਂ ਨੂੰ ਅੱਤ ਦੀ ਠੰਡ ਅਤੇ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ ਪਿਛਲੇ ਇੱਕ ਦੋ ਦਿਨ ਤੋਂ ਜਿਆਦਾਤਰ ਇਲਾਕਿਆਂ ਦਾ ਮੌਸਮ ਸਾਫ ਹੈ ਅਤੇ ਕਈ ਥਾਈਂ ਚੰਗੀ ਧੁੱਪ ਵੀ ਦੇਖਣ ਨੂੰ ਮਿਲੀ। ਪਰ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਵੀ ਛਾਈ ਰਹੀ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 6 ਦਿਨ ਯਾਨੀ ਕਿ 16 ਜਨਵਰੀ ਤੱਕ ਪੰਜਾਬ ਅਤੇ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਅਤੇ ਦਿਨ ਠੰਡੇ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 16 ਜਨਵਰੀ ਤੋਂ 22/23 ਜਨਵਰੀ ਵਿਚਾਲੇ ਦੋਬਾਰਾ ਫਿਰ ਪੱਛਮੀਂ ਸਿਸਟਮ ਦੀ ਲੜੀ ਪੰਜਾਬ ਅਤੇ ਇਸਦੇ ਨਾਲ਼ ਲੱਗਦੇ ਭਾਗਾਂ ਨੂੰ ਪ੍ਰਵਿਤ ਕਰ ਸਕਦੀ ਹੈ। ਜਿਸ ਦੌਰਾਨ ਇੱਕ ਵਾਰ ਫਿਰ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਤੇ ਕਈ ਥਾਈਂ ਭਾਰੀ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਵੀ ਹੈ।
ਜਿਸਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਕਣਕ ਬੀਜਣ ਵਾਲੇ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸਾਨ 15/16 ਜਨਵਰੀ ਤੱਕ ਕਣਕ ਦੇ ਖੇਤਾਂ ਵਿੱਚ ਗੁੱਲੀ ਡੰਡਾ ਦੇ ਫੈਲਾਅ ਨੂੰ ਰੋਕਣ ਲਈ ਨਦੀਨ ਨਾਸ਼ਕ ਸਪਰੇਅ ਦੀ ਵਰਤੋਂ ਕਰ ਸਕਦੇ ਹਨ। ਤਾਂ ਜੋ ਕਣਕ ਦੀ ਫਸਲ ਨੂੰ ਸਮਾਂ ਰਹਿੰਦੇ ਗੁੱਲੀ ਡੰਡੇ ਤੋਂ ਬਚਾਇਆ ਜਾ ਸਕੇ।
ਇਸੇ ਤਰਾਂ ਮੌਸਮ ਵਿਭਾਗ ਨੇ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ 12 ਤੋਂ 16 ਜਨਵਰੀ ਵਿਚਾਲੇ ਕੋਰਾ ਪੈਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਬਜੀਆਂ ਨੂੰ ਇਸ ਤੋ ਬਚਾਅ ਲਈ ਖ਼ਿਆਲ ਰੱਖਣ ਦੀ ਸਲਾਹ ਵੀ ਦਿੱਤੀ ਹੈ। ਕਿਸਾਨ ਹੁਣ ਤੋਂ ਹੀ ਤਿਆਰੀ ਕਰ ਲੈਣ ਅਤੇ ਸਮਾਂ ਰਹਿੰਦੇ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਸਲਾਹ ਅਨੁਸਾਰ ਸਪਰੇਅ ਜਰੂਰ ਕਰਨ।
ਪਿਛਲੇ ਹਫਤੇ ਪੂਰੇ ਉੱਤਰੀ ਭਾਰਤ ਸਮੇਤ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਚਾਰ ਪੰਜ ਦਿਨ ਲਗਾਤਾਰ ਚੰਗਾ ਮੀਂਹ ਦੇਖਣ ਨੂੰ ਮਿਲਿਆ ਜਿਸ ਨਾਲ ਪੂਰੇ ਪੰਜਾਬ ਵਿੱਚ ਠੰਡ ਵਧਦੀ ਦੇਖੀ ਗਈ। ਇਸ …
Wosm News Punjab Latest News